ਲੁੱਟਾਂ-ਖੋਹਾਂ ਕਰਨ ਵਾਲੇ ਗੈਂਗ ਦਾ ਪਰਦਾਫਾਸ਼, ਪੰਜ ਗ੍ਰਿਫਤਾਰ

Wednesday, Dec 06, 2017 - 08:14 AM (IST)

ਲੁੱਟਾਂ-ਖੋਹਾਂ ਕਰਨ ਵਾਲੇ ਗੈਂਗ ਦਾ ਪਰਦਾਫਾਸ਼, ਪੰਜ ਗ੍ਰਿਫਤਾਰ

ਤਰਨਤਾਰਨ, (ਰਾਜੂ)- ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੇ ਲੁੱਟਾਂ-ਖੋਹਾਂ ਕਰਨ ਵਾਲੇ ਗੈਂਗ ਦਾ ਪਰਦਾਫਾਸ਼ ਕਰਦੇ ਹੋਏ 5 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ, ਜਿਨ੍ਹਾਂ ਖਿਲਾਫ ਜੁਰਮ 399, 402, 379, 411 ਅਧੀਨ ਮਾਮਲਾ ਦਰਜ ਕਰ ਕੇ ਅਗੇਲਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
 ਥਾਣਾ ਸਿਟੀ ਤਰਨਤਾਰਨ ਦੇ ਐੱਸ. ਐੱਚ. ਓ. ਹਰੀਤ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐੱਸ. ਆਈ. ਕਰਮਜੀਤ ਸਿੰਘ ਸਮੇਤ ਸਾਥੀ ਕਰਮਚਾਰੀਆਂ ਨਾਲ ਗਸ਼ਤ ਦੇ ਸਬੰਧ ਵਿਚ ਜੰਡਿਆਲਾ ਚੌਕ ਤਰਨਤਾਰਨ ਮੌਜੂਦ ਸੀ ਕਿ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਪ੍ਰਵੀਨ ਪੁੱਤਰ ਨਿਸ਼ਾਨ ਸਿੰਘ ਵਾਸੀ ਫਤਿਹਚੱਕ, ਅਜੇ ਪੁੱਤਰ ਹਰਜੀਤ ਸਿੰਘ ਵਾਸੀ ਗਲੀ ਦੇਵੀਆ ਰਾਮ ਵਾਲੀ ਗੁਰੂ ਕਾ ਖੂਹ, ਸੇਵਕ ਸਿੰਘ ਪੁੱਤਰ ਕੰਨਣ ਸਿੰਘ ਵਾਸੀ ਕੋਟ ਧਰਮ ਚੰਦ ਕਲਾਂ, ਜਗਪ੍ਰੀਤ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਪਿੰਡ ਜਵੰਦਾ ਕਲਾਂ ਅਤੇ ਗੁਰਪ੍ਰੀਤ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਆਰਿਫ ਕੇ ਜ਼ਿਲਾ ਫਿਰੋਜ਼ਪੁਰ ਨੇ ਮਿਲ ਕੇ ਇਕ ਗੈਂਗ ਬਣਾਇਆ ਹੈ, ਜੋ ਇਕੱਠੇ ਹੋ ਕੇ ਲੁੱਟਾਂ-ਖੋਹਾਂ ਕਰਦੇ ਹਨ ਤੇ ਪੁਲ ਮੌਲਸਰੀ ਪੈਲੇਸ ਦੇ ਨਜ਼ਦੀਕ ਪੁਲ ਡਰੇਨ ਦੇ ਥੱਲੇ ਬੇ ਆਬਾਦ ਥਾਂ 'ਤੇ ਬੈਠ ਕੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਹੇ ਹਨ। ਮੁਖਬਰ ਖਾਸ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਆਧਾਰ 'ਤੇ ਐੱਸ. ਆਈ. ਕਰਨਜੀਤ ਸਿੰਘ ਨੇ ਸਮੇਤ ਪੁਲਸ ਪਾਰਟੀ ਰੇਡ ਕਰ ਕੇ ਉਕਤ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ ਤਿੰਨ ਮੋਟਰਸਾਈਕਲ, 315 ਨਸ਼ੀਲੀਆਂ ਗੋਲੀਆਂ, ਦੋ ਕਿਰਪਾਨਾਂ, ਦੋ ਦਾਤਰ, ਇਕ ਪਿਸਤੌਲ ਦੇਸੀ 12 ਬੋਰ ਤੇ ਦੋ ਰੌਂਦ ਬਰਾਮਦ ਕੀਤੇ।  


Related News