ਲਵ ਮੈਰਿਜ ਕਰਵਾ ਕੇ ਭੱਜ ਗਈ ਨਵੀਂ ਲਾੜੀ, ਪਿਆਰ 'ਚ ਮਿਲੇ ਧੋਖੇ ਮਗਰੋਂ ਮੁੰਡੇ ਨੇ...
Saturday, Feb 08, 2025 - 01:43 PM (IST)
ਫਾਜ਼ਿਲਕਾ (ਨਾਗਪਾਲ) : ਇੱਥੇ 2 ਮਹੀਨੇ ਪਹਿਲਾਂ ਹੋਏ ਪ੍ਰੇਮ ਵਿਆਹ ਦਾ ਉਸ ਵੇਲੇ ਖ਼ੌਫ਼ਨਾਕ ਅੰਤ ਹੋ ਗਿਆ, ਜਦੋਂ ਮੁੰਡੇ ਨੇ ਖ਼ੁਦਕੁਸ਼ੀ ਕਰ ਲਈ। ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਛਾਣ ਜਸਬੀਰ ਸਿੰਘ (25) ਵਜੋਂ ਹੋਈ ਹੈ। ਮ੍ਰਿਤਕ ਦੇ ਚਾਚਾ ਕੁਲਵੰਤ ਸਿੰਘ ਨੇ ਦੱਸਿਆ ਕਿ ਉਹ ਅਨੰਦਪੁਰ ਮੁਹੱਲੇ ਦੇ ਰਹਿਣ ਵਾਲੇ ਹਨ। ਉਸ ਦੇ ਭਤੀਜੇ ਜਸਬੀਰ ਸਿੰਘ ਨੇ 2 ਮਹੀਨੇ ਪਹਿਲਾਂ ਪਰਿਵਾਰ ਦੀ ਰਜ਼ਾਮੰਦੀ ਖ਼ਿਲਾਫ਼ ਲਵ ਮੈਰਿਜ ਕਰਵਾਈ ਸੀ, ਜਦੋਂ ਕਿ ਕੁੜੀ ਪਹਿਲਾਂ ਹੀ ਤਲਾਕਸ਼ੁਦਾ ਸੀ ਪਰ ਪਰਿਵਾਰ ਨੇ ਮੁੰਡੇ ਦੀ ਜ਼ਿੱਦ ਖ਼ਾਤਰ ਇਸ ਵਿਆਹ ਲਈ ਹਾਮੀ ਭਰ ਦਿੱਤੀ।
ਇਹ ਵੀ ਪੜ੍ਹੋ : ਬੱਸਾਂ ਦਾ ਸਫ਼ਰ ਕਰਨ ਵਾਲਿਆਂ ਲਈ ਖ਼ੁਸ਼ਖ਼ਬਰੀ, ਪੰਜਾਬ ਸਰਕਾਰ ਨੇ ਲਿਆ ਵੱਡਾ ਫ਼ੈਸਲਾ
ਕੁਲਵੰਤ ਸਿੰਘ ਨੇ ਦੱਸਿਆ ਕਿ ਵਿਆਹ ਤੋਂ ਮਗਰੋਂ ਦੋਹਾਂ ਵਿਚਾਲੇ ਕੋਈ ਗੱਲਬਾਤ ਹੋਈ ਅਤੇ ਨਹਾਉਣ ਦਾ ਕਹਿ ਕੇ ਪਾਣੀ ਗਰਮ ਲਾ ਕੇ ਨਵੀਂ ਲਾੜੀ ਘਰੋਂ ਭੱਜ ਗਈ। ਇਸ ਤੋਂ ਬਾਅਦ ਉਨ੍ਹਾਂ ਦਾ ਭਤੀਜਾ ਕਾਫੀ ਪਰੇਸ਼ਾਨ ਰਹਿਣ ਲੱਗਾ। ਭੱਜ ਜਾਣ ਤੋਂ ਬਾਅਦ ਲਾੜੀ ਦੇ ਉਨ੍ਹਾਂ ਦੇ ਭਤੀਜੇ ਨੂੰ ਫੋਨ ਵੀ ਆਉਂਦੇ ਰਹੇ। ਬੀਤੇ ਦਿਨ ਜਦੋਂ ਸਾਰਾ ਪਰਿਵਾਰ ਇਕ ਵਿਆਹ 'ਤੇ ਗਿਆ ਹੋਇਆ ਸੀ ਤਾਂ ਪਿੱਛੋਂ ਭਤੀਜੇ ਨੇ ਫ਼ਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ।
ਇਹ ਵੀ ਪੜ੍ਹੋ : ਪੰਜਾਬ 'ਚ ਕਿਸਾਨਾਂ ਦੀਆਂ ਜ਼ਮੀਨਾਂ ਐਕਵਾਇਰ ਹੋਣ ਨੂੰ ਲੈ ਕੇ ਵੱਡੀ ਖ਼ਬਰ, ਤੁਸੀਂ ਵੀ ਪੜ੍ਹੋ
ਇਸ ਗੱਲ ਦਾ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਤਾਂ ਉਹ ਤੁਰੰਤ ਘਰ ਪੁੱਜੇ ਅਤੇ ਪੁਲਸ ਨੂੰ ਸੂਚਨਾ ਦਿੱਤੀ। ਸਥਾਨਕ ਪੁਲਸ ਦੇ ਅਧਿਕਾਰੀ ਓਮ ਪ੍ਰਕਾਸ਼ ਸਿੰਘ ਮੌਕੇ 'ਤੇ ਪਹੁੰਚੇ ਅਤੇ ਲਾਸ਼ ਨੂੰ ਮੋਰਚਰੀ 'ਚ ਭੇਜਿਆ। ਪੁਲਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਫਿਲਹਾਲ ਪਰਿਵਾਰ ਦਾ ਕਹਿਣਾ ਹੈ ਕਿ ਇਸ ਸਾਰੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਭੱਜ ਜਾਣ ਤੋਂ ਬਾਅਦ ਕੁੜੀ, ਮੁੰਡੇ ਨੂੰ ਫੋਨ ਕਰਦੀ ਸੀ ਤਾਂ ਦੋਹਾਂ ਵਿਚਾਲੇ ਕੀ ਗੱਲ ਹੋਈ ਕਿ ਮੁੰਡੇ ਨੇ ਇੰਨਾ ਵੱਡਾ ਕਦਮ ਚੁੱਕ ਲਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8