ਨੌਜਵਾਨ ਦੀ ਕਰਤੂਤ : ਪਹਿਲਾਂ ਝੂਟੀਆਂ ਪਿਆਰ ਦੀਆਂ ਪੀਂਘਾਂ ਫਿਰ ਮਿਟਾਈ ਹਵਸ

Tuesday, Aug 25, 2020 - 09:07 AM (IST)

ਨੌਜਵਾਨ ਦੀ ਕਰਤੂਤ : ਪਹਿਲਾਂ ਝੂਟੀਆਂ ਪਿਆਰ ਦੀਆਂ ਪੀਂਘਾਂ ਫਿਰ ਮਿਟਾਈ ਹਵਸ

ਤਰਨਤਾਰਨ (ਰਾਜੂ) : ਜ਼ਿਲ੍ਹਾ ਤਰਨਤਾਰਨ 'ਚ 20 ਸਾਲਾਂ ਕੁੜੀ ਨਾਲ ਵਿਆਹ ਦਾ ਝਾਂਸਾ ਦੇ ਕੇ ਨੌਜਵਾਨ ਵਲੋਂ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਸਿਟੀ ਤਰਨਤਾਰਨ ਪੁਲਸ ਨੇ ਨੌਜਵਾਨ ਖਿਲਾਫ ਕੇਸ ਦਰਜ ਕਰ ਕੇ ਅਗਲੀ ਜਾਂਚ ਆਰੰਭ ਕਰ ਦਿੱਤੀ ਹੈ। 

ਇਹ ਵੀ ਪੜ੍ਹੋ : ਪਿਓ ਨੇ ਟੱਪੀਆਂ ਦਰਿੰਦਗੀਆਂ ਦੀਆਂ ਹੱਦਾਂ, ਪਤਨੀ ਦੀ ਮੌਤ ਤੋਂ ਬਾਅਦ ਧੀ ਨਾਲ ਕੀਤਾ ਜਬਰ-ਜ਼ਿਨਾਹ
PunjabKesariਪੁਲਸ ਨੂੰ ਦਰਜ ਕਰਵਾਏ ਬਿਆਨਾਂ 'ਚ ਪੀੜਤ ਕੁੜੀ ਨੇ ਦੱਸਿਆ ਕਿ ਪਿੰਡ ਹਰੀਕੇ ਹਾਲ ਨੌਸ਼ਹਿਰਾ ਪੰਨੂੰਆਂ ਵਾਸੀ ਦਿਲਬਾਗ ਸਿੰਘ ਨਾਂ ਦੇ ਨੌਜਵਾਨ ਨੇ ਉਸ ਨੂੰ ਆਪਣੇ ਪ੍ਰੇਮ ਜਾਲ 'ਚ ਫਸਾ ਲਿਆ ਅਤੇ 24 ਸਤੰਬਰ 2019 ਨੂੰ ਉਸ ਨੂੰ ਅੰਮ੍ਰਿਤਸਰ ਵਿਖੇ ਘੁੰਮਾਉਣ ਬਹਾਨੇ ਲੈ ਗਿਆ। ਜਿੱਥੇ ਉੁਕਤ ਨੌਜਵਾਨ ਨੇ ਉਸ ਨੂੰ ਹੋਟਲ 'ਚ ਲਿਜਾ ਕੇ ਜਬਰ-ਜ਼ਿਨਾਹ ਕੀਤਾ ਅਤੇ ਇਸ ਤੋਂ ਬਾਅਦ ਵੀ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਉਸ ਨਾਲ ਜ਼ਬਰੀ ਸਰੀਰਕ ਸਬੰਧ ਬਣਾਉਂਦਾ ਰਿਹਾ। ਪਰ ਬਾਅਦ 'ਚ ਦਿਲਬਾਗ ਸਿੰਘ ਨੇ ਉਸ ਨਾਲ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਧਮਕੀਆਂ ਦਿੱਤੀਆਂ ਕਿ ਜੇਕਰ ਕਿਸੇ ਨੂੰ ਦੱਸਿਆ ਤਾਂ ਹਸ਼ਰ ਬਹੁਤ ਬੁਰਾ ਹੋਵੇਗਾ।

ਇਹ ਵੀ ਪੜ੍ਹੋ : ਵੱਡੀ ਖ਼ਬਰ: ਬਲਜੀਤ ਸਿੰਘ ਦਾਦੂਵਾਲ ਨੇ ਜਥੇਦਾਰੀ ਤੋਂ ਦਿੱਤਾ ਅਸਤੀਫ਼ਾ

PunjabKesariਇਸ ਸਬੰਧੀ ਏ.ਐੱਸ.ਆਈ. ਬਲਵਿੰਦਰ ਲਾਲ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪ ਕਪਤਾਨ ਪੁਲਸ ਸਪੈਸ਼ਲ ਬ੍ਰਾਂਚ ਤਰਨਤਾਰਨ ਵਲੋਂ ਕਰਨ ਉਪਰੰਤ ਦਿਲਬਾਗ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਹਰੀਕੇ ਹਾਲ ਵਾਸੀ ਨੌਸ਼ਹਿਰਾ ਪੰਨੂੰਆਂ ਵਿਰੁੱਧ ਮਾਮਲਾ ਦਰਜ ਕਰਕੇ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ :  14 ਸਾਲਾ ਭਤੀਜੀ ਨੂੰ ਬੇਹੋਸ਼ ਕਰਕੇ ਕਰਵਾਇਆ ਜਬਰ-ਜ਼ਿਨਾਹ, ਬਣਾਈ ਵੀਡੀਓ


author

Baljeet Kaur

Content Editor

Related News