ਅੰਮ੍ਰਿਤਸਰ ਸਰਹੱਦ 'ਤੇ BSF ਦਾ ਵੱਡਾ ਐਕਸ਼ਨ, ਨਸ਼ੇ ਦੀ ਖੇਪ ਤੇ ਜਾਅਲੀ ਕਰੰਸੀ ਬਰਾਮਦ, 1 ਗ੍ਰਿਫਤਾਰ

Tuesday, Sep 01, 2026 - 01:31 PM (IST)

ਅੰਮ੍ਰਿਤਸਰ ਸਰਹੱਦ 'ਤੇ BSF ਦਾ ਵੱਡਾ ਐਕਸ਼ਨ, ਨਸ਼ੇ ਦੀ ਖੇਪ ਤੇ ਜਾਅਲੀ ਕਰੰਸੀ ਬਰਾਮਦ, 1 ਗ੍ਰਿਫਤਾਰ

ਅੰਮ੍ਰਿਤਸਰ: ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਸਰਹੱਦੀ ਇਲਾਕਿਆਂ 'ਚ ਬੀ.ਐੱਸ.ਐੱਫ. ਤੇ ਪੁਲਸ ਨੇ ਨਸ਼ਾ ਤਸਕਰੀ ਖਿਲਾਫ ਸਾਂਝੀ ਕਾਰਵਾਈ ਕਰਦਿਆਂ ਵੱਡੀ ਸਫਲਤਾ ਹਾਸਲ ਕੀਤੀ ਹੈ। ਵੱਖ-ਵੱਖ ਥਾਵਾਂ 'ਤੇ ਕੀਤੀਆਂ ਚਾਰ ਕਾਰਵਾਈਆਂ 'ਚ ਕੁੱਲ 1 ਕਿਲੋ 54 ਗ੍ਰਾਮ ਨਸ਼ੀਲਾ ਪਦਾਰਥ ਅਤੇ 1 ਲੱਖ 98 ਹਜ਼ਾਰ ਰੁਪਏ ਦੀ ਜਾਅਲੀ ਭਾਰਤੀ ਕਰੰਸੀ ਬਰਾਮਦ ਹੋਈ ਹੈ, ਜਦਕਿ ਇੱਕ ਤਸਕਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਕੈਨੇਡਾ 'ਚ ਪਠਾਨਕੋਟ ਦੇ ਨੌਜਵਾਨ ਦਾ ਗੋਲੀ ਮਾਰ ਕੇ ਕਤਲ

ਪਹਿਲੀ ਕਾਰਵਾਈ ਘਰਿੰਡਾ ਥਾਣਾ ਖੇਤਰ ਦੇ ਬੀ.ਓ.ਪੀ. ਕਾਹਨਗੜ੍ਹ 'ਚ ਹੋਈ। ਬੀ.ਐੱਸ.ਐੱਫ. ਦੀ 181 ਬਟਾਲੀਅਨ ਦੇ ਜਵਾਨਾਂ ਨੇ ਸੋਮਵਾਰ ਦੇਰ ਰਾਤ ਤਲਾਸ਼ੀ ਦੌਰਾਨ ਇੱਕ ਪੈਕਟ ਬਰਾਮਦ ਕੀਤਾ, ਜਿਸ 'ਚੋਂ 577 ਗ੍ਰਾਮ ਆਈਸ ਡਰੱਗ ਨਿਕਲੀ। ਦੂਜੀ ਕਾਰਵਾਈ 'ਚ ਬੀ.ਐੱਸ.ਐੱਫ. ਨੇ ਬੀ.ਓ.ਪੀ. ਦਾਓਕੇ ਨੇੜਿਓਂ 1 ਲੱਖ 98 ਹਜ਼ਾਰ ਰੁਪਏ ਦੀ ਜਾਅਲੀ ਕਰੰਸੀ ਬਰਾਮਦ ਕੀਤੀ। ਬੀ.ਐੱਸ.ਐੱਫ. ਕੰਪਨੀ ਕਮਾਂਡਰ ਰਮੇਸ਼ ਚੰਦਰ ਸ਼ਾਹ ਦੀ ਸ਼ਿਕਾਇਤ 'ਤੇ ਘਰਿੰਡਾ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਇਹ ਨੈੱਟਵਰਕ ਕਿੱਥੋਂ ਓਪਰੇਟ ਹੋ ਰਿਹਾ ਸੀ।

ਇਹ ਵੀ ਪੜ੍ਹੋ- ESI ਹਸਪਤਾਲ ਦਾ ਵੱਡਾ ਫੈਸਲਾ, ਮਰੀਜ਼ਾਂ ਨੂੰ ਰੈਫਰ ਕਰਨ ਨੂੰ ਲੈ ਕੇ ਨਵੇਂ ਨਿਯਮ ਲਾਗੂ

ਤੀਸਰੀ ਕਾਰਵਾਈ ਭਿੰਡੀਸੈਦਾ ਥਾਣਾ ਖੇਤਰ 'ਚ ਹੋਈ। ਬੀ.ਐੱਸ.ਐੱਫ. ਦੀ 45 ਬਟਾਲੀਅਨ ਨੇ ਪਿੰਡ ਬੁਰਜ ਦੇ ਬਾਹਰੋਂ ਲਾਵਾਰਿਸ ਹਾਲਤ 'ਚ ਪਿਆ ਇੱਕ ਪੈਕਟ ਬਰਾਮਦ ਕੀਤਾ, ਜਿਸ 'ਚੋਂ 766 ਗ੍ਰਾਮ ਅਫੀਮ ਮਿਲੀ। ਚੌਥੀ ਕਾਰਵਾਈ 'ਚ ਲੋਪੋਕੇ ਪੁਲਸ ਨੇ ਵੱਡੀ ਸਫਲਤਾ ਹਾਸਲ ਕੀਤੀ। ਪੁਲਸ ਨੇ ਲਿੰਕ ਰੋਡ ਹੇਤਮਪੁਰਾ ਨੇੜੇ ਗਸ਼ਤ ਦੌਰਾਨ ਲੋਧੀ ਗੁੱਜਰ ਵਾਸੀ ਗੁਰਮੇਜ ਸਿੰਘ ਨੂੰ ਕਾਬੂ ਕੀਤਾ। ਤਲਾਸ਼ੀ ਦੌਰਾਨ ਉਸ ਕੋਲੋਂ 205 ਗ੍ਰਾਮ ਹੈਰੋਇਨ ਅਤੇ 1,200 ਰੁਪਏ ਦੀ ਡਰੱਗ ਮਨੀ ਬਰਾਮਦ ਹੋਈ। ਪੁਲਸ ਨੇ ਮੁਲਜ਼ਮ ਖਿਲਾਫ ਐਨ. ਡੀ. ਪੀ. ਐਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ- ਆਹ ਕੀ ਚੋਰੀ ਕਰ ਕੇ ਥੱਕ ਗਿਆ ਚੋਰ! ਆਰਾਮ ਕਰਦਿਆਂ ਆਈ ਨੀਂਦ, ਜਦੋਂ ਖੁੱਲ੍ਹੀ ਅੱਖ ਤਾਂ ਰਹਿ ਗਿਆ ਹੱਕਾ-ਬੱਕਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Shivani Bassan

Content Editor

Related News