ਬਾਦਲਾਂ ਦੇ ਕਹਿਣ 'ਤੇ ਢਾਈ ਗਈ ਦਰਸ਼ਨੀ ਡਿਓੜੀ : ਬ੍ਰਹਮਪੁਰਾ (ਵੀਡੀਓ)

Tuesday, Apr 02, 2019 - 12:50 PM (IST)

ਤਰਨਤਾਰਨ (ਵਿਜੇ ਅਰੋੜਾ) :  ਤਰਨਤਾਰਨ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੀ ਪੁਰਾਤਣ ਦਰਨਸ਼ੀ ਡਿਓੜੀ ਢਾਹੇ ਜਾਣ ਦਾ ਮਾਮਲਾ ਸਿਆਸੀ ਤੂਲ ਫੜਦਾ ਜਾ ਰਿਹਾ ਹੈ। ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਇਸ ਘਟਨਾ ਦਾ ਠੀਕਰਾ ਬਾਦਲ ਪਰਿਵਾਰ ਦੇ ਸਿਰ ਭੰਨਿਆ ਹੈ। ਗੁਰਦੁਆਰਾ ਸਾਹਿਬ ਪਹੁੰਚੇ ਬ੍ਰਹਮਪੁਰਾ ਨੇ ਕਿਹਾ ਕਿ ਬਾਦਲਾਂ ਦੇ ਕਹਿਣ 'ਤੇ ਹੀ ਰਾਤੋ-ਰਾਤ ਦਰਸ਼ਨੀ ਡਿਓੜੀ ਨੂੰ ਢਾਹੁਣ ਦੀ ਕੋਸ਼ਿਸ਼ ਕੀਤੀ ਜਦਕਿ ਕਾਰ ਸੇਵਾ ਹਮੇਸ਼ਾ ਦਿਨ ਵੇਲੇ ਸੰਗਤ ਨੂੰ ਜਾਣੂ ਕਰਵਾ ਕੇ ਕੀਤੀ ਜਾਂਦੀ ਹੈ।  

ਦੱਸ ਦੇਈਏ ਕਿ ਐੱਸ.ਜੀ.ਪੀ.ਸੀ. ਵਲੋਂ ਮਨਾਹੀ ਪਤਾ ਪਾਉਣ ਦੇ ਬਾਵਜੂਦ ਬਾਬਾ ਜਗਤਾਰ ਸਿੰਘ ਕਾਰ ਸੇਵਾ ਵਾਲਿਆਂ ਵਲੋਂ ਰਾਤ ਦੇ ਹਨੇਰੇ 'ਚ ਗੁਰਦੁਆਰਾ ਸਾਹਿਬ ਦੀ ਦਰਸ਼ਨੀ ਡਿਓਡੀ ਨੂੰ ਡਾਹਿਆ ਗਿਆ, ਜਿਸ ਨੂੰ ਲੈ ਕੇ ਸੰਗਤਾਂ 'ਚ ਭਾਰੀ ਰੋਸ ਹੈ।


author

Baljeet Kaur

Content Editor

Related News