ਥਾਰ ਨਾਲ ਟੱਕਰ ਮਾਰ ਕੇ ਨੌਜਵਾਨ ਦੇ ਕਤਲ ਮਾਮਲੇ ’ਚ ਦੋ ਹੋਰ ਮੁਲਜ਼ਮ ਗ੍ਰਿਫ਼ਤਾਰ

Monday, Sep 07, 2026 - 01:39 PM (IST)

ਥਾਰ ਨਾਲ ਟੱਕਰ ਮਾਰ ਕੇ ਨੌਜਵਾਨ ਦੇ ਕਤਲ ਮਾਮਲੇ ’ਚ ਦੋ ਹੋਰ ਮੁਲਜ਼ਮ ਗ੍ਰਿਫ਼ਤਾਰ

ਚੰਡੀਗੜ੍ਹ (ਸੁਸ਼ੀਲ) : ਤੇਜ਼ ਰਫ਼ਤਾਰ ਥਾਰ ਗੱਡੀ ਦੀ ਟੱਕਰ ਨਾਲ ਕਤਲ ਮਾਮਲੇ ’ਚ ਰਿਮਾਂਡ ’ਤੇ ਚੱਲ ਰਹੇ ਸੁਭਾਸ਼ ਤੇ ਮੋਨੂੰ ਜੈਸਵਾਲ ਵੱਲੋਂ ਦਿੱਤੀ ਗਈ ਜਾਣਕਾਰੀ ਤੋਂ ਬਾਅਦ ਪੁਲਸ ਨੇ ਦੋ ਹੋਰ ਫ਼ਰਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮਾਂ ਦੀ ਪਛਾਣ ਰਾਮ ਦਰਬਾਰ ਫੇਜ਼-2 ਦੇ ਸਾਹਿਲ ਤੇ ਮੁਹੰਮਦ ਕੈਫ ਖਾਨ ਉਰਫ਼ ਅਰਬਾਜ਼ ਵਜੋਂ ਹੋਈ ਹੈ। ਪੁਲਸ ਨੇ ਕਤਲ ’ਚ ਵਰਤੀ ਥਾਰ ਜ਼ਬਤ ਕਰ ਲਈ। ਇਸ ਤੋਂ ਇਲਾਵਾ ਥਾਰ ’ਚੋਂ ਦੋ ਚਾਕੂ ਤੇ ਤਿੰਨ ਡੰਡੇ ਬਰਾਮਦ ਕੀਤੇ ਗਏ। ਇੰਡਸਟਰੀਅਲ ਏਰੀਆ ਪੁਲਸ ਨੇ ਕਤਲ ਮਾਮਲੇ ’ਚ ਅਸਲਾ ਐਕਟ ਜੋੜਿਆ ਤੇ ਦੋਵੇਂ ਮੁਲਜ਼ਮਾਂ ਸਾਹਿਲ ਤੇ ਮੁਹੰਮਦ ਕੈਫ ਖਾਨ ਨੂੰ ਜ਼ਿਲ੍ਹਾ ਅਦਾਲਤ ’ਚ ਪੇਸ਼ ਕੀਤਾ।

ਅਦਾਲਤ ਨੇ ਦੋਵਾਂ ਮੁਲਜ਼ਮਾਂ ਨੂੰ ਤਿੰਨ ਦਿਨਾਂ ਦੀ ਪੁਲਸ ਹਿਰਾਸਤ ’ਚ ਭੇਜ ਦਿੱਤਾ। ਪੁਲਸ ਮਾਮਲੇ ’ਚ ਫ਼ਰਾਰ ਮੁਲਜ਼ਮ ਮਲਕੀਤ ਦੀ ਭਾਲ ਕਰ ਰਹੀ ਹੈ। ਇੰਡਸਟਰੀਅਲ ਏਰੀਆ ਪੁਲਸ ਥਾਣਾ ਇੰਚਾਰਜ ਸਤਨਾਮ ਦੀ ਅਗਵਾਈ ਹੇਠ ਦੜੂਆ ਚੌਕੀ ਇੰਚਾਰਜ ਸਤੀਸ਼ ਕੁਮਾਰ ਨੂੰ ਪਤਾ ਲੱਗਾ ਕਿ ਮਾਮਲੇ ’ਚ ਫ਼ਰਾਰ ਦੋ ਮੁਲਜ਼ਮ ਥਾਰ ਇੰਡਸਟਰੀਅਲ ਵੱਲ ਲਿਆ ਰਹੇ ਹਨ। ਸੂਚਨਾ ਮਿਲਣ ’ਤੇ ਪੁਲਸ ਟੀਮ ਨੇ ਮੁਲਜ਼ਮਾਂ ਨੂੰ ਫੜਨ ਲਈ ਨਾਕਾਬੰਦੀ ਕੀਤੀ। ਪੁਲਸ ਟੀਮ ਨੇ ਰਿਮਾਂਡ ’ਤੇ ਚੱਲ ਰਹੇ ਸੁਭਾਸ਼ ਤੇ ਮੋਨੂੰ ਦੀ ਨਿਸ਼ਾਨਦੇਹੀ ’ਤੇ ਥਾਰ ’ਚ ਆ ਰਹੇ ਮੁਲਜ਼ਮ ਰਾਮਦਰਬਾਰ ਫੇਜ਼-2 ਦੇ ਸਾਹਿਲ ਤੇ ਮੁਹੰਮਦ ਕੈਫ ਖਾਨ ਉਰਫ਼ ਅਰਬਾਜ਼ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਨੇ ਮੌਕੇ ਤੋਂ ਕਾਲੀ ਥਾਰ ਜ਼ਬਤ ਕੀਤੀ ਤੇ ਤਲਾਸ਼ੀ ਦੌਰਾਨ ਦੋ ਚਾਕੂ ਤੇ ਤਿੰਨ ਡੰਡੇ ਮਿਲੇ। ਪੁਲਸ ਪਵਨ ਦੇ ਕਤਲ ਮਾਮਲੇ ’ਚ ਫ਼ਰਾਰ ਮਲਕੀਤ ਤੇ ਹੋਰਾਂ ਦੀ ਭਾਲ ਕਰ ਰਹੀ ਹੈ।


author

Babita

Content Editor

Related News