ਮੋਗਾ 'ਚ 22 ਸਾਲਾ ਮੁੰਡੇ ਦਾ ਕਤਲ, ਲਾਸ਼ ਨੂੰ ਲਗਾ ਦਿੱਤੀ ਅੱਗ

Tuesday, Sep 17, 2024 - 06:26 PM (IST)

ਮੋਗਾ 'ਚ 22 ਸਾਲਾ ਮੁੰਡੇ ਦਾ ਕਤਲ, ਲਾਸ਼ ਨੂੰ ਲਗਾ ਦਿੱਤੀ ਅੱਗ

ਮੋਗਾ (ਗੋਪੀ ਰਾਊਕੇ/ਸੰਦੀਪ ਸ਼ਰਮਾ/ਕਸ਼ਿਸ਼) : ਇਕ ਦਿਨ ਪਹਿਲਾਂ ਘਰੋਂ ਲਾਪਤਾ ਹੋਏ ਨੌਜਵਾਨ ਸੁਨੀਲ ਸਿੰਘ (22) ਪੁੱਤਰ ਪੱਪੂ ਸਿੰਘ ਵਾਸੀ ਸਿੰਘਾਂ ਵਾਲਾ ਦੀ ਸ਼ੱਕੀ ਹਾਲਾਤ ਵਿਚ ਲਾਸ਼ ਬਰਾਮਦ ਹੋਈ ਹੈ। ਸੁਨੀਲ ਦੀ ਪਰਿਵਾਰ ਵਲੋਂ ਲਗਾਤਾਰ ਭਾਲ ਕੀਤੀ ਜਾ ਰਹੀ ਸੀ। ਅੱਜ ਉਸ ਦੀ ਅੱਧ ਸੜੀ ਲਾਸ਼ ਸੇਮ ਨਾਲੇ ਨੇੜਿਓਂ ਬਰਾਮਦ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਸੁਨੀਲ ਸਿੰਘ ਕੱਲ੍ਹ ਦਾ ਘਰੋਂ ਲਾਪਤਾ ਸੀ, ਉਹ ਆਪਣਾ ਮੋਟਰਸਾਈਕਲ ਲੈ ਕੇ ਘਰੋਂ ਗਿਆ ਪਰ ਵਾਪਸ ਨਹੀਂ ਆਇਆ। ਇਸ ਦੌਰਾਨ ਜਦੋਂ ਕਈ ਘੰਟਿਆਂ ਤਕ ਸੁਨੀਲ ਘਰ ਨਹੀਂ ਤਾਂ ਪਰਿਵਾਰ ਵਲੋਂ ਉਸ ਨੂੰ ਫੋਨ ਕੀਤਾ ਗਿਆ ਪਰ ਉਸ ਦਾ ਫੋਨ ਵੀ ਬੰਦ ਆਇਆ। 

ਇਹ ਵੀ ਪੜ੍ਹੋ : ਬਠਿੰਡਾ 'ਚ ਰੌਂਗਟੇ ਖੜ੍ਹੇ ਕਰਨ ਵਾਲੀ ਵਾਰਦਾਤ, ਘਟਨਾ ਦੇਖ ਕੰਬ ਗਿਆ ਪੂਰਾ ਪਿੰਡ

ਅੱਜ ਉਸ ਦੀ ਸੜੀ ਹੋਈ ਲਾਸ਼ ਸੇਮ ਨਾਲੇ ਕੋਲ ਮਿਲੀ ਹੈ। ਉਧਰ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਵੀ ਮੌਕੇ 'ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਸੁਨੀਲ ਵਿਆਹਿਆ ਸੀ ਅਤੇ ਉਸ ਦਾ ਇਕ ਸਾਲ ਦੀ ਬੱਚੀ ਹੈ। ਫਿਲਹਾਲ ਪੁਲਸ ਵਲੋਂ ਅੱਧ ਸੜੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮੁੱਢਲੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਸੁਨੀਲ ਦਾ ਕਤਲ ਕਰਕੇ ਲਾਸ਼ ਨੂੰ ਅੱਗ ਲਗਾਈ ਗਈ ਹੈ। 

ਇਹ ਵੀ ਪੜ੍ਹੋ : ਫਗਵਾੜਾ 'ਚ ਤਣਾਅਪੂਰਨ ਹੋਇਆ ਮਾਹੌਲ, ਵੱਡੀ ਗਿਣਤੀ 'ਚ ਪਹੁੰਚੀ ਪੁਲਸ ਫੋਰਸ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Gurminder Singh

Content Editor

Related News