ਰੇਲ ਗੱਡੀ ਦੀ ਫੇਟ ਵੱਜਣ ਨਾਲ ਨੌਜਵਾਨ ਦੀ ਮੌਤ
Tuesday, Oct 17, 2017 - 12:33 AM (IST)
ਧਾਰੀਵਾਲ, (ਖੋਸਲਾ/ਬਲਬੀਰ)- ਸਥਾਨਕ ਰੇਲਵੇ ਸਟੇਸ਼ਨ ਧਾਰੀਵਾਲ ਨੇੜੇ ਇਕ ਨੌਜਵਾਨ ਦੀ ਰੇਲ ਗੱਡੀ ਦੀ ਫੇਟ ਵੱਜਣ ਨਾਲ ਮੌਤ ਹੋ ਗਈ। ਰੇਲਵੇ ਪੁਲਸ ਚੌਕੀ ਧਾਰੀਵਾਲ ਇੰਚਾਰਜ ਪਲਵਿੰਦਰ ਸਿੰਘ ਏ. ਐੱਸ. ਆਈ. ਨੇ ਦੱਸਿਆ ਇਕ ਨੌਜਵਾਨ ਜਿਸ ਨੇ ਕੰਨ੍ਹਾਂ 'ਚ ਹੈੱਡ ਫੋਨ ਲਾਏ ਹੋਏ ਸੀ ਕਿ ਰਾਤ ਸਮੇਂ ਆ ਰਹੀ ਜੰਮੂਤਵੀ ਰੇਲ ਗੱਡੀ ਦੀ ਫੇਟ ਵਜਣ ਨਾਲ ਮੌਤ ਹੋ ਗਈ, ਜਿਸ ਦੀ ਪਛਾਣ ਗੁਰਪ੍ਰੀਤ ਸਿੰਘ (18) ਪੁੱਤਰ ਪਿੰਦਰ ਸਿੰਘ ਵਾਸੀ ਪਿੰਡ ਭੂਆ ਨੰਗਲੀ ਥਾਣਾ ਰਾਜਾਸਾਂਸੀ ਜ਼ਿਲਾ ਅੰਮ੍ਰਿਤਸਰ ਵਜੋਂ ਹੋਈ। ਏ. ਐੱਸ. ਆਈ. ਪਲਵਿੰਦਰ ਸਿੰਘ ਨੇ ਧਾਰਾ 174 ਦੀ ਕਾਰਵਾਈ ਕਰ ਕੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਗਈ।
