ਬਸਤੀ ਗੁਜ਼ਾਂ ਦਾ ਰਹਿਣ ਵਾਲਾ ਨੌਜਵਾਨ ਸ਼ੱਕੀ ਹਾਲਾਤ ’ਚ ਘਰੋਂ ਲਾਪਤਾ

Sunday, Jul 22, 2018 - 05:24 AM (IST)

ਬਸਤੀ ਗੁਜ਼ਾਂ ਦਾ ਰਹਿਣ ਵਾਲਾ ਨੌਜਵਾਨ ਸ਼ੱਕੀ ਹਾਲਾਤ ’ਚ ਘਰੋਂ ਲਾਪਤਾ

ਜਲੰਧਰ, (ਮ੍ਰਿਦੁਲ)- ਬੀਤੀ ਰਾਤ ਬਸਤੀ ਗੁਜ਼ਾਂ ਦਾ ਰਹਿਣ ਵਾਲਾ ਦੀਪਕ ਅੱਤਰੀ  ਘਰੋਂ ਸ਼ੱਕੀ ਹਾਲਾਤ ’ਚ ਗਾਇਬ ਹੋ ਗਿਆ, ਜਿਸ ਨੂੰ ਪਰਿਵਾਰ ਵਾਲੇ ਤੇ ਪੁਲਸ  ਹੁਣ ਤੱਕ ਲੱਭ ਨਹੀਂ ਸਕੀ। ਪਿਤਾ ਨੇ ਪੁਲਸ ਨੂੰ ਦਿੱਤੇ ਬਿਆਨ ’ਚ ਕਿਹਾ ਕਿ  ਉਨ੍ਹਾਂ ਦਾ ਬੇਟਾ ਸ਼ੱਕੀ ਹਾਲਾਤ ’ਚ ਘਰੋਂ ਨਿਕਲ ਗਿਆ ਸੀ ਤੇ ਫੋਨ ਵੀ ਘਰ ਹੀ ਛੱਡ ਗਿਆ, ਜਿਸ ਤੋਂ ਬਾਅਦ ਉਸ ਦੀ ਕਾਫੀ ਭਾਲ ਕੀਤੀ ਪਰ ਉਹ ਨਾ ਮਿਲਿਆ। ਇਸ ਸੰਬੰਧੀ ਸੂਚਨਾ ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਨੂੰ  ਦੇ ਦਿੱਤੀ ਹੈ।
  ਐੱਸ. ਐੱਚ. ਓ. ਗਗਨਦੀਪ ਸਿੰਘ ਨੇ ਕਿਹਾ ਕਿ ਨੌਜਵਾਨ ਦੀ ਭਾਲ ਜਾਰੀ ਹੈ। ਮਾਮਲਾ ਸ਼ੱਕੀ ਲੱਗ ਰਿਹਾ ਹੈ। ਪਰਿਵਾਰ ਵਾਲਿਅਾਂ ਮੁਤਾਬਕ ਕਿਡਨੈਪਿੰਗ ਕੀਤੀ ਗਈ ਹੈ, ਜਾਂਚ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।
 


Related News