ਖੇਤਾਂ ਨੂੰ ਲੱਗੀ ਅੱਗ, ਕਣਕ ਦੀ ਫਸਲ ਹੋਈ ਸੜ ਕੇ ਸੁਆਹ

04/26/2018 4:48:04 AM

ਦੀਨਾਨਗਰ,   (ਕਪੂਰ)-  ਦੀਨਾਨਗਰ ਦੇ ਨਜ਼ਦੀਕੀ ਪਿੰਡ ਮਗਰਾਲਾ ਵਿਖੇ ਅੱਜ ਅਚਾਨਕ ਲੱਗੀ ਅੱਗ ਨਾਲ ਦੋ ਕਿਸਾਨਾਂ ਸਤਨਾਮ ਸਿੰਘ ਪੁੱਤਰ ਚਨਨ ਸਿੰਘ ਨਿਵਾਸੀ ਮਗਰਾਲਾ ਦੀ ਡੇਢ ਕਿੱਲਾ ਅਤੇ ਗੁਰਦੇਵ ਸਿੰਘ ਪੁੱਤਰ ਮਹਿੰਦਰ ਸਿੰਘ ਨਿਵਾਸੀ ਸਿੰਘੋਵਾਲ ਦੀ 2 ਕਿੱਲੇ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ ਪਰ ਪਿੰਡ ਵਾਸੀਆਂ ਨੇ ਟਰੈਕਟਰਾਂ ਦੀ ਮਦਦ ਨਾਲ ਅੱਗ 'ਤੇ ਕਾਬੂ ਪਾ ਕੇ ਬਾਕੀ ਖੇਤਾਂ ਨੂੰ ਅੱਗ ਦੀ ਲਪੇਟ ਵਿਚ ਆਉਣ ਤੋਂ ਬਚਾਅ ਲਿਆ। 
ਜਾਣਕਾਰੀ ਅਨੁਸਾਰ ਅੱਜ ਦੁਪਹਿਰ ਵੇਲੇ ਮਗਰਾਲਾ ਵਿਖੇ ਅਚਾਨਕ ਕਣਕ ਦੇ ਖੇਤ ਨੂੰ ਅੱਗ ਲੱਗ ਗਈ ਤੇ ਸਾਰਾ ਪਿੰਡ ਸੁਚੇਤ ਹੋ ਗਿਆ ਅਤੇ ਜਿਨ੍ਹਾਂ ਕਿਸਾਨਾਂ ਕੋਲ ਟਰੈਕਟਰ ਸਨ, ਉਹ ਤੁਰੰਤ ਟਰੈਕਟਰਾਂ ਨੂੰ ਲੈ ਕੇ ਉਨ੍ਹਾਂ ਦੇ ਖੇਤਾਂ ਵਿਚ ਪਹੁੰਚੇ ਅਤੇ ਅੱਗ 'ਤੇ ਕਾਬੂ ਪਾਉਣ ਲਈ ਖੇਤਾਂ ਵਿਚ ਟਰੈਕਟਰ ਚਲਾਉਣਾ ਸ਼ੁਰੂ ਕਰ ਦਿੱਤਾ ਅਤੇ ਇਨ੍ਹਾਂ ਲੋਕਾਂ ਦੀ ਹਿੰਮਤ ਨਾਲ ਅੱਗ ਨੂੰ ਅੱਗੇ ਵਧਣ ਤੋਂ ਰੋਕ ਲਿਆ। 


Related News