ਸੁਰਿੰਦਰ ਸਿੰਘ ਮੱਕੜ ਦੇ ਕਤਲ ਕੇਸ ਦਾ 35 ਸਾਲ ਬਾਅਦ‌ ਹੋਇਆ ਨਿਪਟਾਰਾ, ਅੱਤਵਾਦੀ ਮਿੰਟੂ ਦੋਸ਼ੀ ਕਰਾਰ

Saturday, Nov 19, 2022 - 10:48 PM (IST)

ਸੁਰਿੰਦਰ ਸਿੰਘ ਮੱਕੜ ਦੇ ਕਤਲ ਕੇਸ ਦਾ 35 ਸਾਲ ਬਾਅਦ‌ ਹੋਇਆ ਨਿਪਟਾਰਾ, ਅੱਤਵਾਦੀ ਮਿੰਟੂ ਦੋਸ਼ੀ ਕਰਾਰ

ਜਲੰਧਰ (ਜ. ਬ., ਭਾਰਦਵਾਜ) : ਐਡੀਸ਼ਨਲ ਸੈਸ਼ਨ ਜੱਜ ਡੀ. ਪੀ. ਸਿੰਗਲਾ ਜੱਜ ਦੀ ਵਿਸ਼ੇਸ਼ ਅਦਾਲਤ ਟਾਂਡਾ ਵੱਲੋਂ 35 ਸਾਲ ਪੁਰਾਣੇ ਕੇਸ ’ਚ ਸਰਬਜੀਤ ਸਿੰਘ ਮੱਕੜ ਦੇ ਭਰਾ ਸੁਰਿੰਦਰ ਸਿੰਘ ਮਕੱੜ ਪੁੱਤਰ ਰੋਸ਼ਨ ਸਿੰਘ ਮੱਕੜ ਨਿਵਾਸੀ ਗੁਰੂ ਤੇਗ ਬਹਾਦਰ ਨਗਰ ਜਲੰਧਰ ਦਾ ਗੋਲੀਆਂ ਮਾਰ ਕੇ ਕਤਲ ਕਰਨ ਦੇ ਮਾਮਲੇ ’ਚ ਅੱਤਵਾਦੀ ਸਤਿੰਦਰਜੀਤ ਸਿੰਘ ਮਿੰਟੂ ਨੂੰ ਦੋਸ਼ੀ ਕਰਾਰ ਦਿੰਦਿਆਂ ਧਾਰਾ 302 ਅਧੀਨ ਉਮਰ ਕੈਦ ਤੇ 2 ਲੱਖ 10 ਹਜ਼ਾਰ ਰੁਪਏ ਜੁਰਮਾਨਾ, ਜੁਰਮਾਨਾ ਨਾ ਦੇਣ ’ਤੇ 2 ਸਾਲ ਦੀ ਹੋਰ ਕੈਦ ਦੀ ਸਜ਼ਾ ਦਾ ਹੁਕਮ ਸੁਣਾਇਆ ਗਿਆ।

ਇਹ ਵੀ ਪੜ੍ਹੋ : ਸਹੁਰਿਆਂ ਤੋਂ ਸਤਾਈ ਵਿਆਹੁਤਾ ਨੇ ਚੁੱਕਿਆ ਖ਼ੌਫਨਾਕ ਕਦਮ, ਘਰ 'ਚ ਵਿਛ ਗਏ ਸੱਥਰ

ਅੱਜ ਇਸ ਮਾਮਲੇ ’ਚ 22-1-1987 ਨੂੰ ਸਵਰਨ ਕੌਰ ਵਾਸੀ ਬੂਟਾ ਮੰਡੀ, ਜੋ ਕਿ ਮ੍ਰਿਤਕ ਸੁਰਿੰਦਰ ਸਿੰਘ ਮੱਕੜ ਦੀ ਕੋਠੀ ’ਚ ਸਫ਼ਾਈ ਦਾ ਕੰਮ ਕਰਦੀ ਸੀ, ਦੇ ਬਿਆਨ ’ਤੇ ਪੁਲਸ ਡਵੀਜ਼ਨ ਨੰ. 6 ’ਚ ਕੇਸ ਦਰਜ ਕੀਤਾ ਗਿਆ ਸੀ। ਉਸ ਨੇ ਆਪਣੇ ਬਿਆਨ ’ਚ ਪੁਲਸ ਨੂੰ ਦੱਸਿਆ ਕਿ ਉਹ ਕੋਠੀ ’ਚ ਕੰਮ ਕਰਨ ਲਈ ਸਵੇਰੇ 9 ਵਜੇ ਦੇ ਕਰੀਬ ਜੀਟੀਬੀ ਨਗਰ ਜਾ ਰਹੀ ਸੀ, ਉਹ ਰਸਤੇ ’ਚ ਹੀ ਸੀ ਕਿ ਇੰਨੇ ਨੂੰ 3-4 ਵਿਅਕਤੀ ਸਕੂਟਰ ’ਤੇ ਜਾਂਦੇ ਵੇਖੇ। ਇਸ ਤੋਂ ਇਲਾਵਾ ਇਕ ਗੋਰਖੇ ਨੌਕਰ ਦਾ ਵੀ ਪੁਲਸ ਨੇ ਬਿਆਨ ਲਿਆ, ਜਿਸ ਵਿੱਚ ਉਸ ਨੇ ਦੱਸਿਆ ਕਿ ਸਤਿੰਦਰਜੀਤ ਸਿੰਘ ਉਰਫ ਮਿੰਟੂ ਆਪਣੇ ਸਾਥੀਆਂ ਨਾਲ ਪਹਿਲਾਂ ਵੀ ਘਰ ਆਉਂਦੇ-ਜਾਂਦੇ ਕਈ ਵਾਰ ਵੇਖੇ ਸਨ।

ਇਹ ਵੀ ਪੜ੍ਹੋ : ਮੁੰਬਈ 'ਚ ਢਾਹਿਆ ਜਾਵੇਗਾ 150 ਸਾਲ ਪੁਰਾਣਾ ਪੁਲ, 27 ਘੰਟੇ ਰਹੇਗਾ ਰੇਲਵੇ ਦਾ ਮੈਗਾ ਬਲਾਕ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News