ਪੰਜਾਬ ਸਰਕਾਰ ਰਾਜਸਥਾਨ ਪਾਸੋ ਪਾਣੀ ਦੇ ਬਦਲੇ ਵਸੂਲੇ 16 ਲੱਖ ਕਰੋੜ ਦੀ ਰਾਸ਼ੀ : ਬੈਂਸ

07/20/2019 10:57:35 AM

ਤਰਨਤਾਰਨ (ਰਮਨ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਾਜਸਥਾਨ ਨਾਲ ਮਿਲੀਭੁਗਤ ਕਰਕੇ ਰਾਜਸਥਾਨ ਨੂੰ ਪਾਣੀ ਸਪਲਾਈ ਕਰ ਰਹੀ ਹੈ ਜਿਸ ਦੇ ਬਦਲੇ ਸਰਕਾਰ ਨੂੰ ਰਾਜਸਥਾਨ ਪਾਸੋ 16 ਲੱਖ ਕਰੋੜ ਵਸੂਲਣੇ ਬਣਦੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾਂ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਤਰਨ ਤਾਰਨ ਵਿਖੇ ਇਕ ਪ੍ਰੈਸ ਕਾਨਫਰੈਂਸ ਦੌਰਾਨ ਕੀਤਾ।

ਇਸ ਮੌਕੇ ਬੈਂਸ ਨੇ ਕਿਹਾ ਕਿ ਰਾਜਸਥਾਨ ਵਲੋਂ ਪਿਛਲੇ ਲੰਮੇ ਸਮੇ ਤੋ ਪੰਜਾਬ ਤੇ ਡਾਕਾ ਮਾਰ ਰਹੀ ਹੈ।ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਫਸਲਾਂ ਲਈ ਪਾਣੀ ਦੀਆਂ ਬੂੰਦਾ ਨੂੰ ਤਰਸਦੇ ਨਜ਼ਰ ਆ ਰਹੇ ਹਨ ਜਦਕਿ ਕੈਪਟਨ ਸਰਕਾਰ  ਮੁਫਤ ਵਿਚ ਰਾਜਸਥਾਨ ਨੂੰ ਕੀਮਤੀ ਪਾਣੀ ਦੇਣ ਤੋਂ ਗੁਰੇਜ਼ ਨਹੀ ਕਰ ਰਹੀ। ਬੈਂਸ ਨੇ ਕਿਹਾ ਕਿ ਉਨ੍ਹਾਂ ਵਲੋਂ ਸਾਡਾ ਹੱਕ ਸਾਡਾ ਪਾਣੀ ਮੁਹਿੰਮ ਰਾਜਸਥਾਨ ਖਿਲਾਫ ਚਲਾਈ ਗਈ ਹੈ, ਜਿਸ ਦਾ ਉਨ੍ਹਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਵਾਸੀਆਂ ਨਾਲ ਚੋਣਾਂ 'ਚ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਹਨ, ਜਿਸ ਕਰਕੇ ਪੰਜਾਬ ਦੀ ਜਨਤਾ ਇਨ੍ਹਾਂ ਤੋਂ ਬਹੁਤ ਦੁਖੀ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਰਾਜਸਥਾਨ ਪਾਸੋ ਪਾਣੀ ਦੇ ਬਦਲੇ 16 ਲੱਖ ਕਰੋੜ ਰੁਪਏ ਵਸੂਲ ਕੇ ਪੰਜਾਬ ਦੇ ਵਿਕਾਸ ਤੇ ਖਰਚ ਕੀਤੇ ਜਾਣ। ਉਨ੍ਹਾਂ ਨੇ ਇਸ ਮੌਕੇ ਪਾਰਟੀ ਵਰਕਰਾਂ ਨਾਲ ਵਿਸ਼ੇਸ਼ ਮੀਟਿੰਗ ਵੀ ਕੀਤੀ ਗਈ।ਇਸ ਮੌਕੇ ਮਾਝਾ ਜੋਨ ਪ੍ਰਧਾਨ ਅਮਰੀਕ ਸਿੰਘ ਵਰਪਾਲ, ਹਲਕਾ ਤਰਨ ਤਾਰਨ ਇੰਵਾਰਜ ਬਚਿੱਤਰ ਸਿੰਘ ਢਿੱਲੋ, ਹਰਜੀਤ ਸਿੰਘ ਚੋਪੜਾ, ਮਨਦੀਪ ਸਿੰਘ ਬੱਬੀ , ਪ੍ਰਕਾਸ਼ ਸਿੰਘ ਵੱਲੋ ਸਿਮਰਜੀਤ ਸਿੰਘ ਬੈਂਸ ਨੂੰ ਸਨਮਾਨਿਤ ਕੀਤਾ ਗਿਆ।


Baljeet Kaur

Content Editor

Related News