ਜ਼ੀਰਕਪੁਰ 'ਚ 4 ਸਾਲਾ ਬੱਚੇ 'ਤੇ ਚੜ੍ਹਾ ਦਿੱਤੇ ਕਾਰ ਦੇ ਦੋਵੇਂ ਟਾਇਰ, ਅੱਖੀਂ ਦੇਖਣ ਵਾਲਿਆਂ ਦੇ ਖੜ੍ਹੇ ਹੋ ਗਏ ਰੌਂਗਟੇ

Friday, Nov 03, 2023 - 12:47 PM (IST)

ਜ਼ੀਰਕਪੁਰ 'ਚ 4 ਸਾਲਾ ਬੱਚੇ 'ਤੇ ਚੜ੍ਹਾ ਦਿੱਤੇ ਕਾਰ ਦੇ ਦੋਵੇਂ ਟਾਇਰ, ਅੱਖੀਂ ਦੇਖਣ ਵਾਲਿਆਂ ਦੇ ਖੜ੍ਹੇ ਹੋ ਗਏ ਰੌਂਗਟੇ

ਜ਼ੀਰਕਪਰ (ਅਸ਼ਵਨੀ) : ਜ਼ੀਰਕਪੁਰ ਦੇ ਪੀਰ ਮੁਛੱਲਾ 'ਚ ਇਕ ਕਾਰ ਦੇ ਟਾਇਰਾਂ ਹੇਠ ਆਉਣ ਕਾਰਨ 4 ਸਾਲਾ ਬੱਚੇ ਦੀ ਮੌਤ ਹੋ ਗਈ। ਮ੍ਰਿਤਕ ਬੱਚੇ ਦੀ ਪਛਾਣ ਪ੍ਰਿੰਸ ਵਾਸੀ ਪੀਰ ਮੁਛੱਲਾ ਵਜੋਂ ਹੋਈ ਹੈ, ਜੋ ਗਲੀ 'ਚ ਖੇਡ ਰਿਹਾ ਸੀ। ਇਸ ਦੌਰਾਨ ਗਲੀ 'ਚੋਂ ਲੰਘ ਰਹੀ ਇਕ ਕਾਰ ਹੇਠਾਂ ਆ ਗਿਆ।

ਇਹ ਵੀ ਪੜ੍ਹੋ : ਲੁਧਿਆਣਾ 'ਚ ਵੱਡੀ ਲੁੱਟ, ਬਦਮਾਸ਼ਾਂ ਨੇ ਅੱਖਾਂ 'ਚ ਮਿਰਚਾਂ ਪਾ ਲੁੱਟਿਆ ਬੈਟਰੀ ਕੰਪਨੀ ਦਾ ਕਰਿੰਦਾ

PunjabKesari

ਜਾਣਕਾਰੀ ਮੁਤਾਬਕ ਪੀਰ ਮੁਛੱਲਾ 'ਚ ਵੀਰਵਾਰ ਸਵੇਰੇ ਤਕਰੀਬਨ 11 ਵਜੇ ਇਕ 4 ਸਾਲ ਦਾ ਬੱਚਾ ਆਪਣੇ ਘਰ ਦੇ ਬਾਹਰ ਦੁਕਾਨਾਂ ਅੱਗੇ ਖੇਡ ਰਿਹਾ ਸੀ। ਇਸ ਦੌਰਾਨ ਪਿੱਛੋਂ ਆ ਰਹੀ ਇਕ ਸਵਿੱਫਟ ਡਿਜ਼ਾਇਰ ਕਾਰ ਹੇਠ ਆ ਗਿਆ ਅਤੇ ਕਾਰ ਦੇ ਦੋਵੇਂ ਟਾਇਰਾਂ ਨੇ ਉਸ ਨੂੰ ਦਰੜ ਦਿੱਤਾ।

ਇਹ ਵੀ ਪੜ੍ਹੋ : ਲੁਧਿਆਣਾ ਦੇ ਵੱਡੇ Restaurant ਮਾਲਕ ਨੂੰ ਆਏ ਫ਼ੋਨ ਨੇ ਛੁਡਾਏ ਪਸੀਨੇ, ਪੜ੍ਹੋ ਪੂਰਾ ਮਾਮਲਾ

ਇਹ ਘਟਨਾ ਦੇਖਣ ਵਾਲਿਆਂ ਦੇ ਰੌਂਗਟੇ ਖੜ੍ਹੇ ਹੋ ਗਏ। ਬੱਚੇ ਨੂੰ ਤੁਰੰਤ ਗੰਭੀਰ ਹਾਲਤ 'ਚ ਹਸਪਤਾਲ ਦਾਖ਼ਲ ਕਰਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਢਕੋਲੀ ਪੁਲਸ ਨੇ ਹਾਦਸੇ ਦੇ ਜ਼ਿੰਮੇਵਾਰ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਕੇ ਕਾਰਵਾਈ ਆਰੰਭ ਕਰ ਦਿੱਤੀ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News