ਆਪਣਾ ਬੀਜਿਆ ਵੱਢ ਰਹੇ ਅਕਾਲੀ : ਸੁਨੀਲ ਜਾਖੜ (ਵੀਡੀਓ)

10/28/2017 7:57:44 PM

ਚੰਡੀਗੜ੍ਹ : ਪੰਜਾਬ ਵਿਚ ਵਧੀਆਂ ਬਿਜਲੀ ਦਰਾਂ ਦਾ ਠੀਕਰਾਂ ਸੁਨੀਲ ਜਾਖੜ ਨੇ ਸਾਬਕਾ ਅਕਾਲੀ ਸਰਕਾਰ ਸਿਰ ਭੰਨ੍ਹਿਆ ਹੈ। ਚੰਡੀਗੜ੍ਹ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਕਾਂਗਰਸ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਐÎੱਮ. ਪੀ. ਸੁਨੀਲ ਜਾਖੜ ਨੇ ਕਿਹਾ ਕਿ ਬਿਜਲੀ ਦੀਆਂ ਦਰਾਂ ਅਕਾਲੀਆਂ ਵਲੋਂ ਕੇਂਦਰ ਨਾਲ ਪਹਿਲਾਂ ਹੀ ਕੀਤੇ ਪਾਵਰ ਸਮਝੌਤੇ ਤਹਿਤ ਹੀ ਵਧੀਆਂ ਹਨ ਅਤੇ ਇਸ ਦੀ ਜ਼ਿੰਮੇਵਾਰੀ ਸਿਰਫ ਸਾਬਕਾ ਅਕਾਲੀ ਸਰਕਾਰ ਦੀ ਹੈ। ਜਾਖੜ ਨੇ ਕਿਹਾ ਕਿ ਜਿਹੜਾ ਬੋਝ ਹੁਣ ਲੋਕਾਂ 'ਤੇ ਬਿਜਲੀ ਦਰਾਂ 'ਚ ਹੋਏ ਵਾਧੇ ਦੇ ਰੂਪ 'ਚ ਪੈਣ ਜਾ ਰਿਹਾ ਹੈ ਇਸ ਲਈ ਬਾਦਲ ਸਰਕਾਰ ਹੀ ਜ਼ਿੰਮੇਵਾਰ ਹੈ।
ਕੋਲਿਆਂਵਾਲੀ ਦੇ ਪੁੱਤਰ 'ਤੇ ਹੋਏ ਹਮਲੇ ਸੰਬੰਧੀ ਬੋਲਦੇ ਹੋਏ ਜਾਖੜ ਨੇ ਕਿਹਾ ਕਿ ਅਕਾਲੀ ਆਪਣਾ ਬੀਜਿਆ ਆਪ ਹੀ ਵੱਢ ਰਹੇ ਹਨ। ਜਾਖੜ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਪਰਮਿੰਦਰ ਸਿੰਘ ਕੋਲਿਆਂਵਾਲੀ ਦਾ ਪਤਾ ਲੈਣ ਤਾਂ ਝੱਟ ਹਸਪਤਾਲ ਪਹੁੰਚ ਗਏ ਜਦਕਿ ਉਦੋਂ ਬਾਦਲ ਕਿੱਥੇ ਸਨ ਜਦੋਂ ਅਬੋਹਰ ਵਿਚ ਇਕ ਦਲਿਤ ਨੌਜਵਾਨ ਦੇ ਹੱਥ ਪੈਰ ਵੱਢ ਕੇ ਕਤਲ ਕਰ ਦਿੱਤਾ ਗਿਆ ਸੀ।


Related News