ਜਾਦੂ-ਟੂਣੇ ਨਾਲ ਡਰਾ ਵੱਸ 'ਚ ਕਰ ਲੈਂਦਾ ਕੁੜੀਆਂ, ਜਬਰ-ਜ਼ਿਨਾਹ ਮਗਰੋਂ ਗੰਦੀ ਖੇਡ ਖੇਡਦਾ ਸੀ ਅਖੌਤੀ ਬਾਬਾ

Thursday, Oct 05, 2023 - 12:32 PM (IST)

ਜਾਦੂ-ਟੂਣੇ ਨਾਲ ਡਰਾ ਵੱਸ 'ਚ ਕਰ ਲੈਂਦਾ ਕੁੜੀਆਂ, ਜਬਰ-ਜ਼ਿਨਾਹ ਮਗਰੋਂ ਗੰਦੀ ਖੇਡ ਖੇਡਦਾ ਸੀ ਅਖੌਤੀ ਬਾਬਾ

ਖਰੜ (ਅਮਰਦੀਪ, ਗਗਨਦੀਪ) : ਥਾਣਾ ਸਦਰ ਖਰੜ ਦੀ ਪੁਲਸ ਪਾਰਟੀ ਵਲੋਂ ਇਕ ਅਖੌਤੀ ਸਾਧ ਨੂੰ ਕੁੜੀ ਦਾ ਸਰੀਰਕ ਸੋਸ਼ਣ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਖਰੜ-1 ਦੇ ਡੀ. ਐੱਸ. ਪੀ. ਕਰਨ ਸਿੰਘ ਸੰਧੂ ਨੇ ਦੱਸਿਆ ਕਿ ਅਖੌਤੀ ਸਾਧ ਬਾਬਾ ਸੁਰਿੰਦਰ ਕੁੰਡਵਾਲ ਉਰਫ਼ ਗਣੇਸ਼ ਨਾਥ ਵਾਸੀ ਪਿੰਡ ਮੇਦਾਸ ਬਾਸ ਤਹਿ. ਭਿੰਡਬਾਨਾ ਜ਼ਿਲ੍ਹਾ ਨਗਰ ਰਾਜਸਥਾਨ ਨੇ ਪੀੜਤਾ ਨੂੰ ਸੋਸ਼ਲ ਮੀਡੀਆ ’ਤੇ ਵਰਗਲਾ ਕੇ ਉਸ ਦੀ ਅਸ਼ਲੀਲ ਵੀਡੀਓ ਬਣਾਈ ਸੀ।

ਇਹ ਵੀ ਪੜ੍ਹੋ : ਪੋਤੇ-ਪੋਤੀ ਸਣੇ ਸੜਕ ਪਾਰ ਕਰਦੇ ਦਾਦੇ 'ਤੇ ਚੜ੍ਹੀ ਤੇਜ਼ ਰਫ਼ਤਾਰ ਕਾਰ, ਸਾਹਮਣੇ ਖੜ੍ਹੇ ਪੁੱਤ ਦੀਆਂ ਨਿਕਲ ਗਈਆਂ ਚੀਕਾਂ

ਮਜਬੂਰੀ ਦਾ ਫ਼ਾਇਦਾ ਚੁੱਕ ਕੇ ਉਸ ਨੇ ਪੀੜਤਾ ਦਾ ਸਰੀਰਕ ਸੋਸ਼ਣ ਕੀਤਾ ਅਤੇ ਕਿਸੇ ਨੂੰ ਨਾ ਦੱਸਣ ਸਬੰਧੀ ਧਮਕੀਆਂ ਦਿੱਤੀਆਂ ਸਨ। ਇਸ ਮਾਮਲੇ ਵਿਚ ਥਾਣਾ ਸਦਰ ਖਰੜ ਵਿਖੇ ਕੇਸ ਦਰਜ ਕੀਤਾ ਗਿਆ ਸੀ। ਥਾਣਾ ਸਦਰ ਖਰੜ ਦੀ ਪੁਲਸ ਪਾਰਟੀ ਨੇ ਉਕਤ ਮੁਲਜ਼ਮ ਨੂੰ ਉਦੇਪੁਰ ਰਾਜਸਥਾਨ ਤੋਂ ਗ੍ਰਿਫ਼ਤਾਰ ਕੀਤਾ ਹੈ। ਡੀ. ਐੱਸ. ਪੀ. ਨੇ ਦੱਸਿਆ ਕਿ ਮੁਲਜ਼ਮ ਨੂੰ ਖਰੜ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਮਾਣਯੋਗ ਅਦਾਲਤ ਵਲੋਂ 5 ਦਿਨ ਦਾ ਪੁਲਸ ਰਿਮਾਡ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਨੂੰ ਮਿਲਿਆ ਨਵਾਂ ਐਡਵੋਕੇਟ ਜਨਰਲ, ਵਿਨੋਦ ਘਈ ਨੇ ਦੇ ਦਿੱਤਾ ਸੀ ਅਸਤੀਫ਼ਾ
ਮੁਲਜ਼ਮ ਖਿਲਾਫ਼ ਰਾਜਸਥਾਨ ’ਚ ਦਰਜ ਹਨ ਕਈ ਮਾਮਲੇ
ਖਰੜ (ਗਗਨਦੀਪ, ਅਮਰਦੀਪ) : ਡੀ. ਐੱਸ. ਪੀ. ਕਰਨ ਸਿੰਘ ਸੰਧੂ ਨੇ ਦੱਸਿਆ ਕਿ ਉਕਤ ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ ਰਾਜਸਥਾਨ ਦੇ ਵੱਖ-ਵੱਖ ਥਾਣਿਆਂ ’ਚ ਲੜਾਈ-ਝਗੜੇ ਅਤੇ ਧੋਖਾਦੇਹੀ ਦੇ ਮੁਕੱਦਮੇ ਦਰਜ ਹਨ। ਉਕਤ ਅਕਸਰ ਭੋਲੀਆਂ-ਭਾਲੀਆਂ ਕੁੜੀਆਂ ਨੂੰ ਕਾਲਾ ਜਾਦੂ ਅਤੇ ਟੂਣੇ ਨਾਲ ਡਰਾ ਕੇ ਆਪਣੇ ਵਸ ’ਚ ਕਰ ਕੇ ਉਨ੍ਹਾਂ ਨਾਲ ਜਬਰ-ਜ਼ਿਨਾਹ ਕਰਦਾ ਸੀ ਅਤੇ ਠੱਗੀਆਂ ਮਾਰਦਾ ਸੀ। ਰਿਮਾਂਡ ਦੌਰਾਨ ਇਸ ਤੋਂ ਹੋਰ ਵੀ ਖ਼ੁਲਾਸੇ ਹੋਣ ਦੀ ਉਮੀਦ ਹੈ। ਇੰਸ. ਜਗਜੀਤ ਸਿੰਘ ਮੁੱਖ ਅਫ਼ਸਰ ਸਦਰ ਥਾਣਾ, ਜਿਨ੍ਹਾਂ ਦੀ ਪੁਲਸ ਪਾਰਟੀ ਵਲੋਂ ਅਖੌਤੀ ਸਾਧ ਨੂੰ ਗ੍ਰਿਫ਼ਤਾਰ ਕੀਤਾ ਗਿਆ, ਨੇ ਦੱਸਿਆ ਕਿ ਉਕਤ ਮੁਲਜ਼ਮ ਇੰਸਟਾਗ੍ਰਾਮ ਰਾਹੀਂ ਪੀੜਤ ਕੁੜੀ ਦੇ ਸੰਪਰਕ ’ਚ ਆਇਆ ਸੀ ਅਤੇ ਆਪਣੇ-ਆਪ ਨੂੰ ਧਾਰਮਿਕ ਪ੍ਰਵਿਰਤੀ ਦਾ ਦੱਸ ਕੇ ਕੁੜੀ ਨੂੰ ਖਰੜ ਆ ਕੇ ਮਿਲਿਆ ਸੀ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News