6 ਮਹੀਨੇ ਪਹਿਲਾਂ ਵਿਆਹੇ ਨੌਜਵਾਨ ਦੀ ਟਾਹਲੀ ਨਾਲ ਲਟਕਦੀ ਮਿਲੀ ਲਾਸ਼, ਪਰਿਵਾਰ 'ਚ ਪਿਆ ਚੀਕ-ਚਿਹਾੜਾ
Friday, Aug 04, 2023 - 11:27 AM (IST)
ਅਜਨਾਲਾ/ਭਿੰਡੀ ਸੈਦਾਂ (ਗੁਰਜੰਟ)- ਬੀਤੀ ਰਾਤ ਪੁਲਸ ਥਾਣਾ ਅਜਨਾਲਾ ਅਧੀਨ ਆਉਂਦੇ ਪਿੰਡ ਪੁੰਗਾ ਵਿਖੇ ਅਜਨਾਲਾ ਰੋਡ ’ਤੇ ਟਾਹਲੀ ਨਾਲ ਲਟਕਦੀ ਹੋਈ ਇਕ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਪਛਾਣ ਬਾਊ ਸਿੰਘ ਪੁੱਤਰ ਸ਼ਰਮਾ ਸਿੰਘ ਵਾਸੀ ਤੂਰ ਵਜੋਂ ਹੋਈ।
ਇਹ ਵੀ ਪੜ੍ਹੋ- 20 ਸਾਲ ਦੀ ਕੁੜੀ ਨੂੰ ਵਰਗਲਾ ਕੇ ਲੈ ਗਿਆ 60 ਸਾਲਾ ਬਜ਼ੁਰਗ
ਮ੍ਰਿਤਕ ਬਾਊ ਸਿੰਘ ਪੁੱਤਰ ਸ਼ਰਮਾ ਸਿੰਘ ਦੀ ਮਾਂ ਨਿੰਦਰ ਕੌਰ ਵਾਸੀ ਤੂਰ ਨੇ ਦੱਸਿਆ ਕਿ ਮੇਰੇ ਪੁੱਤਰ ਬਾਊ ਸਿੰਘ ਦਾ ਕਰੀਬ ਛੇ ਮਹੀਨੇ ਪਹਿਲਾਂ ਵਿਆਹ ਹੋਇਆ ਸੀ ਅਤੇ ਬੀਤੀ ਰਾਤ ਉਹ ਆਪਣੀ ਪਤਨੀ ਕੋਲੋਂ ਰੋਟੀ ਖਾਣ ਤੋਂ ਬਾਅਦ ਮੋਟਰ ਸਾਈਕਲ ’ਤੇ ਘਰੋਂ ਨਿਕਲਿਆ, ਜਿਸ ਤੋਂ ਬਾਅਦ ਸਾਨੂੰ ਸਵੇਰੇ ਪਤਾ ਚਲਿਆ ਬਾਊ ਸਿੰਘ ਦੀ ਕਸਬਾ ਪੂੰਗਾ ਦੇ ਨਜ਼ਦੀਕ ਟਾਹਲੀ ਦੇ ਦਰੱਖਤ ਨਾਲ ਲਟਕਦੀ ਹੋਈ ਲਾਸ਼ ਮਿਲੀ ਹੈ, ਜਿਸ ਨੂੰ ਸੁਣਦਿਆਂ ਹੀ ਸਾਡੇ ਪੈਰਾਂ ਥੱਲੇ ਜ਼ਮੀਨ ਖਿਸਕ ਗਈ। ਉਨ੍ਹਾਂ ਕਿਹਾ ਕਿ ਮੇਰੇ ਪੁੱਤਰ ਨੇ ਖ਼ੁਦ ਖੁਦਕੁਸ਼ੀ ਨਹੀਂ ਕੀਤੀ ਸਗੋਂ ਉਸ ਦਾ ਕਿਸੇ ਵੱਲੋਂ ਕਤਲ ਕਰ ਕੇ ਉਸਦੀ ਲਾਸ਼ ਨੂੰ ਟੰਗ ਕੇ ਖੁਦਕੁਸ਼ੀ ਦਾ ਢੌਂਗ ਰਚਾਇਆ ਗਿਆ ਹੈ। ਇਸ ਦੌਰਾਨ ਪਰਿਵਾਰ ਅੰਦਰ ਚੀਕ-ਚਿਹਾੜਾ ਅਤੇ ਪਿੰਡ 'ਚ ਸੋਗ ਦੀ ਲਹਿਰ ਦੌੜ ਗਈ।
ਇਹ ਵੀ ਪੜ੍ਹੋ- ਸੇਵਾਮੁਕਤ ਸਬ-ਇੰਸਪੈਕਟਰ ਦੇ ਘਰ ਵਿਛੇ ਸੱਥਰ, ਪਤਨੀ ਨੂੰ ਇਸ ਹਾਲ 'ਚ ਵੇਖ ਰਹਿ ਗਿਆ ਹੱਕਾ-ਬੱਕਾ
ਇਸ ਮਾਮਲੇ ਸੰਬੰਧੀ ਪੁਲਸ ਥਾਣਾ ਅਜਨਾਲਾ ਦੇ ਮੁੱਖ ਅਫ਼ਸਰ ਇੰਸਪੈਕਟਰ ਮੁਖਤਿਆਰ ਸਿੰਘ ਨੇ ਕਿਹਾ ਕਿ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਜੋ ਵੀ ਦੋਸ਼ੀ ਪਾਏ ਗਏ ਉਸ ਦੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- UK 'ਚ ਸੰਸਦ ਮੈਂਬਰ ਤਨਮਨਜੀਤ ਢੇਸੀ ਨੂੰ ਅੰਮ੍ਰਿਤਸਰ ਹਵਾਈ ਅੱਡੇ 'ਤੇ ਰੋਕਿਆ, ਜਾਣੋ ਪੂਰਾ ਮਾਮਲਾ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8