ਨਿਗਮ ਨੇ ਰਾਤ 2 ਵਜੇ ਦੁੱਗਲ ਬੇਕਰੀ ਨੂੰ ਕੀਤਾ ਸੀਲ, ਵਿਜੀਲੈਂਸ ਕੋਲ ਚੱਲ ਰਿਹਾ ਸੀ ਮਾਮਲਾ

Tuesday, Sep 03, 2024 - 03:46 AM (IST)

ਜਲੰਧਰ (ਖੁਰਾਣਾ) : ਨਗਰ ਨਿਗਮ ਕਮਿਸ਼ਨਰ ਦੇ ਨਿਰਦੇਸ਼ਾਂ ’ਤੇ ਬਿਲਡਿੰਗ ਵਿਭਾਗ ਦੀ ਟੀਮ ਨੇ ਅੱਧੀ ਰਾਤ ਭਾਵ 2 ਵਜੇ ਦੇ ਲਗਭਗ ਕਿਸ਼ਨਪੁਰਾ ਤੋਂ ਰੋਸ਼ਨ ਸਿੰਘ ਦੇ ਭੱਠੇ ਨੂੰ ਜਾਂਦੀ ਰੋਡ ਕੰਢੇ ਬਣੀ ਦੁੱਗਲ ਬੇਕਰੀ ਨੂੰ ਸੀਲ ਕਰ ਦਿੱਤਾ।

ਜ਼ਿਕਰਯੋਗ ਹੈ ਕਿ ਕਾਂਗਰਸ ਸਰਕਾਰ ਦੇ ਸਮੇਂ ਇੱਥੇ ਰਿਹਾਇਸ਼ੀ ਨਕਸ਼ਾ ਪਾਸ ਕਰਵਾ ਕੇ ਨਾਜਾਇਜ਼ ਕਮਰਸ਼ੀਅਲ ਮਲਟੀ ਸਟੋਰੀ ਬਿਲਡਿੰਗ ਖੜ੍ਹੀ ਕਰ ਲਈ ਗਈ ਸੀ। ਇਸ ਬਾਰੇ ਨਿਗਮ ਅਤੇ ਚੰਡੀਗੜ੍ਹ ਤੱਕ ਦਰਜਨਾਂ ਸ਼ਿਕਾਇਤਾਂ ਹੋਈਆਂ। ਆਰ. ਟੀ. ਆਈ. ਐਕਟੀਵਿਸਟ ਰਵੀ ਛਾਬੜਾ ਨੇ ਇਸ ਦੀ ਸ਼ਿਕਾਇਤ ਮੁੱਖ ਮੰਤਰੀ ਦਫਤਰ ਅਤੇ ਵਿਜੀਲੈਂਸ ਤੱਕ ਭੇਜੀ, ਜਦੋਂਕਿ ਕਈ ਹੋਰਨਾਂ ਨੇ ਇਸ ਬਾਰੇ ਲਗਾਤਾਰ ਸ਼ਿਕਾਇਤਾਂ ਕੀਤੀਆਂ, ਜਿਸ ਦੇ ਆਧਾਰ ’ਤੇ ਲੰਮੀ ਵਿਜੀਲੈਂਸ ਜਾਂਚ ਚੱਲੀ ਅਤੇ ਆਖਿਰ ਨਿਗਮ ਨੂੰ ਕਾਰਵਾਈ ਦੇ ਹੁਕਮ ਜਾਰੀ ਹੋਏ।

ਕੋਲਕਾਤਾ ਡਾਕਟਰ ਮਰਡਰ ਕੇਸ: ਸੀਬੀਆਈ ਦੀ ACB ਨੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਨੂੰ ਕੀਤਾ ਗ੍ਰਿਫ਼ਤਾਰ

ਨਿਗਮ ਦੀ ਟੀਮ ਨੇ ਨਕੋਦਰ ਰੋਡ ’ਤੇ ਫੈਂਸੀ ਬੇਕਰਜ਼ ਨੂੰ ਵੀ ਨੋਟਿਸ ਜਾਰੀ ਕੀਤਾ ਹੈ, ਜਿੱਥੇ ਪਿਛਲੇ ਸਮੇਂ ਦੌਰਾਨ ਨਾਜਾਇਜ਼ ਉਸਾਰੀ ਸਬੰਧੀ ਸ਼ਿਕਾਇਤਾਂ ਨਿਗਮ ਨੂੰ ਪ੍ਰਾਪਤ ਹੋਈਆਂ ਸਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOSs:-  https://itune.apple.com/in/app/id53832 3711?mt=8

 


Sandeep Kumar

Content Editor

Related News