ਪੰਜਾਬ ਦੇ ਪਿੰਡ 'ਚ ਡਿੱਗੀ ਆਸਮਾਨੀ ਬਿਜਲੀ, ਖੇਤ 'ਚ ਫ਼ਸਲ ਵੱਢ ਰਿਹਾ ਸੀ ਕਿਸਾਨ, ਦੇਖੋ ਵੀਡੀਓ
Saturday, Apr 27, 2024 - 01:38 PM (IST)
ਫਾਜ਼ਿਲਕਾ : ਪੰਜਾਬ ਦੇ ਮੌਸਮ 'ਚ ਆਏ ਅਚਾਨਕ ਬਦਲਾਅ ਕਾਰਨ ਜਿੱਥੇ ਕਈ ਥਾਵਾਂ 'ਤੇ ਤੂਫ਼ਾਨ ਦੇ ਨਾਲ ਮੀਂਹ ਪਿਆ ਹੈ, ਉੱਥੇ ਹੀ ਕਿਸਾਨਾਂ ਦੀ ਚਿੰਤਾ ਵੀ ਵੱਧ ਗਈ ਹੈ। ਇਸ ਦੌਰਾਨ ਫਾਜ਼ਿਲਕਾ 'ਚ ਭਾਰੀ ਤੂਫ਼ਾਨ ਦੇ ਕਹਿਰ ਦੀ ਇਕ ਤਸਵੀਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਕਿਸਾਨ ਖੇਤਾਂ 'ਚ ਫ਼ਸਲ ਵੱਢ ਰਿਹਾ ਸੀ ਕਿ ਅਚਾਨਕ ਮੌਸਮ ਖ਼ਰਾਬ ਹੋਣ ਕਾਰਨ ਆਸਮਾਨੀ ਬਿਜਲੀ ਉਸ ਦੇ ਖੇਤ 'ਚ ਆ ਡਿੱਗੀ।
ਇਹ ਵੀ ਪੜ੍ਹੋ : PSEB Result : ਅੱਜ ਆ ਸਕਦੈ 8ਵੀਂ ਜਮਾਤ ਦਾ ਨਤੀਜਾ, ਇਕ ਕਲਿੱਕ 'ਤੇ ਇੰਝ ਚੈੱਕ ਕਰੋ Result
ਇਸ ਬਿਜਲੀ ਕਾਰਨ 100 ਸਾਲ ਪੁਰਾਣਾ ਦਰੱਖ਼ਤ ਨੁਕਸਾਨਿਆ ਗਿਆ। ਆਸਮਾਨੀ ਬਿਜਲੀ ਨੇ ਦਰੱਖ਼ਤ ਨੂੰ ਪੂਰੀ ਤਰ੍ਹਾਂ ਫਾੜ ਦਿੱਤਾ। ਇੰਨਾ ਹੀ ਨਹੀਂ ਦਰੱਖ਼ਤ ਦੇ ਨਾਲ ਸੈਂਕੜੇ ਏਕੜ 'ਚ ਕਣਕ ਦੀ ਫ਼ਸਲ ਪੱਕ ਕੇ ਤਿਆਰ ਸੀ ਪਰ ਚੰਗੀ ਗੱਲ ਇਹ ਰਹੀ ਕਿ ਫ਼ਸਲ ਨੂੰ ਅੱਗ ਨਹੀਂ ਲੱਗੀ।
ਫਿਲਹਾਲ ਕਿਸਾਨਾਂ ਦਾ ਕਹਿਣਾ ਹੈ ਕਿ ਭਗਵਾਨ ਉਨ੍ਹਾਂ 'ਤੇ ਮਿਹਰਬਾਨ ਹੋਇਆ ਅਤੇ ਉਨ੍ਹਾਂ ਦੀ ਫ਼ਸਲ ਦਾ ਬਚਾਅ ਹੋ ਗਿਆ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8