ਸੜਕ ਹਾਦਸੇ ਰੋਕਣ ਲਈ ਮਾਨ ਸਰਕਾਰ ਨੇ ਸ਼ੁਰੂ ਕੀਤਾ ਇਹ ਪ੍ਰੋਜੈਕਟ

Saturday, Apr 02, 2022 - 06:11 PM (IST)

ਸੜਕ ਹਾਦਸੇ ਰੋਕਣ ਲਈ ਮਾਨ ਸਰਕਾਰ ਨੇ ਸ਼ੁਰੂ ਕੀਤਾ ਇਹ ਪ੍ਰੋਜੈਕਟ

ਚੰਡੀਗੜ੍ਹ (ਰਮਨਜੀਤ, ਭੁੱਲਰ) : ਟਰਾਂਸਪੋਰਟ ਮੰਤਰੀ ਲਾਲ ਜੀਤ ਭੁੱਲਰ ਨਵੇਂ-ਨਵੇਂ ਫ਼ੈਸਲੇ ਲੈ ਰਹੇ ਹਨ। ਪਹਿਲਾਂ ਬੱਸਾਂ ਦੇ ਪਰਮਿਟ ਨੂੰ ਲੈ ਕੇ ਅਤੇ ਹੁਣ ਸੜਕ ਹਾਦਸਿਆਂ ਨੂੰ ਰੋਕਣ ਲਈ  ਬੈਠਕ 'ਚ ਰਣਨੀਤੀ ਬਣਾਈ ਗਈ ਕਿ ਰੋਜ਼ਾਨਾ ਹੋ ਰਹੇ ਸੜਕ ਹਾਦਸਿਆਂ ਤੋਂ ਸਬਕ ਲੈ ਕੇ ਇਨ੍ਹਾਂ ਨੂੰ ਮੁੜ ਵਾਪਰਨ ਤੋਂ ਕਿਵੇਂ ਰੋਕਿਆ ਜਾਵੇ। ਇਸ ਦਾ ਤੋੜ ਵੀ ਨਾਲ ਹੀ ਕੱਢ ਲਿਆ ਗਿਆ। ਪੰਜਾਬ ਸਰਕਾਰ ਨੇ ਸੂਬੇ ਵਿੱਚ Integrated Road Accident Database ਪ੍ਰੋਜੈਕਟ ਲਾਂਚ ਕੀਤਾ। ਇਸ ਨਾਲ ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਬਣ ਗਿਆ, ਜਿਥੇ ਸੜਕੀ ਹਾਦਸਿਆਂ ਨੂੰ ਘਟਾਉਣ, ਸੜਕੀ ਬਣਤਰ ’ਚ ਸੁਧਾਰ ਕਰਨ ਤੇ ਜ਼ਿਆਦਾ ਹਾਦਸੇ ਵਾਲੀਆਂ ਥਾਵਾਂ ਦੀ ਸ਼ਨਾਖ਼ਤ ਕਰਨ ਲਈ ਜੀ. ਆਈ. ਐੱਸ. ਆਧਾਰਿਤ ਤਕਨਾਲੋਜੀ ਨਾਲ ਲੈਸ ਆਈ. ਆਰ. ਏ. ਡੀ. ਸ਼ੁਰੂ ਕੀਤਾ ਗਿਆ ਹੈ। ਹਾਦਸਿਆਂ ਦੀ ਮੌਤ ਦਰ ਪ੍ਰਤੀ ਦਿਨ 8 ਤੋਂ 9 ਹੈ ਯਾਨੀ ਪੰਜਾਬ ’ਚ ਰੋਜ਼ਾਨਾ ਸਭ ਤੋਂ ਵੱਧ ਮੌਤਾਂ ਸਿਰਫ਼ ਰੋਡ ਐਕਸੀਡੈਂਟ 'ਚ ਹੀ ਹੋ ਰਹੀਆਂ ਹਨ। ਇਸ ਨੂੰ ਰੋਕਣ ਲਈ ਹੀ Integrated Road Accident Database ਸ਼ੁਰੂ ਕੀਤਾ ਗਿਆ।

ਇਹ ਵੀ ਪੜ੍ਹੋ : ਕੁੱਤੇ ਨੂੰ ਲੈ ਕੇ ਹੋਏ ਝਗੜੇ ਨੇ ਧਾਰਿਆ ਭਿਆਨਕ ਰੂਪ, ਇਕ ਵਿਅਕਤੀ ਦੀ ਮੌਤ

ਇਹ ਪ੍ਰੋਜੈਕਟ ਇਸ ਤਰ੍ਹਾਂ ਕਰੇਗਾ ਕੰਮ

Integrated Road Accident Database ਸਿਸਟਮ ਮੋਬਾਈਲ ਐਪਲੀਕੇਸ਼ਨ ਨਾਲ ਨਾਲ ਜੋੜਿਆ ਗਿਆ ਹੈ। ਇਸ ਦਾ ਅਕਸੈੱਸ ਪੁਲਸ ਦੇ ਨਾਲ-ਨਾਲ ਲੋਕ ਨਿਰਮਾਣ ਵਿਭਾਗ ਤੇ ਸਥਾਨਕ ਸਰਕਾਰਾਂ ਵਿਭਾਗ ਨੂੰ ਵੀ ਦਿੱਤਾ ਗਿਆ।ਪੁਲਸ ਮੁਲਾਜ਼ਮ ਦੁਰਘਟਨਾ ਵਾਲੀ ਥਾਂ 'ਤੇ ਜਾ ਕੇ ਹਾਦਸੇ ਦੀਆਂ ਤਸਵੀਰਾਂ ਜਾਂ ਵੀਡੀਓ ਬਣਾ ਕੇ ਜਾਰੀ ਕੀਤੀ ਗਈ ਮੋਬਾਈਲ ਐਪਲੀਕੇਸ਼ਨ 'ਤੇ ਅਪਲੋਡ ਕਰ ਦੇਣਗੇ। ਹਰ ਹਾਦਸੇ ਦੀ ਇਕ ਵੱਖਰੀ ਆਈ. ਡੀ. ਕ੍ਰਿਏਟ ਹੋਵੇਗੀ। ਪੁਲਸ ਵੱਲੋਂ ਫੋਟੋਆਂ ਜਾਂ ਵੀਡੀਓਜ਼ ਸਾਂਝੀਆਂ ਕਰਨ ਤੋਂ ਬਾਅਦ ਇਸ ਦਾ ਨੋਟੀਫਿਕੇਸ਼ਨ ਸਥਾਨਕ ਸਰਕਾਰਾਂ ਵਿਭਾਗ ਤੇ ਲੋਕ ਨਿਰਮਾਣ ਵਿਭਾਗ ਨੂੰ ਜਾਵੇਗਾ, ਜਿਨ੍ਹਾਂ ਦੇ ਇੰਜੀਨੀਅਰ ਦੁਰਘਟਨਾ ਵਾਲੇ ਸਥਾਨ ਦਾ ਦੌਰਾ ਕਰਨਗੇ ਤੇ ਹਾਦਸੇ ਦੀ ਜਾਂਚ ਕਰਨਗੇ ਅਤੇ ਲੋੜੀਂਦੇ ਵੇਰਵਿਆਂ, ਜਿਵੇਂ ਸੜਕ ਦੀ ਬਣਤਰ ਨੂੰ ਐਪਲੀਕੇਸ਼ਨ ’ਚ ਦਰਜ ਕਰੇਗਾ। ਇਸ ਪਿੱਛੋਂ ਇਕੱਤਰ ਵੇਰਵਿਆਂ ਦਾ ਵਿਸ਼ਲੇਸ਼ਣ ਆਈ. ਆਈ. ਟੀ.-ਮਦਰਾਸ ਦੀ ਟੀਮ ਵੱਲੋਂ ਕੀਤਾ ਜਾਵੇਗਾ, ਜੋ ਸੁਝਾਅ ਦੇਵੇਗੀ ਕਿ ਸੜਕ ਦੀ ਬਣਤਰ ’ਚ ਕਿਨ੍ਹਾਂ ਸੁਧਾਰਾਤਮਕ ਉਪਾਵਾਂ ਦੀ ਲੋੜ ਹੈ।

ਇਹ ਵੀ ਪੜ੍ਹੋ : CM ਭਗਵੰਤ ਮਾਨ ਨੇ ਪੰਜਾਬ ਵਾਸੀਆਂ ਨੂੰ ਚੇਤ ਦੇ ਨਵਰਾਤਿਆਂ ’ਤੇ ਦਿੱਤੀਆਂ ਸ਼ੁੱਭਕਾਮਨਾਵਾਂ

Integrated Road Accident Database ਨੂੰ ਨੈਸ਼ਨਲ ਡਿਜੀਟਲ ਵ੍ਹੀਕਲ ਰਜਿਸਟਰੀ ਵਾਹਨ ਅਤੇ ਡਰਾਈਵਰ ਡੇਟਾਬੇਸ ਸਾਰਥੀ ਨਾਲ ਜੋੜਨ ਦੇ ਨਾਲ-ਨਾਲ ਪੰਜਾਬ ਪੁਲਸ ਵੱਲੋਂ ਵਰਤੇ ਜਾਂਦੇ ਕ੍ਰਾਈਮ ਐਂਡ ਕ੍ਰਿਮੀਨਲ ਟਰੈਕਿੰਗ ਨੈੱਟਵਰਕ ਐਂਡ ਸਿਸਟਮ ਨਾਲ ਜੋੜਿਆ ਗਿਆ, ਜੇਕਰ ਇਹ ਸਿਸਟਮ ਕਾਮਯਾਬ ਹੁੰਦਾ ਹੈ ਤਾਂ ਸੜਕ ਹਦਾਸਿਆਂ ’ਚ ਹੋ ਰਹੀਆਂ ਅਜਾਈਂ ਮੌਤਾਂ ਰੋਕੀਆਂ ਜਾ ਸਕਦੀਆਂ ਹਨ।

ਇਹ ਵੀ ਪੜ੍ਹੋ : ਬਜ਼ੁਰਗ ਔਰਤ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ

ਨੋਟ - ਸੜਕ ਹਾਦਸਿਆਂ ਨੂੰ ਰੋਕਣ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Anuradha

Content Editor

Related News