ਦੀਨਾਨਗਰ ਪੁਲਸ ਵੱਲੋਂ ਸ਼ੂਗਰ ਮਿੱਲ ਪਨਿਆੜ ਨਾਕੇ ਦੌਰਾਨ 2 ਨੌਜਵਾਨਾਂ ਨੂੰ ਚਰਸ ਸਮੇਤ ਕੀਤਾ ਗ੍ਰਿਫਤਾਰ
Saturday, May 18, 2024 - 05:57 PM (IST)
ਦੀਨਾਨਗਰ(ਹਰਜਿੰਦਰ ਸਿੰਘ ਗੋਰਾਇਆ)-ਦੀਨਾਨਗਰ ਪੁਲਸ ਵੱਲੋਂ ਸ਼ੂਗਰ ਮਿੱਲ ਪਨਿਆੜ ਨਾਕੇ ਦੌਰਾਨ 2 ਨੌਜਵਾਨਾਂ ਨੂੰ ਚਰਸ ਸਮੇਤ ਕੀਤਾ ਗ੍ਰਿਫਤਾਰ ਕਰਨ ਵਿੱਚ ਸਫ਼ਲਤਾ ਪ੍ਰਾਪਤ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਦੀਨਾਨਗਰ ਸੁਖਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਸਬ ਇੰਸਪੈਕਟਰ ਬਲਕਾਰ ਸਿੰਘ ਨੇ ਪੁਲਸ ਪਾਰਟੀ ਵਹੀਕਲਾ ਦੀ ਚੈਕਿੰਗ ਦੇ ਸਬੰਧ ਵਿੱਚ ਸ਼ੂਗਰ ਮਿੱਲ ਪਨਿਆੜ ਦੇ ਸਾਹਮਣੇ ਨੈਸ਼ਨਲ ਹਾਈਵੇ 'ਤੇ ਪਠਾਨਕੋਟ ਸਾਇਡ ਵਲੋਂ ਆਉਂਦੇ ਵਹੀਕਲਾਂ ਦੀ ਚੈਕਿੰਗ ਕਰਨ ਲਈ ਨਾਕਾ ਲਗਾਇਆ ਹੋਇਆ ਸੀ।
ਇਹ ਵੀ ਪੜ੍ਹੋ- ਵੱਡੀ ਖ਼ਬਰ : ਪੰਜਾਬ 'ਚ ਕਾਂਗਰਸੀ ਉਮੀਦਵਾਰ ਦੀ ਰੈਲੀ ਦੌਰਾਨ ਹੰਗਾਮਾ, ਗੋਲੀਆਂ ਚੱਲਣ ਦਾ ਦਾਅਵਾ
ਇਸ ਦੌਰਾਨ ਪਠਾਨਕੋਟ ਸਾਇਡ ਤੋਂ ਇੱਕ ਕਾਰ ਮਾਰਕਾ ਗਰੈਂਡ ਆਈ 10 ਆਈ ਜਿਸ ਕਾਰ ਦੀ ਤਲਾਸ਼ੀ ਕੀਤੀ ਗਈ। ਤਲਾਸ਼ੀ ਦੌਰਾਨ ਕਾਰ ਦੇ ਡੈਸ਼ ਬੋਰਡ 'ਚੋਂ 290 ਗ੍ਰਾਮ ਚਰਸ ਬਰਾਮਦ ਹੋਈ ਹੈ। ਕਾਰ ਵਿਚ ਸਵਾਰ ਨੌਜਵਾਨਾਂ ਦੀ ਪੁਲਸ ਮੁਤਾਬਕ ਪਛਾਣ ਪ੍ਰਦੀਪ ਸ਼ਰਮਾ ਉਰਫ ਮਨੀ ਪੁੱਤਰ ਸੁਰੇਸ਼ ਕੁਮਾਰ ਵਾਸੀ ਅਰਾਈਆ ਗਲੀ ਗੀਤਾ ਭਵਨ ਰੋਡ ਗੁਰਦਾਸਪੁਰ, ਅਹਿਤ ਕੁਮਾਰ ਉਰਫ ਹੈਪੀ ਪੁੱਤਰ ਸੁਭਾਸ਼ ਕੁਮਾਰ ਵਾਸੀ ਡੁਮਨਾ ਗਲੀ ਬਾਟਾ ਚੌਂਕ ਗੁਰਦਾਸਪੁਰ ਵਜੋਂ ਦੱਸੀ ਗਈ ਹੈ। ਪੁਲਸ ਨੇ ਦੋਵਾਂ ਨੂੰ ਮੌਕੇ 'ਤੇ ਗ੍ਰਿਫਤਾਰ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।
ਇਹ ਵੀ ਪੜ੍ਹੋ- ਹੀਟ ਵੇਵ ਨੇ ਕੱਢੇ ਵੱਟ, ਵਿਭਾਗ ਨੇ ਜਾਰੀ ਕੀਤਾ ਯੈਲੋ ਅਲਰਟ, ਜਾਣੋ ਆਉਣ ਵਾਲੇ ਦਿਨਾਂ ਦਾ ਹਾਲ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8