24 ਤੋਂ 29 ਜੂਨ ਤੱਕ ਲੱਗੇਗਾ 12ਵੀਂ ਪਾਸ ਵਿਦਿਆਰਥੀਆਂ ਲਈ ''ਜਾਬ ਮੇਲਾ''
Wednesday, Jun 19, 2019 - 06:13 PM (IST)
ਪਟਿਆਲਾ (ਅਤਰੀ)— ਡਾਇਰੈਕਟਰ ਜਨਰਲ ਸਕੂਲ ਸਿੱਖਿਆ-ਕਮ-ਸਟੇਟ ਪ੍ਰਾਜੈਕਟ ਡਾਇਰੈਕਟਰ, ਰਾਸ਼ਟਰੀ ਮਾਧਮਿਕ ਸਿੱਖਿਆ ਅਭਿਆਨ ਅਥਾਰਿਟੀ ਪੰਜਾਬ ਨੇ ਜ਼ਿਲਾ ਸਿੱਖਿਆ ਅਧਿਕਾਰੀਆਂ (ਸੈ. ਸਿੱ.) ਨੂੰ ਜਾਰੀ ਕੀਤੇ ਹੁਕਮ ਵਿਚ ਸਪੱਸ਼ਟ ਕੀਤਾ ਕਿ ਜਿਨ੍ਹਾਂ ਵਿਦਿਆਰਥੀਆਂ ਨੇ ਸਾਲ 2014-15, 2015-16 ਦੇ ਬੈਚ ਤਹਿਤ 12ਵੀਂ ਪਾਸ ਕਰ ਲਈ ਹੈ, ਲਈ ਐੱਨ. ਐੱਸ. ਕਿਊ ਐੱਫ. ਤਹਿਤ 24 ਤੋਂ 29 ਜੂਨ ਤੱਕ ਜਾਬ ਮੇਲਾ ਵੱਖ-ਵੱਖ ਸ਼ਹਿਰਾਂ ਵਿਚ ਵੱਖ-ਵੱਖ ਤਰੀਕਾਂ ਨੂੰ ਲਾਇਆ ਜਾ ਰਿਹਾ ਹੈ।
ਜਿਨ੍ਹਾਂ ਤਰੀਕਾਂ ਨੂੰ ਵੱਖ-ਵੱਖ ਸ਼ਹਿਰਾਂ ਵਿਚ ਜਾਬ ਮੇਲੇ ਲਾਏ ਜਾ ਰਹੇ ਹਨ, ਤਹਿਤ 24 ਜੂਨ ਨੂੰ ਅੰਮ੍ਰਿਤਸਰ ਦੇ ਜੀ. ਐੱਸ. ਐੱਸ. ਐੱਸ. ਮਾਲ ਰੋਡ ਵਿਚ 1129 ਵਿਦਿਆਰਥੀ, 25 ਜੂਨ ਨੂੰ ਲੁਧਿਆਣਾ ਦੇ ਜੀ.ਐੱਸ.ਐੱਸ.ਐੱਸ.ਪੀ.ਏ.ਯੂ. 'ਚ 1397 ਵਿਦਿਆਰਥੀ, 26 ਜੂਨ ਨੂੰ ਪਟਿਆਲਾ ਦੇ ਜੀ.ਐੱਸ.ਐੱਸ.ਐੱਸ. ਸਿਵਲ ਲਾਈਨਜ਼ ਪਟਿਆਲਾ ਸਕੂਲ 'ਚ 935 ਵਿਦਿਆਰਥੀ, 27 ਜੂਨ ਨੂੰ ਬਠਿੰਡਾ ਦੇ ਜੀ.ਐੱਸ.ਐੱਸ.ਐੱਸ. ਮਾਲ ਰੋਡ ਵਿਚ 1528 ਵਿਦਿਆਰਥੀ, 28 ਜੂਨ ਨੂੰ ਐੱਸ.ਏ.ਐੱਸ. ਨਗਰ ਮੋਹਾਲੀ ਦੇ ਜੀ.ਐੱਸ.ਐੱਸ.ਐੱਸ. ਫੇਜ਼ 3-ਬੀ. 1 ਵਿਚ 777 ਵਿਦਿਆਰਥੀ ਅਤੇ 29 ਜੂਨ ਨੂੰ ਜਲੰਧਰ ਦੇ ਜੀ.ਐੱਸ.ਐੱਸ.ਐੱਸ. ਸਕੂਲ ਵਿਚ 1813 ਵਿਦਿਆਰਥੀ ਭਾਗ ਲੈਣਗੇ।