ਸ਼ਾਰਟ ਸਰਕਟ ਨਾਲ ਝੋਪੜੀ ਨੂੰ ਲੱਗੀ ਅੱਗ, ਮੋਟਰਸਾਈਕਲ ਤੇ ਬਰਤਨ ਸੜ ਕੇ ਸੁਆਹ

Saturday, May 18, 2024 - 05:58 PM (IST)

ਪਟਿਆਲਾ (ਬਲਜਿੰਦਰ, ਜੋਸਨ) : ਸ਼ਹਿਰ ਦੇ ਸਨੌਰ ਰੋਡ ’ਤੇ ਸਥਿਤ ਜੈਸਮੀਨ ਕਾਲੋਨੀ ਵਿਖੇ ਇਕ ਝੋਪੜੀ ਦੇ ਉੱਪਰੋਂ ਲੰਘ ਰਹੀ ਬਿਜਲੀ ਦੀ ਤਾਰ ਕਾਰਨ ਸ਼ਾਰਟ ਸਰਕਟ ਹੋ ਗਿਆ ਅਤੇ ਝੋਪੜੀ ਨੂੰ ਅੱਗ ਲੱਗ ਗਈ, ਜਿਸ ਨਾਲ ਸਾਰੀ ਝੋਪੜੀ ਸੜ ਕੇ ਸੁਆਹ ਹੋ ਗਈ। ਘਰ ’ਚ ਖੜ੍ਹਾ ਮੋਟਰਸਾਈਕਲ, ਪੇਟੀਆਂ, ਕੱਪੜੇ ਅਤੇ ਬਰਤਨ ਸੜ ਕੇ ਸੁਆਹ ਹੋ ਗਏ। ਘਟਨਾ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ ਤਾਂ ਸੂਚਨਾ ਤੋਂ ਬਾਅਦ ਗੱਡੀ ਮੌਕੇ ’ਤੇ ਪਹੁੰਚ ਗਈ ਅਤੇ ਅੱਗ ’ਤੇ ਕਾਬੂ ਪਾ ਲਿਆ ਗਿਆ। ਟੀਮ ਦੀ ਅਗਵਾਈ ਫਾਇਰ ਬ੍ਰਿਗੇਡ ਦੇ ਇੰਚਾਰਜ ਰਜਿੰਦਰ ਕੌਸ਼ਲ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਹੁਣ ਅੱਗ ਪੂਰੀ ਤਰ੍ਹਾਂ ਕੰਟਰੋਲ ’ਚ ਹੈ। ਘਟਨਾ ਨਾਲ ਪਰਿਵਾਰ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਝੋਪੜੀ ਦੀ ਮਾਲਕਣ ਸਵਰਨ ਕੌਰ ਨੇ ਦੱਸਿਆ ਕਿ ਉਹ ਝੋਪੜੀ ’ਚ ਪੂਰੇ ਪਰਿਵਾਰ ਸਮੇਤ ਰਹਿੰਦੀ ਹੈ ਅਤੇ ਉਨ੍ਹਾਂ ਦੇ ਪਰਿਵਾਰ ਦੇ 12-13 ਮੈਂਬਰ ਹਨ। ਅੱਜ ਝੋਪੜੀ ਦੇ ਉੱਪਰੋਂ ਲੰਘ ਰਹੀ ਬਿਜਲੀ ਦੀ ਤਾਰ ਨਾਲ ਸ਼ਾਰਟ ਸਰਕਟ ਹੋ ਗਿਆ ਅਤੇ ਝੋਪੜੀ ਨੂੰ ਅੱਗ ਲੱਗ ਗਈ। ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਪਤਾ ਲੱਗਦੇ ਹੀ ਪਰਿਵਾਰ ਮੈਂਬਰ ਜਿਨ੍ਹਾਂ ’ਚ ਛੋਟੇ ਬੱਚੇ ਵੀ ਸਨ, ਝੋਪੜੀ ਤੋਂ ਬਾਹਰ ਆ ਗਏ। ਇਸ ਕਾਰਨ ਬਚਾਅ ਹੋ ਗਿਆ। ਉਨ੍ਹਾਂ ਦੱਸਿਆ ਕਿ ਝੋਪੜੀ ’ਚ ਪਏ ਸਿਲੰਡਰ ਨੂੰ ਵੀ ਅੱਗ ਲੱਗ ਗਈ। ਮਾਤਾ ਸਵਰਨ ਕੌਰ ਨੇ ਦੱਸਿਆ ਕਿ ਅੱਗ ਲੱਗਣ ਦੀ ਘਟਨਾ ਨਾਲ ਸਾਰਾ ਸਾਮਾਨ ਸੜ੍ਹ ਕੇ ਸੁਆਹ ਹੋ ਗਿਆ। ਉਨ੍ਹਾਂ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਹ ਗਰੀਬੀ ਕਾਰਨ ਝੋਪੜੀ ’ਚ ਸਮਾਂ ਪਾਸ ਕਰਦੀ ਸੀ। ਉਹ ਵੀ ਸੜ ਗਈ ਅਤੇ ਉਨ੍ਹਾਂ ਕੋਲ ਰਹਿਣ ਨੂੰ ਕੋਈ ਟਿਕਾਣਾ ਨਹੀਂ ਬਚਿਆ ਅਤੇ ਕੋਈ ਸਾਮਾਨ ਵੀ ਨਹੀਂ ਬਚਿਆ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਸੰਕਟ ਦੀ ਘੜੀ ’ਚ ਉਨ੍ਹਾਂ ਦੇ ਪਰਿਵਾਰ ਦੀ ਸਹਾਇਤਾ ਕੀਤੀ ਜਾਵੇ।

ਇਹ ਖ਼ਬਰ ਵੀ ਪੜ੍ਹੋ : ਕਦੇ ਨਹੀਂ ਥੱਕਣ ਦਿੰਦਾ ਲੋਕਾਂ ਦਾ ਪਿਆਰ, ਸੇਵਾ ਕਰ ਕੇ ਮਿਲਦੀ ਹੈ ਖ਼ੁਸ਼ੀ : ਭਗਵੰਤ ਮਾਨ

ਬਿਜਲੀ ਦੀ ਤਾਰਾਂ ਦੀ ਚਪੇਟ ’ਚ ਆਉਣ ਨਾਲ ਟੈਂਪੂ ਸੜ ਕੇ ਸਵਾਹ
ਤ੍ਰਿਪੜੀ ਦੇ ਮੇਹਰ ਸਿੰਘ ਕਾਲੋਨੀ ਵਿਖੇ ਇਕ ਟੈਂਪੂ (ਛੋਟਾ ਹਾਥੀ) ਸੜਕ ਤੋਂ ਲੰਘਦੀਆਂ ਤਾਰਾਂ ਦੀ ਚਪੇਟ ’ਚ ਆਉਣ ਕਰ ਕੇ ਸੜ ਕੇ ਸਵਾਹ ਹੋ ਗਿਆ। ਦੁਰਘਟਨਾ ’ਚ ਕਿਸੇ ਤਰ੍ਹਾਂ ਦੀ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ। ਜਾਣਕਾਰੀ ਦਿੰਦਿਆਂ ਟੈਂਪੂ ਦੇ ਡਰਾਈਵਰ ਦਲੇਰ ਸਿੰਘ ਨੇ ਦੱਸਿਆ ਕਿ ਸੜਕ ਦੇ ਉੱਤੇ ਬਿਜਲੀ ਦੀਆਂ ਤਾਰਾਂ ਕਾਫ਼ੀ ਹੇਠਾਂ ਹੋਣ ਕਰ ਕੇ ਉਹ ਟੈਂਪੂ ਦੇ ਨਾਲ ਟਕਰਾ ਗਈਆਂ, ਜਿਸ ਕਰ ਕੇ ਤੇਜ਼ ਚਿੰਗਾੜੀਆਂ ਨਿਕਲੀਆਂ ਅਤੇ ਟੈਂਪੂ ਪੂਰੀ ਤਰ੍ਹਾਂ ਸੜ ਗਿਆ। ਡਰਾਈਵਰ ਨੇ ਦੱਸਿਆ ਕਿ ਬੜੀ ਮੁਸ਼ਕਿਲ ਨਾਲ ਉਹ ਟੈਂਪੂ ’ਚੋਂ ਬਾਹਰ ਨਿਕਲਿਆ ਅਤੇ ਆਪਣੀ ਜਾਨ ਬਚਾਈ।

ਇਹ ਖ਼ਬਰ ਵੀ ਪੜ੍ਹੋ : ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਸਫ਼ਰ ਦੌਰਾਨ ਨਕਦੀ ਤੇ ਆਪਣੇ ਕੋਲ ਢੁਕਵੇਂ ਦਸਤਾਵੇਜ਼ ਰੱਖਣ ਦੀ ਸਲਾਹ

‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8
 


Anuradha

Content Editor

Related News