ਲੁਟੇਰੇ ਦਿਨ-ਦਿਹਾੜੇ ਬਜ਼ੁਰਗ ਔਰਤ ਦੀਆਂ ਵੰਗਾਂ ਲਾਹ ਕੇ ਫਰਾਰ

12/25/2017 7:34:23 AM

ਫਗਵਾੜਾ, (ਹਰਜੋਤ, ਜਲੋਟਾ)- ਅੱਜ ਸਵੇਰੇ ਮਾਡਲ ਟਾਊਨ ਇਲਾਕੇ 'ਚ ਦਿਨ-ਦਿਹਾੜੇ ਇਕ ਮਹਿਲਾ ਨੂੰ ਕਾਰ 'ਚ ਸਵਾਰ 3 ਔਰਤਾਂ ਲੁੱਟ ਕੇ ਲੈ ਗਈਆਂ। ਪ੍ਰਾਪਤ ਜਾਣਕਾਰੀ ਮੁਤਾਬਕ ਮਿਡ ਲੈਂਡ ਡੀ. ਜੇ. ਦੇ ਮਾਲਕ ਦੀਪੂ ਦਾ ਘਰ 137 ਸੀ ਮਾਡਲ ਟਾਊਨ 'ਚ ਸਥਿਤ ਅੱਜ ਡੀ. ਜੇ. ਦੇ ਸਮਾਗਮ ਘੱਟ ਹੋਣ ਕਰਕੇ ਉਹ ਆਪਣੇ ਪਰਿਵਾਰ ਸਮੇਤ ਘਰ ਦੇ ਬਾਹਰ ਬੈਠੇ ਸਨ ਤੇ ਲਾਈਟ ਬੰਦ ਸੀ ਜਦੋਂ ਉਹ ਲਾਈਟ ਆਉਣ 'ਤੇ ਤਿਆਰ ਹੋਣ ਲਈ ਘਰ ਦੇ ਅੰਦਰ ਚੱਲੇ ਗਏ ਤਾਂ ਸਵਿਫਟ ਕਾਰ 'ਚ ਸਵਾਰ 3 ਔਰਤਾਂ ਉਨ੍ਹਾਂ ਦੇ ਘਰ ਅੱਗੇ ਆ ਗਈਆਂ ਤੇ ਇਕ ਨੇ ਦਰਵਾਜ਼ਾ ਖੜਕਾਇਆ ਤਾਂ ਦੀਪੂ ਦੇ ਪਿਤਾ ਨਰਿੰਦਰ ਸਿੰਘ ਘਰ ਦੇ ਬਾਹਰ ਆਏ ਤਾਂ ਉਸ ਔਰਤ ਨੇ ਬੀਬੀ ਜੀ ਨੂੰ ਬਾਹਰ ਸੱਦਿਆ ਜਦੋਂ ਬੀਬੀ ਹਰਮਿੰਦਰ ਕੌਰ ਬਾਹਰ ਆਈ ਤਾਂ ਪੁੱਛਣ ਲੱਗੇ ਬੀਬੀ ਤੁਹਾਡੇ ਘਰ ਪੁਸ਼ਪਾ ਕੰਮ ਕਰਦੀ ਸੀ ਅਸੀਂ ਉਸਦੇ ਰਿਸ਼ਤੇਦਾਰ ਹਾਂ ਤਾਂ ਬੀਬੀ ਨੂੰ ਜੱਫੀ ਪਾਉਣ ਲਈ ਜਬਰੀ ਗੱਡੀ 'ਚ ਸੁੱਟ ਲਿਆ ਤੇ ਸੋਨੇ ਦੀ 4 ਤੋਲੇ ਦੀਆਂ 2 ਵੰਗਾਂ ਉਤਾਰ ਕੇ ਲੈ ਗਈਆਂ। 
ਇਸ ਬਾਰੇ ਔਰਤ ਨੂੰ ਉਸ ਸਮੇਂ ਪਤਾ ਲੱਗਾ ਜਦੋਂ ਉਹ ਘਰ ਦੇ ਅੰਦਰ ਆ ਗਈ ਤਾਂ ਵੰਗਾਂ ਗਾਇਬ ਸਨ, ਘਟਨਾ ਦੀ ਸੂਚਨਾ ਮਿਲਦੇ ਸਾਰ ਐੱਸ. ਐੱਚ. ਓ. ਸਿਟੀ ਮੌਕੇ ਤੇ ਪੁੱਜੇ ਤੇ ਘਟਨਾ ਦਾ ਜਾਇਜ਼ਾ ਲਿਆ, ਵਰਣਨਯੋਗ ਹੈ ਕਿ ਇਹ ਗਿਰੋਹ ਕਾਫੀ ਲੰਬੇ ਸਮੇਂ ਤੋਂ ਸ਼ਹਿਰ ਵਿਚ ਸਰਗਰਮ ਹੈ ਤੇ ਕਈ ਘਟਨਾਵਾਂ ਕਰ ਚੁੱਕਾ ਹੈ ਪਰ ਅਜੇ ਤਕ ਪੁਲਸ ਗਿਰੋਹ ਨੂੰ ਕਾਬੂ ਨਹੀਂ ਕਰ ਸਕਿਆ।


Related News