ਮੈਡੀਕਲ ਸਟੋਰ ਵਾਲੇ ਨੇ ਕਾਰ ’ਚ ਹੀ ਮਰੀਜ਼ ਨੂੰ ਚੜ੍ਹਾ ਦਿੱਤਾ ਗੁਲੂਕੋਜ਼

Sunday, Nov 10, 2024 - 04:41 AM (IST)

ਮੈਡੀਕਲ ਸਟੋਰ ਵਾਲੇ ਨੇ ਕਾਰ ’ਚ ਹੀ ਮਰੀਜ਼ ਨੂੰ ਚੜ੍ਹਾ ਦਿੱਤਾ ਗੁਲੂਕੋਜ਼

ਜਗਰਾਓਂ (ਮਾਲਵਾ) : ਸਥਾਨਕ ਰਾਏਕੋਟ ਰੋਡ ਸਥਿਤ ਇਕ ਮੈਡੀਕਲ ਸਟੋਰ ਚਲਾਉਣ ਵਾਲੇ ਨੇ ਇਕ ਮਰੀਜ਼ ਨੂੰ ਕਾਰ ਵਿਚ ਹੀ ਗੁਲੂਕੋਜ਼ ਲਾ ਕੇ ਸਰਕਾਰ ਵਲੋਂ ਕਰੋੜਾਂ ਦੀ ਲਾਗਤ ਨਾਲ ਬਣਾਏ ਗਏ ਹਸਪਤਾਲਾਂ ਨੂੰ ਫੇਲ੍ਹ ਕਰ ਕੇ ਮਿਸਾਲ ਪੈਦਾ ਕਰ ਦਿੱਤੀ ਹੈ।

ਪਤਾ ਲੱਗਣ ’ਤੇ ਜਦੋਂ ਜਗਰਾਓਂ ਦੇ ਰਾਏਕੋਟ ਰੋਡ ’ਤੇ ਮੈਡੀਕਲ ਸਟੋਰ ’ਤੇ ਪਹੁੰਚ ਕੇ ਦੇਖਿਆ ਤਾਂ ਸ਼ਾਮ ਦੇ ਹਨੇਰੇ ਵਿਚ ਇਕ ਕਾਰ ਵਿਚ ਚਾਰ ਵਿਅਕਤੀ ਸਵਾਰ ਸਨ, ਜਿਨ੍ਹਾਂ ਵਿਚੋਂ ਇਕ ਵਿਅਕਤੀ ਦੇ ਗੁਲੂਕੋਜ਼ ਲਾਇਆ ਹੋਇਆ ਸੀ। ਜਦੋਂ ਮਰੀਜ਼ ਨੂੰ ਪੁੱਛਿਆ ਕਿ ਤੁਹਾਡੇ ਗੁਲੂਕੋਜ਼ ਕਿਉਂ ਲੱਗਿਆ ਹੈ ਤਾਂ ਉਨ੍ਹਾਂ ਕਿਹਾ ਕਿ ਪੀਲੀਏ ਦੀ ਬੀਮਾਰੀ ਹੋਣ ਕਰ ਕੇ ਗੁਲੂਕੋਜ਼ ਲਾਇਆ ਗਿਆ ਹੈ। ਜਦੋਂ ਪੁੱਛਿਆ ਕਿ ਗੁਲੂਕੋਜ਼ ਕਿਹੜੇ ਡਾਕਟਰ ਨੇ ਲਾਇਆ ਹੈ ਤਾਂ ਉਨ੍ਹਾਂ ਨੇ ਮੈਡੀਕਲ ਸਟੋਰ ਵੱਲ ਇਸ਼ਾਰਾ ਕੀਤਾ। ਜਦੋਂ ਉਨ੍ਹਾਂ ਨੂੰ ਡਾਕਟਰ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਮੈਡੀਕਲ ਸਟੋਰ ਵਾਲਾ ਹੀ ਡਾਕਟਰ ਹੈ।

ਇਹ ਵੀ ਪੜ੍ਹੋ : ਦਿੱਲੀ 'ਚ ਜਿਮ ਮਾਲਕ ਤੋਂ ਮੰਗੀ 2 ਕਰੋੜ ਦੀ ਫਿਰੌਤੀ, ਇਸ ਬਦਨਾਮ ਗੈਂਗਸਟਰ ਦੇ ਨਾਂ ਤੋਂ ਆਈ ਕਾਲ

ਮੈਡੀਕਲ ਸਟੋਰ ’ਤੇ ਮੌਜੂਦ ਇਕ ਵਿਅਕਤੀ ਅਤੇ ਦੋ ਔਰਤਾਂ ਨੂੰ ਕਾਰ ਵਿਚ ਮਰੀਜ਼ ਨੂੰ ਗੁਲੂਕੋਜ਼ ਲਾਉਣ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਅਸੀਂ ਗੁਲੂਕੋਜ਼ ਨਹੀਂ ਲਾਇਆ, ਇਹ ਵਿਅਕਤੀ ਪਿੱਛੋਂ ਹੀ ਗੁਲੂਕੋਜ਼ ਲਵਾ ਕੇ ਆਏ ਹਨ ਅਤੇ ਇਨ੍ਹਾਂ ਸਾਨੂੰ ਕਿਹਾ ਕਿ ਸਾਨੂੰ ਗੁਲੂਕੋਜ਼ ਉਤਾਰਨਾ ਨਹੀਂ ਆਉਂਦਾ, ਤੁਸੀਂ ਉਤਾਰ ਦੇਣਾ ਤਾਂ ਅਸੀਂ ਸਿਰਫ ਇਸ ਗੱਲ ਦਾ ਇੰਤਜ਼ਾਰ ਕਰ ਰਹੇ ਹਾਂ ਕਿ ਜਦੋਂ ਗੁਲੂਕੋਜ਼ ਦੀ ਬੋਤਲ ਖਤਮ ਹੋਵੇਗੀ ਤਾਂ ਅਸੀਂ ਸੂਈ ਕੱਢ ਦੇਵਾਂਗੇ।

ਇਸ ਸਬੰਧੀ ਜਦੋਂ ਸਿਵਲ ਹਸਪਤਾਲ ਜਗਰਾਓਂ ਦੇ ਐੱਸ. ਐੱਮ. ਓ. ਹਰਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕੋਈ ਵੀ ਮੈਡੀਕਲ ਸਟੋਰ ਵਾਲਾ ਕਿਸੇ ਵੀ ਮਰੀਜ਼ ਨੂੰ ਗੁਲੂਕੋਜ਼ ਨਹੀਂ ਲਾ ਸਕਦਾ। ਇਹ ਸਰਕਾਰ ਦੇ ਹੁਕਮਾਂ ਦੀ ਸਰਾਸਰ ਉਲੰਘਣਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Sandeep Kumar

Content Editor

Related News