''Telegram ''ਤੇ ਕੰਮ ਕਰ ਕੇ ਕਮਾਓ ਪੈਸੇ...''

Saturday, Nov 23, 2024 - 03:06 PM (IST)

ਲੁਧਿਆਣਾ (ਰਾਜ): 'ਤੁਸੀਂ ਵੀ Telegram 'ਤੇ ਆਨਲਾਈਨ ਕੰਮ ਕਰ ਕੇ ਆਸਾਨੀ ਨਾਲ ਪੈਸਾ ਕਮਾ ਸਕਦੇ ਹੋ...।' ਜੇਕਰ ਤੁਹਾਨੂੰ ਵੀ ਅਜਿਹਾ ਕੋਈ ਮੈਸਜ ਆਵੇ ਤਾਂ ਸਾਵਧਾਨ ਹੋ ਜਾਓ, ਕਿਉਂਕਿ ਇਸ ਨਾਲ ਤੁਹਾਡੇ ਪੈਸੇ ਵਧਣਗੇ ਨਹੀਂ ਸਗੋਂ ਤੁਹਾਡੀ ਜੇਬ ਵਾਲੇ ਪੈਸੇ ਵੀ ਜਾ ਸਕਦੇ ਹਨ।  ਜ਼ਿਆਦਾ ਮੁਨਾਫ਼ਾ ਕਮਾਉਣ ਦੇ ਲਾਲਚ ਵਿਚ ਲੋਕ ਸਾਈਬਰ ਠੱਗਾਂ ਦੇ ਜਾਲ ਵਿਚ ਲਗਾਤਾਰ ਫੱਸ ਰਹੇ ਹਨ। ਇਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਿਸ ਵਿਚ ਇਕ ਵਿਅਕਤੀ ਨੇ ਆਸਾਨੀ ਨਾਲ ਪੈਸਾ ਕਮਾਉਣ ਦੇ ਚੱਕਰ ਵਿਚ ਲੱਖਾਂ ਰੁਪਏ ਗੁਆ ਦਿੱਤੇ। 

ਇਹ ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਭਲਕੇ ਛੁੱਟੀ ਦਾ ਐਲਾਨ

ਦਰਅਸਲ, ਅਭਿਸ਼ੇਕ ਸਹਿਗਲ ਨਾਂ ਦੇ ਵਿਅਕਤੀ ਨੂੰ ਕਿਸੇ ਨੇ Telegram ਤੋਂ ਹੋਟਲ ਬੁਕਿੰਗ ਦਾ Task ਕਰਨ ਦੀ Online Job ਦੀ ਆਫ਼ਰ ਦਿੱਤੀ। ਉਸ ਨੂੰ ਇਸ ਵਿਚ ਪੈਸੇ ਇਨਵੈਸਟ ਕਰ ਕੇ ਜ਼ਿਆਦਾ ਮੁਨਾਫ਼ਾ ਕਮਾਉਣ ਦਾ ਝਾਂਸਾ ਦਿੱਤਾ। ਅਭਿਸ਼ੇਕ ਇਨ੍ਹਾਂ ਗੱਲਾਂ ਵਿਚ ਫੱਸ ਗਿਆ ਤੇ ਉਸ ਨੇ ਸਿੱਧਾ 21.88 ਲੱਖ ਰੁਪਏ ਟ੍ਰਾਂਸਫਰ ਕਰ ਦਿੱਤੇ। ਉਸ ਨੂੰ ਬਾਅਦ ਵਿਚ ਪਤਾ ਲੱਗਿਆ ਕਿ ਉਹ ਠੱਗਿਆ ਜਾ ਚੁੱਕਿਆ ਹੈ। 

ਇਹ ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਭਲਕੇ ਛੁੱਟੀ ਦਾ ਐਲਾਨ

ਅਭਿਸ਼ੇਕ ਸਹਿਗਲ ਨੇ ਇਸ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਹੈ। ਸਾਈਬਰ ਥਾਣੇ ਦੀ ਪੁਲਸ ਨੇ ਮੱਧ ਪ੍ਰਦੇਸ਼ ਦੇ ਵੰਨ ਸਟਾਰ ਮੈਟਲਸ ਤੇ 7 ਹੋਰ ਫ਼ਰਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮਾਮਲੇ ਵਿਚ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News