ਨੌਜਵਾਨ ਨੇ ਚੁੱਕਿਆ ਖੌਫ਼ਨਾਕ ਕਦਮ, ਪਰਿਵਾਰ ਵਾਲਿਆਂ ਦੇ ਦੇਖ ਉੱਡੇ ਹੋਸ਼

Monday, Jan 09, 2023 - 11:56 PM (IST)

ਨੌਜਵਾਨ ਨੇ ਚੁੱਕਿਆ ਖੌਫ਼ਨਾਕ ਕਦਮ, ਪਰਿਵਾਰ ਵਾਲਿਆਂ ਦੇ ਦੇਖ ਉੱਡੇ ਹੋਸ਼

ਜਲੰਧਰ (ਸੁਨੀਲ) : ਥਾਣਾ ਮਕਸੂਦਾਂ ਅਧੀਨ ਆਉਂਦੇ ਪਿੰਡ ਵਿੱਚ ਬੀਤੀ ਦੇਰ ਰਾਤ ਇਕ ਨੌਜਵਾਨ ਵੱਲੋਂ ਫਾਹ ਲਾ ਕੇ ਆਤਮ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਮਕਸੂਦਾਂ ਦੇ ਸਬ ਇੰਸਪੈਕਟਰ ਕੁਲਬੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਅਸ਼ੋਕ ਕੁਮਾਰ ਉਰਫ ਆਸ਼ੂ ਪੁੱਤਰ ਦੀਨਾ ਨਾਲ ਹਾਲ ਨਿਵਾਸੀ ਉੱਤਮ ਗਾਰਡਨ ਕਾਲੋਨੀ ਪਿੰਡ ਲਿੱਧੜਾਂ ਵਜੋਂ ਹੋਈ ਹੈ। ਮ੍ਰਿਤਕ ਦੇ ਪਿਤਾ ਦੀਨਾ ਲਾਲ ਨੇ ਦੱਸਿਆ ਕਿ ਅਸ਼ੋਕ ਕੁਮਾਰ ਫੋਕਲ ਪੁਆਇੰਟ ਵਿੱਚ ਇਕ ਫੈਕਟਰੀ 'ਚ ਲੇਬਰ ਦਾ ਕੰਮ ਕਰਦਾ ਸੀ।

ਇਹ ਵੀ ਪੜ੍ਹੋ : ਲਾਰੈਂਸ ਬਿਸ਼ਨੋਈ ਗਰੁੱਪ ਦਾ ਸ਼ੂਟਰ ਦੱਸ ਕੇ ਜਿਊਲਰਸ ਤੋਂ ਮੰਗੀ ਫਿਰੌਤੀ, ਜਾਨੋਂ ਮਾਰਨ ਦੀ ਦਿੱਤੀ ਧਮਕੀ

ਰੋਜ਼ ਦੀ ਤਰ੍ਹਾਂ ਉਹ ਰਾਤ ਲਗਭਗ 9.30 ਵਜੇ ਖਾਣਾ ਖਾ ਕੇ ਸੋਣ ਲਈ ਗਿਆ ਪਰ ਸਵੇਰੇ ਜਦੋਂ ਇਕ ਧਾਰਮਿਕ ਅਸਥਾਨ ’ਤੇ ਮੱਥਾ ਟੇਕਣ ਜਾਣ ਲਈ ਜਦੋਂ ਉਸ ਨੂੰ ਆਵਾਜ਼ਾਂ ਮਾਰੀਆਂ ਤਾਂ ਉਸ ਨੇ ਕੋਈ ਜਵਾਬ ਨਹੀਂ ਦਿੱਤਾ, ਇਸ ਕਾਰਨ ਪਰਿਵਾਰਕ ਮੈਂਬਰਾਂ ਨੇ ਦਰਵਾਜ਼ੇ ਦੀ ਕੁੰਡੀ ਤੋੜ ਕੇ ਅੰਦਰ ਦੇਖਿਆ ਤਾਂ ਅਸ਼ੋਕ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਆਸ਼ੂ ਨੂੰ ਹਸਪਤਾਲ ਲਿਜਾਇਆ ਗਿਆ, ਜਿਸ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਅਤੇ ਧਾਰਾ 174 ਦੇ ਤਹਿਤ ਕਾਰਵਾਈ ਅਮਲ ਵਿਚ ਲਿਆਂਦੀ ਗਈ।


author

Mandeep Singh

Content Editor

Related News