ਪੰਜਾਬ: ਆਸ਼ਿਕ ਨੇ ਦੋਸਤਾਂ ਨਾਲ ਮਿਲ ਕੇ ਮਾਰ''ਤੀ ਸਹੇਲੀ! ਫ਼ਿਰ ਲਾਸ਼ ਨੂੰ...
Monday, Sep 07, 2026 - 07:28 PM (IST)
ਜਲਾਲਾਬਾਦ (ਆਦਰਸ਼,ਜਤਿੰਦਰ)- ਜਲਾਲਾਬਾਦ ਦੀ ਤਲਾਕਸ਼ੁਦਾ ਮਹਿਲਾ ਕਿਰਨ ਦੇ ਅਗਵਾਹ ਹੋਣ ਦੇ ਮਾਮਲੇ 'ਚ ਥਾਣਾ ਸਿਟੀ ਜਲਾਲਾਬਾਦ ਪੁਲਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ । ਪਹਿਲਾਂ ਕਿਰਨ ਦੀ ਮਾਤਾ ਵੱਲੋਂ ਦਿੱਤੇ ਗਏ ਬਿਆਨਾਂ ਦੇ ਆਧਾਰ 'ਤੇ ਚਾਰ ਵਿਅਕਤੀਆਂ ਖ਼ਿਲਾਫ਼ ਅਗਵਾਹ ਦਾ ਮਾਮਲਾ ਦਰਜ ਕੀਤਾ ਗਿਆ ਸੀ। ਮਾਮਲੇ ਦੀ ਜਾਂਚ 'ਚ ਪੁਲਿਸ ਨੇ ਕਤਲ ਦੇ ਐਂਗਲ ਦਾ ਖ਼ੁਲਾਸਾ ਕਰਨ ਅਤੇ ਕਿਰਨ ਦੀ ਲਾਸ਼ ਲੱਖੋਵਾਲੀ ਹੈੱਡ ਜ਼ਿਲ੍ਹਾ ਹਨੂਮਾਨਗੜ੍ਹ ਰਾਜਸਥਾਨ ਤੋਂ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਥਾਣਾ ਸਿਟੀ ਜਲਾਲਾਬਾਦ ਦੇ ਮੁਖੀ ਮੋਹਿਤ ਧਵਨ ਨੇ ਤਲਾਕਸ਼ੁਦਾ ਲੜਕੀ ਕਿਰਨ ਦੇ ਮਾਮਲੇ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਕਿਰਨ ਦੇ ਲਾਪਤਾ ਹੋਣ ਸਬੰਧੀ ਉਸ ਦੀ ਮਾਤਾ ਨੀਲਮ ਰਾਣੀ ਪਤਨੀ ਸਵ ਧਰਮਪਾਲ ਵਾਸੀ ਗੁਰੂ ਗ੍ਰਾਮ ਸੈਕਟਰ ਹਰਿਆਣਾ ਵੱਲੋਂ ਦਿੱਤੇ ਗਏ ਬਿਆਨਾਂ 'ਚ ਦੱਸਿਆ ਕਿ ਮੇਰੀ ਲੜਕੀ ਕਿਰਨ ਉਮਰ (32) ਸਾਲ ਦਾ ਵਿਆਹ 2011 ਹੋਇਆ ਸੀ ਅਤੇ ਕਰੀਬ ਲਗਭਗ ਡੇਢ ਸਾਲ ਪਹਿਲਾ ਦੋਵਾਂ ਪੰਚਾਇਤੀ ਤੌਰ 'ਤੇ ਤਲਾਕ ਹੋ ਗਿਆ ਸੀ ਅਤੇ ਆਪਣੀ ਲੜਕੀ ਨੂੰ ਮੇਰੇ ਕੋਲ ਛੱਡ ਕੇ ਜਲਾਲਾਬਾਦ 'ਚ ਕਿਰਾਏ ਦੇ ਮਕਾਨ 'ਤੇ ਰਹਿਣ ਰਹੀ ਸੀ।
ਥਾਣਾ ਮੁਖੀ ਨੇ ਕਿਹਾ ਕਿ ਲੜਕੀ ਦੀ ਮਾਂ ਨੇ ਕਥਿਤ ਦੋਸ਼ ਲਗਾਉਂਦੇ ਹੋਏ ਕਿਹਾ ਕਿ ਮੇਰੀ ਲੜਕੀ ਕਿਰਨ ਨੂੰ ਰਮਨ ਮਿੱਢਾ ਵਾਸੀ ਦਸਮੇਸ਼ ਨਗਰ ਜਲਾਲਾਬਾਦ ਨੇ ਆਪਣੇ ਪ੍ਰੇਮ ਦੇ ਜਾਲ 'ਚ ਫਸਾ ਲਿਆ ਅਤੇ ਮੇਰੀ ਲੜਕੀ ਅਕਸਰ ਹੀ ਮਿਲਣ ਲਈ ਉਸ ਦੇ ਪਾਸ ਆਉਂਦਾ ਜਾਂਦਾ ਸੀ ਤੇ ਜਿਸ ਤੋਂ ਬਾਅਦ ਉਹ ਪ੍ਰੈਗਨਟ ਹੋ ਗਈ ਜੋ ਕਿ ਰਮਨ ਮਿੱਢਾ ਨੇ ਮੇਰੀ ਲੜਕੀ ਨੂੰ ਵਰਗਲ਼ਾ ਫੁਸਲਾ ਦੇ ਵਿਆਹ ਦਾ ਝੂਠਾ ਲਾਰਾ ਲਗਾ ਕੇ ਉਸ ਦਾ ਆਬੋਸ਼ਨ ਵੀ ਕਰ ਦਿੱਤਾ। ਥਾਣਾ ਮੁਖੀ ਨੇ ਕਿਹਾ ਕਿ ਲੜਕੀ ਦੀ ਮਾਤਾ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਮੇਰੀ ਲੜਕੀ ਦਾ ਫ਼ੋਨ ਬੰਦ ਹੋ ਗਿਆ ਹੈ ਜਿਸ ਦੇ ਆਧਾਰ 'ਤੇ ਥਾਣਾ ਸਿਟੀ ਜਲਾਲਾਬਾਦ ਵਿਖੇ 30 ਅਗਸਤ ਨੂੰ ਮੁਕੱਦਮਾ ਨੰਬਰ 161 ਬੀ.ਐਨਐਸ ਦੀ ਧਾਰਾ 140(3), 61(2) ਤਹਿਤ ਕਾਰਵਾਈ ਕਰਦਿਆਂ ਰਮਨ ਮਿੱਡਾ ਪੁੱਤਰ ਰਿੰਕੂ ਮਿੱਡਾ, ਸੋਨੂੰ ਭਟੇਜਾ, ਸਾਗਰ ਕੰਬੋਜ ਅਤੇ ਕਾਕੂ ਛਾਬੜਾ ਵਾਸੀਆਨ ਜਲਾਲਾਬਾਦ ਖ਼ਿਲਾਫ਼ ਅਗਵਾਹ ਕਰਨ ਸਬੰਧੀ ਮਾਮਲਾ ਦਰਜ ਕੀਤਾ ਗਿਆ ਸੀ। ਐੱਸ.ਐੱਚ.ੳ ਨੇ ਕਿਹਾ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਥਾਣਾ ਸਿਟੀ ਜਲਾਲਾਬਾਦ ਪੁਲਸ ਨੇ ਜਾਂਚ ਨੂੰ ਅੱਗੇ ਵਧਾਇਆ ਅਤੇ ਮਾਮਲੇ ਵਿਚ ਨਾਮਜ਼ਦ ਰਮਨ ਮਿੱਢਾ ਅਤੇ ਸਾਗਰ ਕੰਬੋਜ ਨੂੰ ਗ੍ਰਿਫ਼ਤਾਰ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਪੁਲਸ ਨੇ ਉਨ੍ਹਾਂ ਦਾ ਰਿਮਾਂਡ ਹਾਸਲ ਕੀਤਾ। ਥਾਣਾ ਸਿਟੀ ਜਲਾਲਾਬਾਦ ਦੇ ਐੱਸ.ਐੱਚ.ਓ. ਮੋਹਿਤ ਧਵਨ ਕਿਹਾ ਕਿ ਮਾਨਯੋਗ ਅਦਾਲਤ ਵੱਲੋਂ ਪਹਿਲੀ ਵਾਰ ਦੋਵਾਂ ਮੁਲਜ਼ਮਾਂ ਦਾ ਚਾਰ ਦਿਨ ਦਾ ਪੁਲਸ ਰਿਮਾਂਡ ਦਿੱਤਾ ਗਿਆ ਸੀ ਇਸ ਤੋਂ ਬਾਅਦ ਰਿਮਾਂਡ ਦੀ ਮਿਆਦ ਪੂਰੀ ਹੋਣ 'ਤੇ ਦੋਵਾਂ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਮਾਨਯੋਗ ਅਦਾਲਤ ਨੇ ਦੋ ਦਿਨ ਦਾ ਹੋਰ ਪੁਲਸ ਰਿਮਾਂਡ ਮਨਜ਼ੂਰ ਕੀਤਾ।
ਉਨ੍ਹਾਂ ਆਖਿਆ ਕਿ ਪੁਲਸ ਰਿਮਾਂਡ ਦੌਰਾਨ ਕੀਤੀ ਗਈ ਪੁੱਛਗਿੱਛ ਵਿੱਚ ਮਾਮਲੇ 'ਚ ਸਾਹਮਣੇ ਆਇਆ ਕਿ ਤਲਾਕਸ਼ੁਦਾ ਔਰਤ ਆਪਣੇ ਪ੍ਰੇਮੀ ਨੂੰ ਬਲੈਕਮੇਲ ਕਰਦੀ ਸੀ ਜਿਸ ਦੇ ਚੱਲਦੇ ਕਿਰਨ ਦੇ ਪ੍ਰੇਮੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਪਹਿਲਾਂ ਕਿਰਨ ਨੂੰ ਅਗਵਾ ਕੀਤਾ ਅਤੇ ਬਾਅਦ 'ਚ ਉਸ ਦਾ ਕਤਲ ਕਰ ਦਿੱਤਾ ਇਸ ਤੋਂ ਬਾਅਦ ਕਥਿਤ ਤੌਰ 'ਤੇ ਸਬੂਤ ਮਿਟਾਉਣ ਦੀ ਨੀਅਤ ਨਾਲ ਲਾਸ਼ ਨੂੰ ਮੱਖੂ ਨੇੜੇ ਲੰਘਦੀਆਂ ਵੱਡੀਆਂ ਨਹਿਰਾਂ ਦੇ ਰਾਜਸਥਾਨ ਫੀਡਰ ਵਿੱਚ ਸੁੱਟ ਦਿੱਤਾ ਗਿਆ। ਮੁਲਜ਼ਮਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ 'ਤੇ ਲਾਸ਼ ਦੀ ਭਾਲ ਲਈ ਜਾਂਚ ਮੁਹਿੰਮ ਚਲਾਈ ਗਈ ਇਸ ਕਾਰਵਾਈ ਦੌਰਾਨ ਕਿਰਨ ਦੀ ਲਾਸ਼ ਲੱਖੋਵਾਲੀ ਹੈੱਡ ਜ਼ਿਲ੍ਹਾ ਹਨੂਮਾਨਗੜ੍ਹ ਰਾਜਸਥਾਨ ਤੋਂ ਬਰਾਮਦ ਕਰ ਲਈ ਗਈ ਹੈ। ਥਾਣਾ ਮੁਖੀ ਨੇ ਦੱਸਿਆ ਕਿ ਅੱਜ ਦੋਵਾਂ ਗ੍ਰਿਫ਼ਤਾਰ ਮੁਲਜ਼ਮਾਂ ਦਾ ਪੁਲਿਸ ਰਿਮਾਂਡ ਖ਼ਤਮ ਹੋਣ ਉਪਰੰਤ ਉਨ੍ਹਾਂ ਨੂੰ ਮੁੜ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਦੌਰਾਨ ਮਿਲੇ ਸੁਰਾਗਾਂ ਅਤੇ ਪੁੱਛਗਿੱਛ ਤੋਂ ਬਾਅਦ ਪੁਲਸ ਮਾਮਲੇ ਦੀ ਗੁੱਥੀ ਤੱਕ ਪਹੁੰਚਣ ਵਿੱਚ ਕਾਮਯਾਬ ਰਹੀ ਹੈ। ਥਾਣਾ ਸਿਟੀ ਜਲਾਲਾਬਾਦ ਦੇ ਐੱਸ.ਐੱਚ.ੳ ਮੋਹਿਤ ਧਵਨ ਨੇ ਕਿਹਾ ਕਿ ਕਿਰਨ ਅਗਵਾਹ ਮਾਮਲੇ 'ਚ ਲਾਸ਼ ਮਿਲਣ ਤੋਂ ਬਾਅਦ ਕਤਲ ਦੇ ਜੁਰਮ 'ਚ ਵਾਧਾ ਕਰਕੇ ਬਾਕੀ ਰਹਿੰਦੇ ਦੋਵੇਂ ਦੋਸ਼ੀ ਸੋਨੂੰ ਭਟੇਜਾ ਤੇ ਕਾਕੂ ਛਾਬੜਾ ਦੀ ਭਾਲ ਲਈ ਪੁਲਸ ਵੱਲੋਂ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ।
