ਕੀਟਨਾਸ਼ਕ ਦਵਾਈ ਚੜ੍ਹਨ ਨਾਲ ਨੌਜਵਾਨ ਦੀ ਮੌਤ
Sunday, Jan 07, 2018 - 12:32 AM (IST)

ਸ੍ਰੀ ਕੀਰਤਪੁਰ ਸਾਹਿਬ, (ਬਾਲੀ)- ਨਜ਼ਦੀਕੀ ਬੜਾ ਪਿੰਡ ਵਿਖੇ ਆਪਣੇ ਖੇਤਾਂ ਵਿਚ ਫਸਲ ਨੂੰ ਕੀਟਨਾਸ਼ਕ ਦਵਾਈ ਦਾ ਛਿੜਕਾਅ ਕਰਦੇ ਸਮੇਂ ਦਵਾਈ ਦਿਮਾਗ ਨੂੰ ਚੜ੍ਹਨ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ। ਇਸ ਸਬੰਧੀ ਭਰਤਗੜ੍ਹ ਚੌਕੀ ਦੇ ਇੰਚਾਰਜ ਏ.ਐੱਸ.ਆਈ. ਇੰਦਰਜੀਤ ਸਿੰਘ ਤੇ ਜਾਂਚ ਅਧਿਕਾਰੀ ਹੌਲਦਾਰ ਹਰਜੀਤ ਸਿੰਘ ਨੇ ਦੱਸਿਆ ਕਿ ਬੜਾ ਪਿੰਡ ਥਾਣਾ ਸ੍ਰੀ ਕੀਰਤਪੁਰ ਸਾਹਿਬ ਦਾ ਵਸਨੀਕ ਨੌਜਵਾਨ ਅਵਤਾਰ ਸਿੰਘ (22) ਪੁੱਤਰ ਹਰਜਾਪ ਸਿੰਘ ਬੀਤੀ ਰਾਤ ਆਪਣੇ ਖੇਤਾਂ 'ਚ ਕੀਟਨਾਸ਼ਕ ਦਵਾਈ ਦਾ ਛਿੜਕਾਅ ਕਰਦੇ ਸਮੇਂ ਬੇਹੋਸ਼ ਹੋ ਗਿਆ ਸੀ, ਜਿਸ ਨੂੰ ਪਰਿਵਾਰਕ ਮੈਂਬਰ ਇਲਾਜ ਲਈ ਪਹਿਲਾਂ ਰੋਪੜ ਤੇ ਬਾਅਦ ਵਿਚ ਪੀ. ਜੀ. ਆਈ. ਚੰਡੀਗੜ੍ਹ ਲੈ ਕੇ ਗਏ ਸਨ ਜਿਥੇ ਅੱਜ ਸਵੇਰੇ ਇਸ ਦੀ ਇਲਾਜ ਦੌਰਾਨ ਮੌਤ ਹੋ ਗਈ। ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਨੂੰ ਦੇ ਦਿੱਤੀ ਗਈ ਹੈ।