ਲੜਕੀ ਨੂੰ ਛੇੜਨ ਤੋਂ ਰੋਕਿਆ ਤਾਂ ਲੈਬ ਇੰਚਾਰਜ ’ਤੇ ਕੀਤਾ ਹਮਲਾ
Monday, Jul 19, 2021 - 03:33 AM (IST)
ਜਲੰਧਰ(ਵਰੁਣ)- ਮਕਸੂਦਾਂ ਇਲਾਕੇ ਅੰਦਰ ਇਕ ਲੈਬ ’ਚ ਕੰਮ ਕਰਨ ਵਾਲੀ ਲੜਕੀ ਨੂੰ ਛੇੜਨ ਤੋਂ ਰੋਕਣ ’ਤੇ ਲੈਬ ਇੰਚਾਰਜ ’ਤੇ ਕੁਝ ਨੌਜਵਾਨਾਂ ਨੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਲੈਬ ਦੇ ਅੰਦਰ ਦਾਖਲ ਹੋ ਕੇ ਭੰਨ-ਤੋੜ ਵੀ ਕੀਤੀ। ਲੈਬ ਇੰਚਾਰਜ ਨੂੰ ਖੂਨ ਨਾਲ ਲਥਪਥ ਹਾਲਤ ’ਚ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ- ਹਰਸਿਮਰਤ ਬਾਦਲ ਨੇ ਹੁਣ ਬਿਜਲੀ ਸੋਧ ਬਿੱਲ ਨੂੰ ਲੈ ਕੇ ਘੇਰੀ ਕੇਂਦਰ ਸਰਕਾਰ
ਜਾਣਕਾਰੀ ਦਿੰਦਿਆਂ ਸੋਨੂੰ ਰਤਨ ਪੁੱਤਰ ਸ਼ੰਮੀ ਕੁਮਾਰ ਨਿਵਾਸੀ ਲਿੱਦੜਾਂ ਨੇ ਦੱਸਿਆ ਕਿ ਉਹ ਮਕਸੂਦਾਂ ਇਲਾਕੇ ’ਚ ਸਥਿਤ ਲੈਬ ਦਾ ਇੰਚਾਰਜ ਹੈ। ਲੈਬ ’ਚ ਕਾਫੀ ਔਰਤਾਂ ਕੰਮ ਕਰਦੀਆਂ ਹਨ। ਪਿਛਲੇ ਦਿਨੀਂ ਜਦੋਂ ਛੁੱਟੀ ਹੋਣ ਤੋਂ ਬਾਅਦ ਇਕ ਲੜਕੀ ਘਰ ਜਾ ਰਹੀ ਸੀ ਤਾਂ ਲੈਬ ਦੇ ਨੇੜੇ ਹੀ ਇਕ ਨੌਜਵਾਨ ਨੇ ਉਸ ਨਾਲ ਛੇੜਛਾੜ ਕੀਤੀ।
ਇਹ ਵੀ ਪੜ੍ਹੋ- ਸਿੱਧੂ ਨੂੰ ਪੰਜਾਬ ਕਾਂਗਰਸ ਪ੍ਰਧਾਨ ਬਣਨ 'ਤੇ ਮਿਲੀਆਂ ਵਧਾਈਆਂ ਪਰ ਮੁੱਖ ਮੰਤਰੀ ਵਲੋਂ ਨਹੀਂ ਆਇਆ ਕੋਈ ਸੁਨੇਹਾ
ਉਸ ਨੇ ਜਦੋਂ ਨੌਜਵਾਨ ਦਾ ਵਿਰੋਧ ਕੀਤਾ ਤਾਂ ਉਹ ਆਪਣੇ ਸਾਥੀਆਂ ਸਮੇਤ ਲੋਹੇ ਦੀ ਰਾਡ ਲੈ ਕੇ ਆ ਗਿਆ ਅਤੇ ਆਉਂਦੇ ਹੀ ਉਸ ’ਤੇ ਹਮਲਾ ਕਰ ਦਿੱਤਾ। ਦੋਸ਼ ਹੈ ਕਿ ਹਮਲਾਵਰਾਂ ਨੇ ਲੈਬ ਦੇ ਅੰਦਰ ਵੀ ਭੰਨ-ਤੋੜ ਕੀਤੀ। ਹਾਲਾਂਕਿ ਹੋਰ ਸਟਾਫ ਦੇ ਇਕੱਠੇ ਹੋਣ ’ਤੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਥਾਣਾ ਨੰ. 1 ਦੀ ਪੁਲਸ ਨੂੰ ਇਸ ਸਬੰਧੀ ਸ਼ਿਕਾਇਤ ਦਿੱਤੀ ਗਈ ਹੈ।