ਕਤਲ ਮਾਮਲੇ ''ਚ ਔਰਤ ਸਮੇਤ ਪਰਿਵਾਰ ਦੇ ਚਾਰ ਜੀਆਂ ਖ਼ਿਲਾਫ਼ ਮਾਮਲਾ ਦਰਜ

Tuesday, Sep 01, 2026 - 02:00 PM (IST)

ਕਤਲ ਮਾਮਲੇ ''ਚ ਔਰਤ ਸਮੇਤ ਪਰਿਵਾਰ ਦੇ ਚਾਰ ਜੀਆਂ ਖ਼ਿਲਾਫ਼ ਮਾਮਲਾ ਦਰਜ

ਫਾਜ਼ਿਲਕਾ (ਨਾਗਪਾਲ) : ਉਪ ਮੰਡਲ ਫਾਜ਼ਿਲਕਾ ਅਧੀਨ ਆਉਂਦੇ ਥਾਣਾ ਅਰਨੀਵਾਲਾ ਪੁਲਸ ਨੇ ਪਿੰਡ ਬੰਨਾਂਵਾਲਾ ਵਿਖੇ ਹੋਈ ਲੜਾਈ 'ਚ ਇਕ ਵਿਅਕਤੀ ਦੀ ਮੌਤ ਦੇ ਮਾਮਲੇ 'ਚ ਇਕ ਪਰਿਵਾਰ ਦੇ ਚਾਰ ਜਣਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਗੁਰਪ੍ਰੀਤ ਸਿੰਘ ਵਾਸੀ ਪਿੰਡ ਬੰਨਾਂ ਵਾਲਾ ਨੇ ਦੱਸਿਆ ਕਿ ਉਸਦਾ ਪਿਤਾ ਗੁਰਦੇਵ ਸਿੰਘ ਲਾਈਟ ਦਾ ਕੱਟ ਲੱਗਾ ਹੋਣ ਕਾਰਨ ਘਰ ਦੇ ਬਾਹਰ ਮੰਜਾ ਡਾਹ ਕੇ ਬੈਠਾ ਸੀ, ਜਿੱਥੇ ਉਸਦੇ ਘਰ ਦੇ ਸਾਹਮਣੇ ਰਹਿਣ ਵਾਲੇ ਕੁਲਵੰਤ ਸਿੰਘ ਉਰਫ਼ ਬਿੱਟੂ ਨੇ ਲਲਕਾਰ ਮਾਰਿਆ ਕਿ ਗੁਰਦੇਵ ਸਿੰਘ ਨੂੰ ਫੜ੍ਹ ਲਓ ਅਤ਼ੇ ਇਸ ਨੂੰ ਆਪਣੇ ਨਾਲ ਲੜਾਈ ਕਰਨ ਦਾ ਮਜਾ ਚਖਾ ਦਿਓ। ਉਸ ਨੇ ਕਿਰਪਾਨ ਦਾ ਵਾਰ ਉਸਦੇ ਪਿਤਾ ਦੀ ਪਿੱਠ 'ਤੇ ਵਾਰ ਕੀਤਾ, ਜੋ ਉਸਦੇ ਸੱਜੇ ਪਾਸੇ ਵੱਜਿਆ।

ਸਰਬਜੀਤ ਕੌਰ ਉਰਫ਼ ਸਰਬੀ ਨੇ ਉਸਦੇ ਪਿਤਾ ਨੂੰ ਫੜ੍ਹ ਕੇ ਸਿੱਧਾ ਕਰ ਲਿਆ। ਜੋਗਿੰਦਰ ਸਿੰਘ ਨੇ ਆਪਣੇ ਹੱਥ ਵਿਚ ਫੜ੍ਹੀ ਕਿਰਚ ਦੇ ਵਾਰ ਉਸਦੇ ਪਿਤਾ 'ਤੇ ਕੀਤੇ, ਜੋ ਉਸਦੇ ਪਿਤਾ ਦੇ ਗਲੇ ਅਤੇ ਛਾਤੀ ਦੇ ਸੱਜੇ ਪਾਸੇ ਲੱਗੇ। ਉਸਦੇ ਪਿਤਾ ਦੀ ਕਾਫ਼ੀ ਕੁੱਟਮਾਰ ਕੀਤੀ ਗਈ। ਜਿੱਥੇ ਇਲਾਜ ਦੌਰਾਨ ਉਸਦੇ ਪਿਤਾ ਦੀ ਮੌਤ ਹੋ ਗਈ। ਪੁਲਸ ਨੇ ਬਿਆਨ ਦੇ ਆਧਾਰ ਤੇ ਕੁਲਵੰਤ ਸਿੰਘ ਉਰਫ਼ ਬਿੱਟੂ, ਉਸਦੇ ਭਰਾ ਬਲਜੀਤ ਸਿੰਘ ਅਤੇ ਕੁਲਵੰਤ ਸਿੰਘ ਦੇ ਬੇਟੇ ਜੋਗਿੰਦਰ ਸਿੰਘ, ਕੁਲਵੰਤ ਸਿੰਘ ਦੀ ਪਤਨੀ ਸਰਬਜੀਤ ਕੌਰ ਉਰਫ਼ ਸਰਬੀ ਦੇ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਕੁਲਵੰਤ ਸਿੰਘ ਉਰਫ਼ ਬਿੱਟੂ ਨੂੰ ਗ੍ਰਿਫ਼ਤਾਰ ਕਰ ਲਿਆ।
 


author

Babita

Content Editor

Related News