ਪਤੀ ਅਤੇ ਸਹੁਰਿਆਂ ਖ਼ਿਲਾਫ਼ ਝੂਠਾ ਪੁਲਸ ਕੇਸ ਦਰਜ ਕਰਵਾਉਣਾ ਅੱਤਿਆਚਾਰ : ਹਾਈ ਕੋਰਟ
Wednesday, May 01, 2024 - 01:05 PM (IST)
ਮੁੰਬਈ (ਭਾਸ਼ਾ)- ਬੰਬੇ ਹਾਈ ਕੋਰਟ ਦੀ ਔਰੰਗਾਬਾਦ ਬੈਂਚ ਨੇ ਕਿਹਾ ਕਿ ਪਤੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਖ਼ਿਲਾਫ਼ ਝੂਠਾ ਕੇਸ ਦਰਜ ਕਰਵਾਉਣਾ ਅੱਤਿਆਚਾਰ ਹੈ। ਇਸ ਦੇ ਨਾਲ ਹੀ ਹਾਈ ਕੋਰਟ ਨੇ ਇਕ ਫੈਮਿਲੀ ਕੋਰਟ ਵੱਲੋਂ ਇਕ ਜੋੜੇ ਨੂੰ ਦਿੱਤੇ ਤਲਾਕ ਨੂੰ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ। ਅਦਾਲਤ ਨੇ ਇਕ ਔਰਤ ਵੱਲੋਂ ਦਾਇਰ ਪਟੀਸ਼ਨ ਨੂੰ ਰੱਦ ਕਰ ਦਿੱਤਾ। ਔਰਤ ਨੇ ਆਪਣੀ ਪਟੀਸ਼ਨ ’ਚ ਆਪਣੇ ਵਿਆਹੁਤਾ ਅਧਿਕਾਰਾਂ ਨੂੰ ਬਹਾਲ ਕੀਤੇ ਜਾਣ ਦੀ ਅਪੀਲ ਕੀਤੀ ਸੀ ਅਤੇ ਫੈਮਿਲੀ ਕੋਰਟ ਦੇ ਫਰਵਰੀ 2023 ਦੇ ਆਦੇਸ਼ ਨੂੰ ਚੁਣੌਤੀ ਦਿੱਤੀ ਸੀ, ਜਿਸ ’ਚ ਤਲਾਕ ਦੀ ਮਨਜ਼ੂਰੀ ਦਿੱਤੀ ਗਈ ਸੀ।
ਪਤੀ ਨੇ ਆਪਣੀ ਪਤਨੀ ਦੇ ਅੱਤਿਆਚਾਰ ਅਤੇ ਉਸ ਦੇ ਵੱਖ ਹੋ ਜਾਣ ਦੇ ਆਧਾਰ ’ਤੇ ਤਲਾਕ ਮੰਗਿਆ ਸੀ। ਜਸਟਿਸ ਵਾਈ. ਜੀ. ਖੋਬਰਾਗੜੇ ਨੇ ਕਿਹਾ ਕਿ ਘਰੇਲੂ ਹਿੰਸਾ ਕਾਨੂੰਨ ਤਹਿਤ ਕਾਰਵਾਈ ਸ਼ੁਰੂ ਕਰਨਾ ਅਤੇ ਵਿਆਹੁਤਾ ਅਧਿਕਾਰਾਂ ਦੀ ਬਹਾਲੀ ਦੀ ਮੰਗ ਕਰਨਾ ਆਪਣੇ ਆਪ ’ਚ ਅੱਤਿਆਚਾਰ ਨਹੀਂ ਹੈ। ਉਨ੍ਹਾਂ ਕਿਹਾ, ‘‘... ਪਰ ਪਤੀ, ਉਸ ਦੇ ਪਿਤਾ, ਭਰਾ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਦੇ ਖਿਲਾਫ ਪੁਲਸ ਕੋਲ ਵੱਖ-ਵੱਖ ਝੂਠੀਆਂ, ਬੇਬੁਨਿਆਦ ਰਿਪੋਰਟਾਂ ਦਰਜ ਕਰਵਾਉਣਾ ਅੱਤਿਆਚਾਰ ਦੇ ਘੇਰੇ ’ਚ ਆਉਂਦਾ ਹੈ।’’
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8