ਕੋਟ ਕਲਾਂ ''ਚ ਮਿਲੀ ਵੇਟਰ ਦੀ ਲਾਸ਼

Saturday, Jan 13, 2018 - 07:07 AM (IST)

ਜਲੰਧਰ, (ਮਹੇਸ਼)- ਪਰਾਗਪੁਰ ਚੌਕੀ ਦੀ ਪੁਲਸ ਨੂੰ ਪਿੰਡ ਕੋਟ ਕਲਾਂ ਵਿਚ ਇਕ ਕਿਸਾਨ ਦੀ ਮੋਟਰ ਤੋਂ ਸ਼ੱਕੀ ਹਾਲਾਤ ਵਿਚ ਪ੍ਰਵਾਸੀ ਮਜ਼ਦੂਰ ਦੀ ਲਾਸ਼ ਮਿਲੀ ਹੈ, ਜਿਸ ਤੋਂ ਪਹਿਰਾਵੇ ਤੋਂ ਲੱਗਦਾ ਹੈ ਕਿ ਮ੍ਰਿਤਕ ਕਿਸੇ ਹੋਟਲ ਜਾਂ ਢਾਬੇ 'ਚ ਵੇਟਰ ਵਜੋਂ ਕੰਮ ਕਰਦਾ ਸੀ।  ਪਰਾਗਪੁਰ ਪੁਲਸ ਚੌਕੀ ਦੇ ਇੰਚਾਰਜ ਕਮਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕੋਟ ਕਲਾਂ ਵਾਸੀ ਕਿਸਾਨ ਭਜਨ ਸਿੰਘ ਪੁੱਤਰ ਨਿਰੰਜਨ ਸਿੰਘ ਦੀ ਮੋਟਰ 'ਤੇ ਇਕ ਵਿਅਕਤੀ ਦੀ ਲਾਸ਼ ਪਈ ਸੀ। ਜਿਸ ਤੋਂ ਬਾਅਦ ਪੁਲਸ ਪਾਰਟੀ ਮੌਕੇ 'ਤੇ ਪਹੁੰਚੀ ਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕੀਤੀ ਪਰ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ। ਆਲੇ -ਦੁਆਲੇ ਦੇ ਲੋਕਾਂ ਕੋਲੋਂ ਉਸ ਸਬੰਧੀ ਪੁੱਛਗਿੱਛ ਵੀ ਕੀਤੀ ਗਈ ਪਰ ਉਸ ਬਾਰੇ ਕੋਈ ਪਤਾ ਨਹੀਂ ਲੱਗਾ। ਮ੍ਰਿਤਕ ਦੀ ਉਮਰ 40 ਤੋਂ 45 ਸਾਲ ਦੀ ਲੱਗਦੀ ਹੈ। ਪਰਾਗਪੁਰ ਪੁਲਸ ਚੌਕੀ ਦੇ ਇੰਚਾਰਜ ਕਮਲਜੀਤ ਸਿੰਘ ਦਾ ਕਹਿਣਾ ਹੈ ਕਿ ਮ੍ਰਿਤਕ ਦੀ ਲਾਸ਼ 'ਤੇ ਕਿਸੇ ਤਰ੍ਹਾਂ ਦਾ ਕੋਈ ਨਿਸ਼ਾਨ ਨਹੀਂ ਹੈ ਜਿਸ ਤੋਂ ਉਸਦੀ ਮੌਤ ਸਬੰਧੀ ਅੰਦਾਜ਼ਾ ਲਾਇਆ ਜਾ ਸਕੇ। ਪੁਲਸ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ। ਫਿਲਹਾਲ 174 ਦੀ ਕਾਰਵਾਈ ਕਰਦਿਆਂ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। 


Related News