ਮੁਕਤਸਰੀਆਂ ਨੇ ਜਮਾਨਤ ਜਬਤ ਕਰਵਾਉਣ ''ਚ ਸੱਤਾਧਾਰੀ ਧਿਰ ਸਮੇਤ ਕਿਸੇ ਪਾਰਟੀ ਨੂੰ ਨਾ ਬਖਸ਼ਿਆਂ

Thursday, Feb 18, 2021 - 09:07 PM (IST)

ਮੁਕਤਸਰੀਆਂ ਨੇ ਜਮਾਨਤ ਜਬਤ ਕਰਵਾਉਣ ''ਚ ਸੱਤਾਧਾਰੀ ਧਿਰ ਸਮੇਤ ਕਿਸੇ ਪਾਰਟੀ ਨੂੰ ਨਾ ਬਖਸ਼ਿਆਂ

ਸ੍ਰੀ ਮੁਕਤਸਰ ਸਾਹਿਬ, (ਰਿਣੀ/ਪਵਨ)- ਨਗਰ ਕੌਂਸਲ ਸ੍ਰੀ ਮੁਕਤਸਰ ਸਾਹਿਬ ਦੇ 31 ਵਾਰਡਾਂ ਦੀ ਚੋਣ ਦੇ ਨਤੀਜੇ ਸਾਹਮਣੇ ਆ ਚੁੱਕੇ ਹਨ। 31 ਵਾਰਡਾਂ ’ਚ 17 'ਤੇ ਕਾਂਗਰਸ, 10 'ਤੇ ਸ਼੍ਰੋਮਣੀ ਅਕਾਲੀ ਦਲ, 2 'ਤੇ ਆਮ ਆਦਮੀ ਪਾਰਟੀ, 1 'ਤੇ ਭਾਜਪਾ ਅਤੇ 1 'ਤੇ ਅਜ਼ਾਦ ਉਮੀਦਵਾਰ ਨੇ ਜਿੱਤ ਪ੍ਰਾਪਤ ਕੀਤੀ ਹੈ।ਨਗਰ ਕੌਂਸ਼ਲ ਦੀਆਂ ਚੋਣਾਂ ਵਿਚ ਕੁੱਲ 167 ਉਮੀਦਵਾਰ ਮੈਦਾਨ 'ਚ ਸਨ। ਸ੍ਰੀ ਮੁਕਤਸਰ ਸਾਹਿਬ ਵਾਸੀਆਂ ਨੇ ਇਸ ਵਾਰ ਸੱਤਾਧਾਰੀ ਧਿਰ ਕਾਂਗਰਸ ਸਮੇਤ ਕਿਸੇ ਦੇ ਉਮੀਦਵਾਰ ਨੂੰ ਨਹੀਂ ਬਖਸ਼ਿਆ ਜਿਸਦੀ ਕਿਸੇ ਨਾ ਕਿਸੇ ਵਾਰਡ ’ਚੋਂ ਜਮਾਨਤ ਜਬਤ ਨਾ ਕਰਵਾਈ ਹੋਵੇ। ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਸ੍ਰੀ ਮੁਕਤਸਰ ਸਾਹਿਬ ਦੇ 31 ਵਾਰਡਾਂ ’ਚੋਂ ਕਾਂਗਰਸ ਦੇ ਉਮੀਦਵਾਰਾਂ ਦੀ 3 ਵਾਰਡਾਂ ’ਚ, ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੀ 2  ਵਾਰਡਾਂ ’ਚੋਂ, ਭਾਜਪਾ ਜੋਂ 22 ਵਾਰਡਾਂ 'ਤੇ ਚੋਣ ਲੜ ਰਹੀ ਸੀ ਦੇ ਉਮੀਦਵਾਰਾਂ ਦੀ 20 ਵਾਰਡਾਂ ’ਚੋਂ, ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ 12 ਵਾਰਡਾਂ ’ਚੋਂ ਜਮਾਨਤ ਜਬਤ ਹੋਈ ਹੈ।
ਕਾਂਗਰਸ ਦੀ ਗੱਲ ਕਰੀਏ ਤਾਂ ਵਾਰਡ ਨੰਬਰ 29 ਦੇ ਕਾਂਗਰਸੀ ਉਮੀਦਵਾਰ ਰਾਕੇਸ਼ ਚੌਧਰੀ ਨੂੰ ਕੁੱਲ ਪੋਲ 1754 ਵੋਟਾਂ ’ਚੋਂ ਸਿਰਫ਼ 191 ਵੋਟਾਂ, ਵਾਰਡ ਨੰਬਰ 20 ਤੋਂ ਕਾਂਗਰਸੀ ਉਮੀਦਵਾਰ ਚੰਦਗੀ ਰਾਮ ਨੂੰ ਕੁੱਲ ਪੋਲ 1375 ਵੋਟਾਂ ’ਚੋਂ ਸਿਰਫ਼ 86 ਵੋਟਾਂ, ਵਾਰਡ ਨੰਬਰ 25 ਤੋਂ ਕਾਂਗਰਸੀ ਉਮੀਦਵਾਰ ਬਰਖਾ ਰਾਣੀ ਨੂੰ ਕੁੱਲ ਪੋਲ ਹੋਈਆਂ 1835 ਵੋਟਾਂ ’ਚੋਂ ਸਿਰਫ਼ 126 ਵੋਟਾਂ ਹੀ ਮਿਲੀਆਂ। ਇਸੇ ਤਰਾਂ ਸ਼੍ਰੋਮਣੀ ਅਕਾਲੀ ਦਲ ਦੇ ਵਾਰਡ ਨੰਬਰ 21 ਤੋਂ ਉਮੀਦਵਾਰ ਵੀਰਪਾਲ ਕੌਰ ਨੂੰ ਕੁੱਲ ਪੋਲ 1243 ਵੋਟਾਂ ’ਚੋਂ ਸਿਰਫ਼ 98 ਵੋਟਾਂ, ਵਾਰਡ ਨੰਬਰ 26 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਭਾਸ਼ ਚੰਦਰ ਨੂੰ ਕੁੱਲ ਪੋਲ 1966 ਵੋਟਾਂ ’ਚੋਂ ਸਿਰਫ਼ 218 ਵੋਟਾਂ ਹੀ ਪਈਆਂ ਹਨ। ਮਿਊਸ਼ਪਲ ਐਕਟ ਦੀ ਗੱਲ ਕਰੀਏ ਤਾਂ  ਕੁੱਲ ਪੋਲ ਹੋਈਆਂ ਵੋਟਾਂ ਦਾ ਅੱਠਵਾ ਹਿੱਸਾ ਜੇਕਰ ਤੁਹਾਡੇ ਹੱਕ ਵਿਚ ਪੋਲ ਨਹੀਂ ਹੁੰਦਾ ਤਾਂ ਜਮਾਨਤ ਜਬਤ ਹੋ ਜਾਂਦੀ ਹੈ।


author

Bharat Thapa

Content Editor

Related News