ਨਸ਼ੇ ਵਾਲਾ ਪਦਾਰਥ ਸੁੰਘਾ ਕੇ ਨਾਬਾਲਗਾ ਨਾਲ ਕੀਤਾ ਜਬਰ-ਜ਼ਨਾਹ, ਮਾਮਲਾ ਦਰਜ
Monday, Sep 02, 2019 - 12:00 AM (IST)

ਖੰਨਾ (ਜ.ਬ.)-ਪੁਲਸ ਨੇ ਸ਼ਿਕਾਇਤਕਰਤਾ ਦੀ ਸ਼ਿਕਾਇਤ ’ਤੇ ਕਾਰਵਾਈ ਕਰਦੇ ਹੋਏ ਸ਼ਾਲੂ ਪੁੱਤਰ ਤਾਜ ਵਾਸੀ ਖੰਨਾ ਖਿਲਾਫ ਕਾਰਵਾਈ ਕਰਦੇ ਹੋਏ ਕੇਸ ਦਰਜ ਕਰ ਉਸਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਸਮਾਚਾਰ ਲਿਖੇ ਜਾਣ ਤੱਕ ਮੁਲਜ਼ਮ ਪੁਲਸ ਦੀ ਗ੍ਰਿਫਤ ’ਚੋਂ ਬਾਹਰ ਸੀ। ਪੁਲਸ ਨੇ ਲਡ਼ਕੀ ਦੀ ਮੈਡੀਕਲ ਜਾਂਚ ਕਰਵਾਉਣ ਉਪਰੰਤ ਤਫਤੀਸ਼ ਨੂੰ ਅੱਗੇ ਵਧਾ ਦਿੱਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ 14 ਸਾਲਾ ਪੀੜਤਾ ਨੇ ਦੱਸਿਆ ਕਿ ਘਟਨਾ ਵਾਲੇ ਦਿਨ ਜਦੋਂ ਉਹ ਘਰ ’ਚ ਸੋ ਰਹੀ ਸੀ ਤਾਂ ਦੇਰ ਰਾਤ ਮੁਲਜ਼ਮ ਉਸਨੂੰ ਵਰਗਲਾ ਕੇ ਆਪਣੇ ਘਰ ਲੈ ਗਿਆ, ਜਿੱਥੇ ਉਸਨੇ ਉਸਨੂੰ ਨਸ਼ੇ ਵਾਲੀ ਚੀਜ਼ ਸੁੰਘਾ ਕੇ ਬੇਹੋਸ਼ੀ ਦੀ ਹਾਲਤ ’ਚ ਜਬਰ-ਜ਼ਨਾਹ ਕੀਤਾ। ਉੱਥੇ ਹੀ ਬਾਅਦ ’ਚ ਕਿਸੇ ਨੂੰ ਦੱਸਣ ਦੀ ਸੂਰਤ ’ਚ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ। ਪੀਡ਼ਤਾ ਦੀ ਨਾਨੀ ਦਾ ਘਰ ਵੀ ਮੁਲਜ਼ਮ ਦੇ ਮੁਹੱਲੇ ’ਚ ਹੈ, ਜਿੱਥੇ ਉਸਦਾ ਆਉਣਾ ਜਾਣਾ ਲੱਗਾ ਰਹਿੰਦਾ ਸੀ ਅਤੇ ਉਸਦਾ ਫਾਇਦਾ ਚੁੱਕਦੇ ਹੋਏ ਉਸਨੇ ਘਿਨਾਉਣੇ ਕੰਮ ਨੂੰ ਅੰਜਾਮ ਦਿੱਤਾ।
ਇਸ ਸਬੰਧੀ ਕੇਸ ਦੇ ਤਫਤੀਸ਼ ਅਧਿਕਾਰੀ ਥਾਣੇਦਾਰ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਪੁਲਸ ਨੇ ਇੰਸਪੈਕਟਰ ਪ੍ਰਵੀਨ ਸ਼ਰਮਾ ਦੀ ਅਗਵਾਈ ’ਚ ਮਾਮਲਾ ਦਰਜ ਕੀਤਾ ਹੈ। ਮਾਮਲੇ ਦੀ ਤਫਤੀਸ਼ ਨੂੰ ਅੱਗੇ ਵਧਾਉਣ ਦਾ ਜਿੰਮਾ ਉੱਚ ਅਧਿਕਾਰੀਆਂ ਨੇ ਉਨ੍ਹਾਂ ਨੂੰ ਸੌਂਪਿਆ ਹੈ। ਉਨ੍ਹਾਂ ਨੇ ਦਾਅਵਾ ਪ੍ਰਗਟਾਉਂਦੇ ਕਿਹਾ ਕਿ ਆਉਣ ਵਾਲੇ ਕੁਝ ਸਮੇਂ ’ਚ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।