ਰਾਮ ਰਹੀਮ ਨੂੰ ਝਟਕਾ, ਸ਼ਾਹ ਮਸਤਾਨਾ ਦੇ ਸਮਰਥਕਾਂ ਨੇ ਰਾਮ ਰਹੀਮ ਨੂੰ ਆਪਣੇ ਤੋਂ ਕੀਤਾ ਵੱਖ

09/23/2017 3:32:49 PM

ਚੰਡੀਗੜ੍ਹ — ਰਾਮ ਰਹੀਮ ਮਾਮਲੇ ਨੂੰ ਲੈ ਕੇ ਕਾਨੂੰਨ ਵਿਵਸਥਾ ਅਤੇ ਸ਼ਾਂਤੀ ਬਣਾ ਕੇ ਰੱਖਣ ਦੀ ਮੰਗ ਨੂੰ ਲੈ ਕੇ ਪਿਛਲੇ ਮਹੀਨੇ ਹਾਈਕੋਰਟ 'ਚ ਦਾਇਰ ਜਨਤਕ ਮੁਕੱਦਮੇ ਅਧੀਨ ਇਕ ਅਰਜੀ ਦਾਇਰ ਕੀਤੀ ਹੈ, ਜਿਸ 'ਚ ਡੇਰਾ ਸੱਚਾ ਸੌਦਾ ਦੇ ਸੰਸਥਾਪਕ ਸ਼ਾਹ ਮਸਤਾਨਾ ਦੇ ਸਮਰਥਕਾਂ ਨੇ ਕਿਹਾ ਹੈ ਕਿ ਉਨ੍ਹਾਂ ਦਾ ਰਾਮ ਰਹੀਮ ਨਾਲ ਕੋਈ ਸੰਬੰਧ ਨਹੀਂ ਅਤੇ ਨਾ ਹੀ ਉਹ ਉਨ੍ਹਾਂ ਦੇ ਸਮਰਥਕ ਹਨ। ਸ਼ਾਹ ਮਸਤਾਨਾ ਨੇ ਆਪਣੇ ਸਮੇਂ 'ਚ ਪੰਜਾਬ ਅਤੇ ਹਰਿਆਣਾ 'ਚ 17 ਡੇਰੇ ਬਣਾਏ ਸਨ। ਇਨ੍ਹਾਂ ਡੇਰਿਆਂ ਨੂੰ ਬਣਾਉਣ ਦਾ ਮਕਸਦ ਵਪਾਰਕ ਗਤੀਵਿਧਿਆਂ ਕਰਨਾ ਨਹੀਂ ਸੀ ਸਗੋਂ ਰਾਮ ਨਾਮ ਦਾ ਪ੍ਰਚਾਰ ਕਰਨਾ ਸੀ। ਉਨ੍ਹਾਂ ਦੇ ਸਮਰਥਕ ਡੇਰੇ ਨੂੰ ਭਗਤੀ ਦਾ ਸਥਾਨ ਮੰਨਦੇ ਸਨ ਕਿਉਂਕਿ ਇਸ ਸਥਾਨ 'ਤੇ ਉਨ੍ਹਾਂ ਦੇ ਗੁਰੂ ਨੇ ਧਿਆਨ ਲਗਾਇਆ ਸੀ। ਇਸ ਲਈ  ਇਨ੍ਹਾਂ ਡੇਰਿਆਂ ਨੂੰ ਅਟੈਚਮੈਂਟ ਦੀ ਕਾਰਵਾਈ ਤੋਂ ਦੂਰ ਰੱਖਿਆ ਜਾਵੇ। ਇਸ ਲਈ ਜੇਕਰ ਸਮਰਥਕਾਂ ਵਲੋਂ ਕੀਤੇ ਗਏ ਨੁਕਸਾਨ ਦੀ ਰਿਕਵਰੀ ਕਰਨੀ ਹੈ ਤਾਂ ਰਾਮ ਰਹੀਮ ਦੀ ਵਪਾਰਕ ਅਤੇ ਨਿੱਜੀ ਜਾਇਦਾਦ ਤੋਂ ਕੀਤੀ ਜਾ ਸਕਦੀ ਹੈ ਜਾਂ ਉਨ੍ਹਾਂ ਡੇਰਿਆਂ ਤੋਂ ਜਿਹੜੇ ਕਿ ਰਾਮ ਰਹੀਮ ਨੇ ਬਣਵਾਏ ਹਨ ਜਿੰਨਾ ਦੀ ਸੰਖਿਆ ਲਗਭਗ 20 ਹੈ।
ਪੰਜਾਬ ਅਤੇ ਹਰਿਆਣਾ 'ਚ ਕਰੀਬ 200 ਨਾਮਚਰਚਾ ਘਰ ਵੀ ਹਨ। ਮੁੱਖ ਪਟੀਸ਼ਨ 27 ਸਤੰਬਰ ਨੂੰ ਲੱਗੇਗੀ। ਅਰਜੀ 'ਚ ਡੇਰਾ ਸੱਚਾ ਸੌਦਾ ਦੀ ਇਕ ਸੂਚੀ ਵੀ ਦਿੱਤੀ ਗਈ ਹੈ ਜਿਸ ਨੂੰ ਅਟੈਚ ਕੀਤਾ ਜਾ ਸਕਦਾ ਹੈ। ਇਸ 'ਚ ਹਰਿਆਣਾ, ਰਾਜਸਥਾਨ ਅਤੇ ਮੱਧਪ੍ਰਦੇਸ਼ ਸਥਿਤ ਸਕੂਲਾਂ ਤੋਂ ਇਲਾਵਾ ਹਸਪਤਾਲ, ਸੱਚ ਕਹਾਂ ਅਖਬਾਰ, ਮੈਗਜ਼ੀਨ ਆਫਿਸ, ਬਿਸੁਕੱਟ ਅਤੇ ਚਿਪਸ ਆਦਿ ਦੀ ਫੈਕਟਰੀ ਅਤੇ ਸਾਲ 1990-91 ਦੇ ਬਾਅਦ ਰਾਮ ਰਹੀਮ ਵਲੋਂ ਬਣਾਏ ਗਏ ਸਾਰੇ ਡੇਰੇ ਅਤੇ ਨਾਮ ਚਰਚਾ ਘਰ ਸ਼ਾਮਲ ਹਨ।
ਅਰਜੀ 'ਚ ਇਥੋਂ ਤੱਕ ਕਿਹਾ ਗਿਆ ਹੈ ਕਿ ਪੰਚਕੂਲਾ 'ਚ ਹੋਈ ਹਿੰਸਕ ਘਟਨਾਵਾਂ ਸੂਬਾ ਸਰਕਾਰ ਅਤੇ ਇੰਟੈਲੀਜੈਂਸ ਦੀ ਅਣਦੇਖੀ ਕਾਰਨ ਹੋਈਆਂ ਹਨ। ਇਸ ਦੇ ਪਿੱਛੇ ਰਾਜਨੀਤਿਕ ਲੀਡਰਾਂ ਦੀ ਰਾਜਨੀਤਿਕ ਇੱਛਾਸ਼ਕਤੀ ਦੇ ਕਾਰਨ ਹੋਈਆਂ ਜਿਹੜੇ ਕਿ ਚੰਗੇ ਅਤੇ ਮਾੜੇ ਦਾ ਫਰਕ ਨਹੀਂ ਕਰ ਸਕੇ ਅਤੇ ਵੋਟ ਬੈਂਕ ਦੇ ਲਈ ਅਪਰਾਧੀਆਂ ਦਾ ਸਾਥ ਦਿੱਤਾ।


 


Related News