ਜਾਖੜ ਨੇ ਸ਼ੇਖਾਵਤ ਨਾਲ ਭਾਜਪਾ ਦੀ ਚੋਣ ਰਣਨੀਤੀ ’ਤੇ ਕੀਤੀ ਚਰਚਾ, ਬੋਲੇ-ਪਾਰਟੀ ਲਾ ਰਹੀ ਪੂਰੀ ਤਾਕਤ

Tuesday, Apr 30, 2024 - 10:32 AM (IST)

ਜਾਖੜ ਨੇ ਸ਼ੇਖਾਵਤ ਨਾਲ ਭਾਜਪਾ ਦੀ ਚੋਣ ਰਣਨੀਤੀ ’ਤੇ ਕੀਤੀ ਚਰਚਾ, ਬੋਲੇ-ਪਾਰਟੀ ਲਾ ਰਹੀ ਪੂਰੀ ਤਾਕਤ

ਚੰਡੀਗੜ੍ਹ (ਹਰਿਸ਼ਚੰਦਰ) : ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਦੇ ਨਾਲ ਪ੍ਰਦੇਸ਼ 'ਚ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਲੰਬੀ ਚਰਚਾ ਕੀਤੀ। ਸੋਮਵਾਰ ਦੁਪਹਿਰ ਪ੍ਰਦੇਸ਼ ਭਾਜਪਾ ਦਫ਼ਤਰ 'ਚ ਜਾਖੜ ਨੇ ਸ਼ੇਖਾਵਤ ਦੇ ਨਾਲ ਕਰੀਬ ਘੰਟੇ ਚੱਲੀ ਬੈਠਕ 'ਚ ਵੱਖ-ਵੱਖ ਲੋਕ ਸਭਾ ਹਲਕਿਆਂ 'ਚ ਪਾਰਟੀ ਦੇ ਪ੍ਰਚਾਰ ਦੀ ਗਤੀ, ਵਰਕਰਾਂ ਅਤੇ ਆਗੂਆਂ ਦੇ ਮਨੋਬਲ ਦੇ ਬਾਰੇ ਵਿਚ ਗੱਲ ਕੀਤੀ।

ਇਹ ਵੀ ਪੜ੍ਹੋ : ਪੰਜਾਬ 'ਚ 1 ਜੂਨ ਤੋਂ ਪਹਿਲਾਂ ਵੋਟਿੰਗ! ਚੋਣ ਕਮਿਸ਼ਨ ਨੇ ਖਿੱਚੀ ਪੂਰੀ ਤਿਆਰੀ

ਇਸ ਦੌਰਾਨ ਸੂਬਾ ਸੰਗਠਨ ਮੰਤਰੀ ਮੰਥਰੀ ਸ਼੍ਰੀਨਿਵਾਸੁਲੂ ਵੀ ਮੌਜੂਦ ਸਨ। ਇਸ ਤੋਂ ਬਾਅਦ ਜਾਖੜ ਅਤੇ ਸੂਬਾ ਸੰਗਠਨ ਮੰਤਰੀ ਨੇ ਸੂਬਾ ਭਾਜਪਾ ਪ੍ਰਧਾਨ ਦੇ ਦਫ਼ਤਰ 'ਚ ਚੋਣਾਂ ਬਾਰੇ ਰਣਨੀਤੀ ਬਣਾਈ। ਸੂਤਰਾਂ ਦੇ ਮੁਤਾਬਕ ਹੋਰਾਂ ਸੂਬਿਆਂ 'ਚ ਲੋਕ ਸਭਾ ਚੋਣਾਂ ਤੋਂ ਫ਼ਾਰਗ ਹੋ ਚੁੱਕੇ ਕੇਂਦਰੀ ਮੰਤਰੀਆਂ, ਮੁੱਖ ਮੰਤਰੀਆਂ ਅਤੇ ਹੋਰ ਸੀਨੀਅਰ ਪਾਰਟੀ ਆਗੂਆਂ ਨੂੰ ਸੂਬੇ 'ਚ ਪ੍ਰਚਾਰ ਦੇ ਲਈ ਬੁਲਾਉਣ ’ਤੇ ਦੋਹਾਂ ਆਗੂਆਂ ਨੇ ਗੱਲ ਕਰ ਇਸ ਨੂੰ ਅੰਤਿਮ ਰੂਪ ਦਿੱਤਾ।

ਇਹ ਵੀ ਪੜ੍ਹੋ : ਅਚਾਨਕ ਪਿਓ ਦਾ ਹੱਥ ਛੁਡਾ ਸ਼ਮਸ਼ਾਨਘਾਟ ਵੱਲ ਦੌੜਿਆ ਜਵਾਨ ਮੁੰਡਾ, ਬਲਦੀ ਚਿਤਾ 'ਤੇ ਮਾਰ 'ਤੀ ਛਾਲ

ਇਸ ਤੋਂ ਬਾਅਦ ਚੋਣਵੇਂ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਦੌਰਾਨ ਜਾਖੜ ਨੇ ਦੱਸਿਆ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਪੰਜਾਬ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀਆਂ 4-4 ਰੈਲੀਆਂ ਕਰਨ ਦੀ ਯੋਜਨਾ ਬਣਾਈ ਗਈ ਹੈ। ਦੋਵੇਂ ਸੀਨੀਅਰ ਆਗੂ ਮਾਲਵੇ ਵਿਚ 2-2 ਰੈਲੀਆਂ ਕਰਨਗੇ, ਜਦਕਿ ਮਾਝਾ ਅਤੇ ਦੋਆਬਾ ਵਿਚ 1-1 ਰੈਲੀ ਕੀਤੀ ਜਾਵੇਗੀ। ਇਸ ਸਬੰਧੀ ਆਖ਼ਰੀ ਫ਼ੈਸਲਾ ਕੌਮੀ ਲੀਡਰਸ਼ਿਪ ਵੱਲੋਂ ਲਿਆ ਜਾਵੇਗਾ।

ਜਾਖੜ ਨੇ ਕਿਹਾ ਕਿ ਪਹਿਲੀ ਵਾਰ ਪਾਰਟੀ ਸਾਰੀਆਂ 13 ਲੋਕ ਸਭਾ ਸੀਟਾਂ ’ਤੇ ਚੋਣ ਲੜਦਿਆਂ ਆਪਣੀ ਪੂਰੀ ਤਾਕਤ ਲਗਾ ਰਹੀ ਹੈ। ਪ੍ਰਦੇਸ਼ ਭਾਜਪਾ ਪ੍ਰਧਾਨ ਨੇ ਕਿਹਾ ਕਿ ਰਾਸ਼ਟਰੀ ਪ੍ਰਧਾਨ ਜੇ. ਪੀ. ਨੱਡਾ ਵੱਲੋਂ ਪੰਜਾਬ ਵਿਚ ਦਰਜਨ ਭਰ ਰੈਲੀਆਂ ਕਰਨ ਦੀ ਚਰਚਾ ਹੈ। ਇਨ੍ਹਾਂ ਤੋਂ ਇਲਾਵਾ ਰਾਜਨਾਥ ਸਿੰਘ, ਯੋਗੀ ਆਦਿੱਤਿਆਨਾਥ, ਸਮ੍ਰਿਤੀ ਇਰਾਨੀ, ਅਨੁਰਾਗ ਠਾਕੁਰ, ਅਰਜੁਨ ਰਾਮ ਮੇਘਵਾਲ, ਮਨਸੁਖ ਮਾਂਡਵੀਆ ਅਤੇ ਹਰਦੀਪ ਪੁਰੀ ਵਰਗੇ ਆਗੂ ਵੀ ਮਈ ਮਹੀਨੇ ਵਿਚ ਪੰਜਾਬ ਵਿਚ ਚੋਣ ਪ੍ਰਚਾਰ ਕਰਨ ਲਈ ਆਉਣਗੇ। ਕੇਂਦਰੀ ਲੀਡਰਸ਼ਿਪ ਸਾਰੀਆਂ ਸੀਟਾਂ ’ਤੇ ਚੋਣ ਪ੍ਰਚਾਰ ਕਰੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 
 

 


author

Babita

Content Editor

Related News