ਘਰੋਂ ਦਵਾਈ ਲੈਣ ਗਿਆ ਨਹੀਂ ਮੁੜਿਆ ਨੌਜਵਾਨ, ਪਰਿਵਾਰ ਗਿਆ ਲੱਭਣ 'ਤੇ ਨਿਕਲ ਗਈਆਂ ਧਾਹਾਂ

Sunday, Nov 17, 2024 - 06:32 PM (IST)

ਘਰੋਂ ਦਵਾਈ ਲੈਣ ਗਿਆ ਨਹੀਂ ਮੁੜਿਆ ਨੌਜਵਾਨ, ਪਰਿਵਾਰ ਗਿਆ ਲੱਭਣ 'ਤੇ ਨਿਕਲ ਗਈਆਂ ਧਾਹਾਂ

ਬੁਢਲਾਡਾ(ਬਾਂਸਲ)- ਸਥਾਨਕ ਸ਼ਹਿਰ ਦੇ ਵਾਰਡ ਨੰ. 4 ਦੇ ਵਸਨੀਕ ਇੱਕ ਨੌਜਵਾਨ ਦਵਾਈ ਲੈਣ ਲਈ ਘਰੋਂ ਗਿਆ। ਵਾਪਸ ਨਾ ਆਉਣ ਦੀ ਸੂਰਤ ਵਿੱਚ ਉਸਦੀ ਭਾਲ ਕੀਤੀ ਗਈ ਤਾਂ ਉਸਦੀ ਲਾਸ਼ ਅਹਿਮਦਪੁਰ ਡਰੇਨ ਦੇ ਨੇੜਿਓਂ ਬਰਾਮਦ ਹੋਈ। ਵਾਰਡ ਦੇ ਕੌਂਸਲਰ ਤਾਰੀ ਫੌਜੀ ਨੇ ਦੱਸਿਆ ਕਿ ਉਨ੍ਹਾਂ ਦੇ ਵਾਰਡ ਦਾ ਹਰਜੋਤ ਸਿੰਘ ਜੋਤੀ (27) ਪੁੱਤਰ ਅਮਰੀਕ ਸਿੰਘ ਆਪਣੇ ਪਿਤਾ ਨਾਲ ਟਰੱਕ 'ਤੇ ਹਰਿਆਣੇ ਨੂੰ ਗਿਆ ਸੀ ਉਥੋਂ ਆਪਣੇ ਪਿਤਾ ਨੂੰ ਘਰ ਵਾਪਸ ਆਇਆ ਸੀ। ਇਸ ਤੋਂ ਬਾਅਦ ਉਸ ਨੂੰ ਬੀਮਾਰ ਹੋ ਗਿਆ ਅਤੇ ਦਵਾਈ ਲੈਣ ਲਈ ਮਾਨਸਾ ਗਿਆ ਪਰ ਘਰ ਵਾਪਸ ਨਾ ਆਇਆ। 

ਇਹ ਵੀ ਪੜ੍ਹੋ- ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਵੱਲੋਂ 'ਆਪ' ਉਮੀਦਵਾਰ ਦੀ ਹਮਾਇਤ ਦਾ ਐਲਾਨ

ਇਸ ਦੌਰਾਨ ਪਰਿਵਾਰ ਵੱਲੋਂ ਉਸ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਪਰ ਉਹ ਫਿਰ ਵੀ ਨਹੀਂ ਮਿਲਿਆ। ਜਿਸ ਤੋਂ ਬਾਅਦ ਅਮਰੀਕ ਸਿੰਘ ਪੁੱਤਰ ਬਾਬੂ ਸਿੰਘ ਵਾਸੀ ਵਾਰਡ ਨੰ. 4 ਨੇ ਬਿਆਨ ਲਿਖਾਇਆ ਕਿ ਉਸਦਾ ਪੁੱਤਰ ਹਰਜੋਤ ਸਿੰਘ ਦਵਾਈ ਲੈਣ ਗਿਆ ਸੀ ਪਰ ਘਰ ਵਾਪਸ ਨਹੀਂ ਆਇਆ। ਭਾਲ ਕਰਨ 'ਤੇ ਨੌਜਵਾਨ ਦੀ ਲਾਸ਼ ਅਹਿਮਦਪੁਰ ਨੇੜੇ ਡਰੇਨ ਕੋਲ ਪਈ ਮਿਲੀ। ਜਿਸ ਨੂੰ ਦੇਖ ਕੇ ਪਰਿਵਾਰ ਵਾਲਿਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਬੁਢਲਾਡਾ ਵਿਖੇ ਭੇਜ ਦਿੱਤਾ। ਮੌਤ ਦੇ ਕਾਰਨਾ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਐੱਸ.ਐੱਚ.ਓ. ਸਿਟੀ ਸੁਖਜੀਤ ਸਿੰਘ ਨੇ ਦੱਸਿਆ ਕਿ ਪੋਸਟਮਾਰਟਮ ਉਪਰੰਤ ਹੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਇਹ ਵੀ ਪੜ੍ਹੋ-ਪੰਜਾਬ 'ਚ 'ਆਪ' ਸਰਪੰਚ ਦਾ ਗੋਲੀਆਂ ਮਾਰ ਕੇ ਕਤਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News