ਜਦੋਂ ਬਿਨਾਂ ਫਾਟਕ ਵਾਲੀ ਰੇਲ ਕਰਾਸਿੰਗ ''ਤੇ ਪੁੱਜੀ ਬੱਚਿਆਂ ਨਾਲ ਭਰੀ ਸਕੂਲ ਵੈਨ

Saturday, Feb 24, 2018 - 04:41 PM (IST)

ਜਦੋਂ ਬਿਨਾਂ ਫਾਟਕ ਵਾਲੀ ਰੇਲ ਕਰਾਸਿੰਗ ''ਤੇ ਪੁੱਜੀ ਬੱਚਿਆਂ ਨਾਲ ਭਰੀ ਸਕੂਲ ਵੈਨ

ਤਪਾ ਮੰਡੀ (ਢੀਂਗਰਾ) —  ਤਪਾ ਰੇਲਵੇ ਸਟੇਸ਼ਨ 'ਤੇ ਡਰਾਈਵਰ ਦੀ ਚੌਕਸੀ ਕਾਰਨ ਵੱਡਾ ਹਾਦਸਾ ਹੋਣ ਤੋਂ ਬਚ ਗਿਆ। ਜਾਣਕਾਰੀ ਅਨੁਸਾਰ ਇਕ ਸਕੂਲ ਦੇ ਬੱਚਿਆ ਨਾਲ ਭਰੀ ਵੈਨ ਤਪਾ ਸਟੇਸ਼ਨ 'ਤੇ ਬਿਨਾਂ ਫਾਟਕ ਵਾਲੀ ਰੇਲ ਕਰਾਸਿੰਗ 'ਤੇ ਪੁੱਜ ਗਈ ਹਾਲਾਕਿ ਉਥੇ ਤਾਇਨਾਤ ਰੇਲ ਮੈਨ ਜਗਜੀਤ ਸਿੰਘ ਨੇ ਵੈਨ ਨੂੰ ਰੁਕਣ ਦਾ ਇਸ਼ਾਰਾ ਕੀਤਾ। ਰੇਲ ਲਾਈਨ 'ਤੇ ਪਹੁੰਚੀ ਵੈਨ ਅਤੇ ਐਕਸਪ੍ਰੈਸ ਗੱਡੀ ਦੀ ਬਹੁਤ ਜ਼ਬਰਦਸਤ ਟੱਕਰ ਹੋ ਸਕਦੀ ਸੀ, ਜੇਕਰ ਰੇਲ ਗੱਡੀ ਦੇ ਚਾਲਕ ਨੇ ਚੌਕਸੀ ਨਾ ਵਰਤੀ ਹੁੰਦੀ। ਰੇਲ ਡਰਾਈਵਰ ਦੀ ਚੌਕਸੀ ਨਾਲ ਹਾਦਸਾ ਤਾਂ ਟੱਲ ਗਿਆ ਪਰ ਰੇਲ ਚਾਲਕ ਨੇ ਇਸ ਮਾਮਲੇ ਦੀ ਲਿਖਿਤ ਸੂਚਨਾ ਤਪਾ ਰੇਲਵੇ ਸਟੇਸ਼ਨ ਦੇ ਸਟੇਸ਼ਨ ਸੁਪਰਡੈਂਟ ਨੂੰ ਦਿੱਤੀ, ਜਿਸ ਨੇ ਇਹ ਮਾਮਲਾ ਅੰਬਾਲਾ ਰੇਲ ਮੰਡਲ ਦੇ ਅਧਿਕਾਰੀਆ ਕੋਲ ਪਹੁੰਚਾਇਆ। ਰੇਲ ਅਧਿਕਾਰੀਆਂ ਦੀ ਇਕ ਟੀਮ ਜਿਸ 'ਚ ਟਰੈਫਿਕ ਇੰਚਾਰਜ ਰਾਜੇਸ਼ ਸ਼ਰਮਾ, ਚੀਫ ਲੋਕੋ ਇੰਚਾਰਜ ਬਰਜੇਸ਼ ਕੁਮਾਰ ਅਤੇ ਸੈਕਸ਼ਨ ਸੁਪਰਡੈਟ ਇੰਜੀਨਅਰ ਅਮਰੀਕ ਸਿੰਘ ਸਨ, ਨੇ ਤਪਾ ਰੇਲਵੇ ਸਟੇਸ਼ਨ ਅਤੇ ਘਟਨਾ ਵਾਲੀ ਜਗ੍ਹਾ ਦਾ ਦੌਰਾ ਕੀਤਾ। ਇਨ੍ਹਾਂ ਅਧਿਕਾਰੀਆਂ ਨੇ ਹਾਲਾਕਿ ਅਧਿਕਾਰਿਤ ਤੌਰ 'ਤੇ ਜਗਬਾਣੀ ਨਾਲ ਗੱਲ ਬਾਤ ਨਹੀ ਕੀਤੀ ਪਰ ਸੂਤਰਾਂ ਅਨੁਸਾਰ ਇਹ ਅਧਿਕਾਰੀ ਆਪਣੀ ਰਿਪੋਰਟ ਅੰਬਾਲਾ ਮੰਡਲ ਦੇ ਮੈਨੇਜਰ (ਆਵਾਜਾਈ) ਨੂੰ ਭੇਜਣਗੇ । ਅੰਬਾਲਾ ਮੰਡਲ ਦੇ ਸੀਨੀਅਰ ਡੀ.ਆਰ.ਐੱਮ. ਨੇ ਕਿਹਾ ਕਿ ਰਿਪੋਰਟ ਆਉਣ ਤੋ ਬਾਅਦ ਹੀ ਕੋਈ ਕਾਰਵਾਈ ਕੀਤੀ ਜਾਵੇਗੀ।


Related News