ATM ਕਾਰਡ ਬਦਲ ਦੇ ਠੱਗੀ ਮਾਰਨ ਵਾਲਾ ਕਾਬੂ, ਪੁੱਛਗਿੱਛ ਜਾਰੀ
Tuesday, Sep 08, 2026 - 01:43 PM (IST)
ਕੁਰਾਲੀ (ਬਠਲਾ) : ਸਥਾਨਕ ਥਾਣਾ ਸਿਟੀ ਦੀ ਪੁਲਸ ਨੇ ਏ. ਟੀ. ਐੱਮ. ਬਦਲ ਦੇ ਕਥਿੱਤ ਧੋਖਾਧੜੀ ਕਰਨ ਵਾਲੇ ਇਕ ਮੁਲਜ਼ਮ ਨੂੰ ਕਾਬੂ ਕੀਤਾ ਹੈ। ਪੁਲਸ ਨੇ ਉਸ ਕੋਲੋਂ 134 ਏ. ਟੀ. ਐੱਮ. ਕਾਰਡ ਵੀ ਬਰਾਮਦ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਥਾਣਾ ਸਿਟੀ ਦੇ ਐੱਸ. ਐੱਚ. ਓ. ਹਰਸ ਮੋਹਨ ਗੌਤਮ ਨੇ ਦੱਸਿਆ ਕਿ ਸ਼ਹਿਰ ਦੀ ਨਿਹੋਲਕਾ ਰੋਡ ’ਤੇ ਲੱਗੇ ਏ. ਟੀ. ਐੱਮ. ਬੂਥ ’ਤੇ ਬਲਜੀਤ ਸਿੰਘ ਨਿਵਾਸੀ ਮਹਿਰਮਪੁਰ ਟੱਪਰੀਆਂ ਆਪਣੀ ਲੜਕੀ ਦੇ ਖਾਤੇ ’ਚੋਂ ਪੈਸੇ ਕੱਢਵਾਉਣ ਲਈ ਆਇਆ ਸੀ।
ਜਦੋਂ ਉਹ ਬੂਥ ’ਤੇ ਪੁੱਜਿਆਂ ਤਾਂ ਪਹਿਲਾਂ ਹੀ ਇਕ ਵਿਅਕਤੀ ਬੂਥ ਅੰਦਰ ਸੀ ਤੇ ਪੈਸੇ ਕਢਵਾ ਰਿਹਾ ਸੀ। ਅੰਦਰ ਖੜ੍ਹੇ ਵਿਅਕਤੀ ਨੇ ਉਸਨੂੰ ਬੁਲਾ ਲਿਆ ਤੇ ਉਸਨੂੰ ਝਾਂਸੇ ’ਚ ਲੈ ਕੇ ਉਸ ਦਾ ਏ. ਟੀ. ਐੱਮ. ਬਦਲ ਲਿਆ। ਸ਼ਾਮ ਵੇਲੇ ਉਨ੍ਹਾਂ ਦੇ ਖਾਤੇ ’ਚੋਂ 53 ਹਜ਼ਾਰ ਦੀ ਰਕਮ ਨਿਕਲਣ ਦਾ ਮੈਸੇਜ਼ ਆ ਗਿਆ। ਉਦੋਂ ਉਨ੍ਹਾਂ ਨੂੰ ਸਾਰੀ ਗੱਲ ਸਮਝ ਆਈ ਤੇ ਪੁਲਸ ਨੂੰ ਸ਼ਿਕਾਇਤ ਕੀਤੀ। ਮੁਲਜ਼ਮ ਦੀ ਪਹਿਚਾਣ ਸੁਮਿਤ ਕੁਮਾਰ ਵਜੋਂ ਹੋਈ ਜੋ ਕਿ ਲੁਧਿਆਣਾ ਦਾ ਰਹਿਣ ਵਾਲਾ ਹੈ। ਥਾਣਾ ਮੁਖੀ ਨੇ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਹੈ ਤੇ ਉਸ ਕੋਲੋਂ ਹੋਰ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
Related News
ਮੋਹਾਲੀ ਤੋਂ ਚੰਡੀਗੜ੍ਹ ਜਾਣ ਵਾਲੇ ਸਾਵਧਾਨ! ਨਵੀਂ ਟ੍ਰੈਫਿਕ ਐਡਵਾਈਜ਼ਰੀ ਜਾਰੀ, ਇਨ੍ਹਾਂ ਰਾਹਾਂ 'ਤੇ ਜਾਣ ਤੋਂ ਪਹਿਲਾਂ...
