ਆਸਟਰੇਲੀਆ ''ਚ ਇਕ ਹੋਰ ਪੰਜਾਬੀ ਦੀ ਮੌਤ ਨੇ ''ਹਰੇ'' ਕਰ ਦਿੱਤੇ ਮਨਮੀਤ ਅਲੀਸ਼ੇਰ ਦੇ ਕਤਲ ਦੇ ਜ਼ਖਮ

Friday, Jul 07, 2017 - 02:28 PM (IST)

ਆਸਟਰੇਲੀਆ ''ਚ ਇਕ ਹੋਰ ਪੰਜਾਬੀ ਦੀ ਮੌਤ ਨੇ ''ਹਰੇ'' ਕਰ ਦਿੱਤੇ ਮਨਮੀਤ ਅਲੀਸ਼ੇਰ ਦੇ ਕਤਲ ਦੇ ਜ਼ਖਮ

ਬ੍ਰਿਸਬੇਨ— ਚੰਗੀ ਜ਼ਿੰਦਗੀ ਲਈ ਹਰ ਵਿਅਕਤੀ ਕੋਈ ਨਾ ਕੋਈ ਉਪਰਾਲਾ ਜ਼ਰੂਰ ਕਰਦਾ ਹੈ। ਬਹੁਤ ਸਾਰੇ ਨੌਜਵਾਨ ਵਿਦੇਸ਼ਾਂ 'ਚ ਪੜ੍ਹਾਈ ਅਤੇ ਕੰਮ ਦੀ ਭਾਲ ਵਿਚ ਜਾਂਦੇ ਹਨ ਪਰ ਕੁੱਝ ਬਦਨਸੀਬ ਉੱਥੋਂ ਵਾਪਸ ਨਹੀਂ ਆਉਂਦੇ, ਆਉਂਦੀ ਹੈ ਤਾਂ ਸਿਰਫ ਉਨ੍ਹਾਂ ਦੀ 'ਲਾਸ਼'। ਅਜਿਹਾ ਹੀ ਹੋਇਆ ਪਿੰਡ ਸਹੂੰਗੜ ਤੋਂ ਆਸਟਰੇਲੀਆ ਗਏ ਸਿੱਖ ਨੌਜਵਾਨ ਜਗਵੀਰ ਸਿੰਘ ਨਾਲ, ਜਿਸ ਦੀ ਮੌਤ ਨੇ ਆਸਟਰੇਲੀਆ ਦੇ ਸ਼ਹਿਰ ਬ੍ਰਿਸਬੇਨ 'ਚ ਮਾਰੇ ਗਏ ਮਨਮੀਤ ਅਲੀਸ਼ੇਰ ਦੀਆਂ ਯਾਦਾਂ ਦੇ ਜ਼ਖਮ ਹਰੇ ਕਰ ਦਿੱਤੇ। ਉਨ੍ਹਾਂ ਦੇ ਪਰਿਵਾਰ ਕੀ ਜਾਣਦੇ ਸਨ ਕਿ ਜਿਨ੍ਹਾਂ ਦੀਆਂ ਉਹ ਸੁੱਖਾਂ ਮਨਾ ਰਹੇ ਹਨ ਉਹ ਕਦੇ ਉਨ੍ਹਾਂ ਨੂੰ ਹੱਸਦੇ-ਖੇਡਦੇ ਮਿਲਣਗੇ ਹੀ ਨਹੀਂ।

PunjabKesari
ਜ਼ਿਕਰਯੋਗ ਹੈ ਕਿ ਮਨਮੀਤ ਅਲੀਸ਼ੇਰ ਵੀ ਜਗਵੀਰ ਵਾਂਗ ਸਟੂਡੈਂਟ ਵੀਜ਼ੇ 'ਤੇ ਹੀ ਆਸਟਰੇਲੀਆ ਗਿਆ ਸੀ। ਅਜੇ 2015 'ਚ ਮਨਮੀਤ ਨੂੰ ਉੱਥੋਂ ਦੀ ਨਾਗਰਿਕਤਾ ਮਿਲੀ ਹੀ ਸੀ ਕਿ 2016 'ਚ ਉਸ 'ਤੇ ਇਕ ਮਾਨਸਿਕ ਰੋਗੀ ਨੇ ਹਮਲਾ ਕਰ ਦਿੱਤਾ ਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। 28 ਅਕਤੂਬਰ, 2016 ਦਾ ਉਹ ਮਨਹੂਸ ਦਿਨ ਭੁਲਾਇਆਂ ਨਹੀਂ ਭੁੱਲਦਾ, ਜਦ ਮਨਮੀਤ ਨੂੰ 48 ਸਾਲਾ ਗੋਰੇ ਐਂਥਨੀ ਓ ਡੋਨੋਹੂਏ ਨੇ ਇਕ ਜਲਣਸ਼ੀਲ ਪਦਾਰਥ ਸੁੱਟ ਕੇ ਮਾਰ ਦਿੱਤਾ ਸੀ। ਜ਼ਿਕਰਯੋਗ ਹੈ ਕਿ ਮਨਮੀਤ ਇੱਥੇ ਇਕ ਸਰਕਾਰੀ ਬੱਸ ਚਲਾਉਂਦਾ ਸੀ ਤੇ ਕਈ ਸਕਾਰਾਤਮਕ ਗਤੀਵਿਧੀਆਂ 'ਚ ਹਿੱਸਾ ਲੈਂਦਾ ਰਹਿੰਦਾ ਸੀ। ਜਗਵੀਰ ਵਾਂਗ ਉਹ ਵੀ ਟੈਕਸੀ ਡਰਾਈਵਰ ਰਹਿ ਚੁੱਕਾ ਸੀ।

PunjabKesari

ਜਗਵੀਰ ਦੀ ਮੌਤ ਨਾਲ ਇਕ ਵਾਰ ਫਿਰ ਮਨਮੀਤ ਨੂੰ ਜਾਨਣ ਵਾਲਿਆਂ ਦੇ ਦਿਲ ਵਲੂੰਧਰੇ ਗਏ ਹਨ।


Related News