ਦੂਜੇ ਪਤੀ ਨੇ ਪਹਿਲੀ ਪਤਨੀ ਤੇ ਪਰਿਵਾਰ ਨਾਲ ਮਿਲ ਕੀਤੀ ਕੁੱਟਮਾਰ, 7 ਜਾਣਿਆਂ ਨੇ ਇਕੱਲੀ ’ਤੇ ਬੋਲ ’ਤਾ ਹਮਲਾ

Thursday, Apr 25, 2024 - 02:57 AM (IST)

ਦੂਜੇ ਪਤੀ ਨੇ ਪਹਿਲੀ ਪਤਨੀ ਤੇ ਪਰਿਵਾਰ ਨਾਲ ਮਿਲ ਕੀਤੀ ਕੁੱਟਮਾਰ, 7 ਜਾਣਿਆਂ ਨੇ ਇਕੱਲੀ ’ਤੇ ਬੋਲ ’ਤਾ ਹਮਲਾ

ਲੁਧਿਆਣਾ (ਅਨਿਲ)– ਥਾਣਾ ਬਸਤੀ ਜੋਧੇਵਾਲ ਦੀ ਪੁਲਸ ਨੇ ਔਰਤ ਦੀ ਸ਼ਿਕਾਇਤ ’ਤੇ ਉਸ ਦੇ ਦੂਜੇ ਪਤੀ ਤੇ ਪਤੀ ਦੀ ਪਹਿਲੀ ਪਤਨੀ ਖ਼ਿਲਾਫ਼ ਕੁੱਟਮਾਰ ਕਰਨ ਦਾ ਕੇਸ ਦਰਜ ਕਰਵਾਇਆ ਹੈ।

ਜਾਣਕਾਰੀ ਦਿੰਦਿਆਂ ਥਾਣਾ ਮੁਖੀ ਗੁਰਦਿਆਲ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਨਾਜਰਾ ਖਾਤੂਨ ਵਾਸੀ ਟਿੱਬਾ ਰੋਡ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦੇ ਪਹਿਲੀ ਵਿਆਹ ਤੋਂ ਤਲਾਕ ਹੋ ਗਿਆ ਸੀ, ਜਿਸ ਤੋਂ ਬਾਅਦ ਉਸ ਨੇ ਦੂਜਾ ਵਿਆਹ ਮੁਸਤਫਾ ਅੰਸਾਰੀ ਨਾਲ ਕਰਵਾਇਆ ਸੀ।

ਵਿਆਹ ਤੋਂ ਕੁਝ ਸਾਲਾਂ ਬਾਅਦ ਉਸ ਨੂੰ ਪਤਾ ਲੱਗਾ ਕਿ ਉਸ ਦੇ ਪਤੀ ਦਾ ਪਹਿਲਾਂ ਵੀ ਵਿਆਹ ਹੋ ਚੁੱਕਾ ਹੈ, ਜਿਸ ਕਾਰਨ 18 ਅਪ੍ਰੈਲ ਨੂੰ ਉਸ ਨੂੰ ਉਸ ਦੇ ਪਤੀ ਮੁਸਤਫਾ ਅੰਸਾਰੀ ਦੀ ਪਹਿਲੀ ਪਤਨੀ ਉਲੇਸਾ ਨੇ ਫੋਨ ਕਰਕੇ ਕਿਹਾ ਕਿ ਉਸ ਦੇ ਪਤੀ ਮੁਸਤਫਾ ਅੰਸਾਰੀ ਦੀ ਸਿਹਤ ਬਹੁਤ ਖ਼ਰਾਬ ਹੈ, ਇਸ ਲਈ ਤੁਸੀਂ ਘਰ ਆ ਜਾਓ।

ਇਹ ਖ਼ਬਰ ਵੀ ਪੜ੍ਹੋ : ਕੈਨੇਡਾ ਤੋਂ ਆਏ ਨੌਜਵਾਨ ਦਾ ਦੋਸਤਾਂ ਨੇ ਕੀਤਾ ਕਤਲ, ਫਲਾਈਓਵਰ ਹੇਠਾਂ ਸੁੱਟੀ ਲਾਸ਼, CCTV ’ਚ ਘਟਨਾ ਕੈਦ

ਇਸ ਤੋਂ ਬਾਅਦ ਪੀੜਤ ਔਰਤ ਵਰਧਮਾਨ ਨਗਰ, ਰਾਹੋਂ ਰੋਡ ਉਸ ਦੇ ਘਰ ਪੁੱਜੀ, ਜਿਥੇ ਉਨ੍ਹਾਂ ਵਿਅਕਤੀਆਂ ਨੇ ਔਰਤ ਨੂੰ ਅੰਦਰ ਘਰ ’ਚ ਬੁਲਾ ਕੇ ਬਾਹਰੋਂ ਦਰਵਾਜ਼ਾ ਬੰਦ ਕਰ ਦਿੱਤਾ, ਜਿਸ ਤੋਂ ਬਾਅਦ ਪੀੜਤ ਔਰਤ ਦੀ ਉਸ ਦੇ ਪਤੀ ਮੁਸਤਫਾ ਅੰਸਾਰੀ, ਉਸ ਦੀ ਪਤਨੀ ਉਲੇਸਾ, ਉਸ ਦੀ ਲੜਕੀ ਰੌਣਕ, ਉਸ ਦਾ ਲੜਕਾ ਜਾਵੇਦ ਤੇ 3 ਹੋਰ ਲੜਕਿਆਂ ਨੇ ਹਥਿਆਰਾਂ ਦੇ ਨਾਲ ਉਸ ਦੀ ਕੁੱਟਮਾਰ ਕੀਤੀ ਗਈ।

ਜਦੋਂ ਔਰਤ ਨੇ ਆਪਣੀ ਮਾਂ ਨੂੰ ਫੋਨ ਕਰਕੇ ਇਹ ਸਾਰੀ ਜਾਣਕਾਰੀ ਦਿੱਤੀ ਤਾਂ ਕੁਝ ਦੇਰ ਬਾਅਦ ਔਰਤ ਦੀ ਮਾਤਾ ਜ਼ਰੀਨਾ ਉਥੇ ਆਪਣੇ ਰਿਸ਼ਤੇਦਾਰਾਂ ਨਾਲ ਪੁੱਜੀ, ਜਿਨ੍ਹਾਂ ਨੇ ਪੁਲਸ ਦੀ ਮਦਦ ਨਾਲ ਉਸ ਨੂੰ ਘਰੋਂ ਆਜ਼ਾਦ ਕਰਵਾਇਆ ਤੇ ਹਸਪਤਾਲ ’ਚ ਇਲਾਜ ਲਈ ਦਾਖ਼ਲ ਕਰਵਾਇਆ। ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਨੇ ਔਰਤ ਦੀ ਸ਼ਿਕਾਇਤ ’ਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News