ਕੋਰਟ ਦੇ ਬਖਸ਼ੀ ਖਾਨੇ 'ਚੋਂ ਪੁਲਸ ਨੂੰ ਚਕਮਾ ਦੇ ਕੇ ਫਰਾਰ ਹੋਇਆ ਹਵਾਲਾਤੀ ਗ੍ਰਿਫਤਾਰ

02/23/2018 2:23:34 PM

ਬਠਿੰਡਾ (ਅਮਿਤ ਸ਼ਰਮਾ) — ਬਠਿੰਡਾ ਅਦਾਲਤ 'ਚੋਂ 20 ਫਰਵਰੀ ਨੂੰ ਕੋਰਟ ਦੇ ਬਖਸ਼ੀ ਖਾਨੇ 'ਚੋਂ ਪੁਲਸ ਮੁਲਾਜ਼ਮਾਂ ਨੂੰ ਚਕਮਾ ਦੇ ਕੇ ਫਰਾਰ ਹੋਏ ਹਵਾਲਾਤੀ ਨੂੰ ਪੁਲਸ ਨੇ ਗੋਪਾਲ ਨਗਰ ਤੋਂ ਗ੍ਰਿਫਤਾਰ ਕਰ ਲਿਆ ਹੈ, ਜਿਸ ਨੂੰ ਸ਼ੁੱਕਰਵਾਰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਅਗਲੀ ਕਰਵਾਈ ਕੀਤੀ ਜਾਵੇਗੀ। 
ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਨੇ ਦੱਸਿਆ ਕਿ ਫਰਾਰ ਹੋਏ ਹਵਾਲਾਤੀ ਹਰਕਮਲ ਸਿੰਘ ਨੂੰ ਪੇਸ਼ੀ ਲਈ ਅਦਾਲਤ 'ਚ ਲਿਆਂਦਾ ਗਿਆ ਸੀ, ਜਿਥੋਂ ਉਹ ਪੁਲਸ ਕਰਮਚਾਰੀਆਂ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ ਸੀ, ਜਿਸ ਤੋਂ ਬਾਅਦ ਐੱਸ. ਐੱਸ. ਪੀ. ਦੇ ਹੁਕਮਾਂ 'ਤੇ ਵੱਖ-ਵੱਖ ਪੁਲਸ ਟੀਮਾਂ ਦਾ ਗਠਨ ਕੀਤਾ ਗਿਆ ਤੇ ਹਵਾਲਾਤੀ ਦੀ ਤਲਾਸ਼ ਕੀਤੀ ਗਈ। ਉਨ੍ਹਾਂ ਕਿਹਾ ਕਿ ਪੁਲਸ ਪਾਰਟੀ ਨੂੰ ਗੁਪਤ ਸੂਚਨਾ ਮਿਲੀ ਕਿ ਮੁਲਜ਼ਮ ਪਟਿਆਲਾ ਤੋਂ ਵਾਪਸ ਬਠਿੰਡਾ ਪਹੁੰਚਿਆਂ ਹੈ ਤੇ ਬੀਤੀ ਸ਼ਾਮ ਇਥੋਂ ਗੋਪਾਲ ਨਗਰ 'ਚ ਇਕ ਘਰ 'ਚ ਰੁੱਕਿਆ ਹੋਇਆ ਹੈ, ਜਿਸ ਤੋਂ ਬਾਅਦ ਪੁਲਸ ਨੇ ਰੇਡ ਕਰਕੇ ਇਸ ਨੂੰ ਮੌਕੇ 'ਤੇ ਗ੍ਰਿਫਤਾਰ ਕਰ ਲਿਆ। ਜ਼ਿਕਰਯੋਗ ਹੈ ਕਿ ਹਰਕਮਲ ਸਿੰਘ ਪਰਸਰਾਮ ਨਗਰ ਬਠਿੰਡਾ ਦਾ ਰਹਿਣ ਵਾਲਾ ਹੈ, ਜਿਸ 'ਤੇ ਕਈ ਅਪਰਾਧਿਕ ਮਾਮਲੇ ਦਰਜ ਹਨ।  


Related News