20 ਕਰੋੜ ਰੁਪਏ ਦੇ ਨਸ਼ੇ ਸਣੇ 4 ਤਸਕਰ ਗ੍ਰਿਫ਼ਤਾਰ

Tuesday, Sep 08, 2026 - 07:53 PM (IST)

20 ਕਰੋੜ ਰੁਪਏ ਦੇ ਨਸ਼ੇ ਸਣੇ 4 ਤਸਕਰ ਗ੍ਰਿਫ਼ਤਾਰ

ਫਿਰੋਜ਼ਪੁਰ (ਮਲਹੋਤਰਾ/ਸੋਨੂੰ): ਐਂਟੀ ਨਾਰਕੋਟਿਕ ਟਾਸਕ ਫੋਰਸ ਦੀ ਟੀਮ ਨੇ ਕਰੋੜਾਂ ਰੁਪਏ ਦੀ ਹੈਰੋਇਨ ਸਮੇਤ 4 ਸਮੱਗਲਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਸ.ਪੀ. ਪ੍ਰਿਥੀਪਾਲ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਤੇ ਐੱਸ.ਆਈ. ਸਤਪਾਲ ਅਤੇ ਐੱਸ.ਆਈ. ਚੰਦਰਸ਼ੇਖਰ ਦੀ ਅਗਵਾਈ ਵਿਚ ਟੀਮਾਂ ਨੇ ਸੋਮਵਾਰ ਰਾਤ ਵੱਖ ਵੱਖ ਜਗ੍ਹਾ 'ਤੇ ਨਾਕੇਬੰਦੀ ਕੀਤੀ ਹੋਈ ਸੀ। 

ਪਿੰਡ ਪਿੰਡੀ ਵਿਚ ਨਾਕੇ ਦੌਰਾਨ ਮੋਟਰਸਾਈਕਲ 'ਤੇ ਸ਼ੱਕੀ ਹਾਲਤ ਵਿਚ ਆ ਰਹੇ ਦੋ ਸ਼ੱਕੀਆਂ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਕੋਲੋਂ 2 ਕਿੱਲੋ 22 ਗ੍ਰਾਮ ਹੈਰੋਇਨ ਬਰਾਮਦ ਹੋਈ। ਜਦਕਿ ਕੱਚਾ ਜ਼ੀਰਾ ਰੋਡ ਤੇ ਪਿੰਡ ਸ਼ਾਹਦੀਨ ਵਾਲੇ ਦੇ ਕੋਲ ਲਗਾਏ ਨਾਕੇ ਦੇ ਦੋ ਹੋਰ ਤਸਕਰਾਂ ਨੂੰ 2 ਕਿੱਲੋ 52 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਐੱਸ.ਪੀ. ਨੇ ਦੱਸਿਆ ਕਿ ਦੋਸ਼ੀਆਂ ਦੇ ਖ਼ਿਲਾਫ਼ ਪਰਚੇ ਦਰਜ ਕਰਨ ਤੋਂ ਬਾਅਦ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾ ਰਿਹਾ ਹੈ, ਜਿੱਥੋਂ ਉਨ੍ਹਾਂ ਨੂੰ ਹੋਰ ਪੁੱਛਗਿੱਛ ਦੇ ਲਈ ਰਿਮਾਂਡ ਤੇ ਲਿਆ ਜਾਵੇਗਾ। ਹਾਲੇ ਤੱਕ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਹੈਰੋਇਨ ਦੀ ਇਹ ਖੇਪ ਸਰਹੱਦ ਪਾਰੋਂ ਮੰਗਵਾਈ ਹੋ ਸਕਦੀ ਹੈ।
 


author

Anmol Tagra

Content Editor

Related News