ਘੰਟਿਆਂ 'ਚ ਹੀ ਹੋ ਗਏ ਮਾਲਾਮਾਲ, ਹੋਇਆ ਅਜਿਹਾ ਕਮਾਲ

Thursday, Nov 28, 2024 - 11:07 AM (IST)

ਫਾਜ਼ਿਲਕਾ (ਨਾਗਪਾਲ) : ਫਾਜ਼ਿਲਕਾ ’ਚ 2 ਲੋਕ ਘੰਟਿਆਂ 'ਚ ਹੀ ਮਾਲਾਮਾਲ ਹੋ ਗਏ। ਦੋਹਾਂ ਨੇ ਲਾਟਰੀ ਦੀ ਟਿਕਟ ਖ਼ਰੀਦੀ ਅਤੇ ਅਜਿਹਾ ਕਮਾਲ ਹੋਇਆ ਕਿ ਕੁੱਝ ਘੰਟਿਆਂ ਬਾਅਦ ਹੀ ਉਨ੍ਹਾਂ ਦਾ ਇਨਾਮ ਨਿਕਲ ਆਇਆ, ਜਿਸ ਤੋਂ ਬਾਅਦ ਉਨ੍ਹਾ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਇਨ੍ਹਾਂ ਵਿਅਕਤੀਆਂ ਵੱਲੋਂ ਕੁੱਝ ਘੰਟੇ ਪਹਿਲਾਂ ਲਾਟਰੀ ਦਾ ਟਿਕਟ ਖ਼ਰੀਦਿਆ ਗਿਆ ਸੀ ਅਤੇ ਕੁੱਝ ਘੰਟਿਆਂ ਬਾਅਦ 45-45 ਹਜ਼ਾਰ ਰੁਪਏ ਦਾ ਇਨਾਮ ਨਿਕਲ ਆਇਆ।

ਇਹ ਵੀ ਪੜ੍ਹੋ : ਪੰਜਾਬ ’ਚ ਨਿਗਮ ਚੋਣਾਂ ਨੂੰ ਲੈ ਕੇ ਅਕਾਲੀ ਦਲ ਖਾਮੋਸ਼! ਬਾਕੀ ਪਾਰਟੀਆਂ ਨੇ ਖਿੱਚੀ ਤਿਆਰੀ

ਜਾਣਕਾਰੀ ਅਨੁਸਾਰ ਸਥਾਨਕ ਮਹਿਰੀਆਂ ਬਾਜ਼ਾਰ ’ਚ ਸਥਿਤ ਰੂਪ ਚੰਦ ਲਾਟਰੀ ਸਟਾਲ ਦੇ ਕੋਲ ਸਥਿਤ ਇਕ ਕੱਪੜੇ ਦੀ ਦੁਕਾਨ ਤੋਂ ਫਾਜ਼ਿਲਕਾ ਵਾਸੀ ਕਰਨੈਲ ਸਿੰਘ ਕੱਪੜਾ ਖ਼ਰੀਦਣ ਆਇਆ ਸੀ ਅਤੇ ਉਸ ਨੇ ਲਾਟਰੀ ਦਾ ਟਿਕਟ ਖ਼ਰੀਦ ਲਿਆ।

ਇਹ ਵੀ ਪੜ੍ਹੋ : ਪੰਜਾਬ 'ਚ ਨਹੀਂ ਹੋਵੇਗਾ ਸਰਕਾਰੀ ਕੰਮ! ਦਫ਼ਤਰਾਂ 'ਚ ਜਾਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ
ਇਸ ਤਰ੍ਹਾਂ ਹੀ ਇਕ ਆਸ਼ੂ ਨਾਂ ਦੇ ਵਿਦਿਆਰਥੀ ਨੇ ਡੀਅਰ ਨਾਗਾਲੈਂਡ ਲਾਟਰੀ ਦਾ ਟਿਕਟ ਖ਼ਰੀਦਿਆ ਸੀ। ਦੋਹਾਂ ਦੀ ਕੁੱਝ ਘੰਟਿਆਂ ਬਾਅਦ ਹੀ 45-45 ਹਜ਼ਾਰ ਰੁਪਏ ਦੀ ਲਾਟਰੀ ਨਿਕਲੀ ਹੈ। ਇਸ ਤੋਂ ਬਾਅਦ ਦੋਹਾਂ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8
 

 


Babita

Content Editor

Related News