ਚੰਡੀਗੜ੍ਹ ਦੀ ਸੁਖਨਾ ਝੀਲ 'ਚ ਪਾਣੀ ਦਾ ਪੱਧਰ ਵਧਣ ਕਾਰਨ ਖੋਲ੍ਹੇ ਗਏ 'ਫਲੱਡ ਗੇਟ', ਜਾਰੀ ਕੀਤਾ ਗਿਆ ਅਲਰਟ

Monday, Aug 09, 2021 - 01:41 PM (IST)

ਚੰਡੀਗੜ੍ਹ ਦੀ ਸੁਖਨਾ ਝੀਲ 'ਚ ਪਾਣੀ ਦਾ ਪੱਧਰ ਵਧਣ ਕਾਰਨ ਖੋਲ੍ਹੇ ਗਏ 'ਫਲੱਡ ਗੇਟ', ਜਾਰੀ ਕੀਤਾ ਗਿਆ ਅਲਰਟ

ਚੰਡੀਗੜ੍ਹ (ਰਾਜਿੰਦਰ) : ਐਤਵਾਰ ਅਤੇ ਪਿਛਲੇ ਕੁੱਝ ਦਿਨਾਂ ਤੋਂ ਪਏ ਮੀਂਹ ਕਾਰਨ ਸੁਖਨਾ ਝੀਲ ਦੇ ਪਾਣੀ ਦਾ ਪੱਧਰ ਵੱਧ ਗਿਆ ਹੈ। ਐਤਵਾਰ ਨੂੰ ਪਾਣੀ ਦਾ ਪੱਧਰ 1162.30 ਫੁੱਟ ਦਰਜ ਕੀਤਾ ਗਿਆ ਪਰ ਪਾਣੀ ਦਾ ਇਹ ਪੱਧਰ ਜਿਵੇਂ ਹੀ 1162.60 ਫੁੱਟ 'ਤੇ ਪੁੱਜਿਆ ਤਾਂ ਸੋਮਵਾਰ ਨੂੰ ਸੁਖਨਾ ਝੀਲ ਦੇ ਫਲੱਡ ਗੇਟ ਖੋਲ੍ਹ ਦਿੱਤੇ ਗਏ।

ਇਹ ਵੀ ਪੜ੍ਹੋ : ਛੋਟੀ ਉਮਰ 'ਚ ਹੀ ਖੰਨਾ ਦੀ ਇਸ ਧੀ ਨੇ ਪੇਸ਼ ਕੀਤੀ ਵੱਡੀ ਮਿਸਾਲ, ਅਮਰੀਕਾ 'ਚ ਛਪੀ ਕਿਤਾਬ (ਤਸਵੀਰਾਂ)

PunjabKesari

ਦੱਸਣਯੋਗ ਹੈ ਕਿ ਉਂਝ 1163 ਫੁੱਟ ਤੱਕ ਪਾਣੀ ਦਾ ਪੱਧਰ ਵਧਣ 'ਤੇ ਇਹ ਫਲੱਡ ਗੇਟ ਖੋਲ੍ਹੇ ਜਾਂਦੇ ਹਨ ਪਰ ਪਿਛਲੀ ਵਾਰ ਪੰਜਾਬ ਦੇ ਬਲਟਾਣਾ 'ਚ ਪਾਣੀ ਵੜ ਜਾਣ ਦੇ ਚੱਲਦਿਆਂ ਇਸ ਵਾਰ ਇਹ ਗੇਟ ਪਹਿਲਾਂ ਹੀ ਖੋਲ੍ਹ ਦਿੱਤੇ ਗਏ ਹਨ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਬੰਬੀਹਾ ਗਰੁੱਪ ਮਗਰੋਂ 'ਵਿੱਕੀ ਮਿੱਡੂਖੇੜਾ' ਦੇ ਕਤਲ ਬਾਰੇ ਹੁਣ ਬਿਸ਼ਨੋਈ ਗਰੁੱਪ ਨੇ ਪਾਈ ਪੋਸਟ

ਇਸ ਸਬੰਧੀ ਜਾਣਕਾਰੀ ਦਿੰਦਿਆਂ ਚੀਫ ਇੰਜੀਨੀਅਰ ਸੀ. ਬੀ. ਓਝਾ ਨੇ ਦੱਸਿਆ ਕਿ ਮੋਹਾਲੀ ਦੇ ਡਿਪਟੀ ਕਮਿਸ਼ਨਰ ਅਤੇ ਪਟਿਆਲਾ ਨੂੰ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਯੂ. ਟੀ. ਪ੍ਰਸ਼ਾਸਨ ਦੇ ਇਕ ਅਧਿਕਾਰੀ ਨੇ ਦੱਸਇਆ ਕਿ ਸੁਖਨਾ ਝੀਲ ਦੇ ਵੱਧਦੇ ਪਾਣੀ ਦੇ ਪੱਧਰ ਕਾਰਨ ਝੀਲ 'ਤੇ ਵਿਭਾਗ ਦੇ ਕਰਮਚਾਰੀਆਂ ਦੀ ਨਿਯੁਕਤੀ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ IAS ਅਫ਼ਸਰ ਦੀ ਪਤਨੀ ਨੇ ਕੀਤੀ ਖ਼ੁਦਕੁਸ਼ੀ, ਸਰਕਾਰੀ ਕੋਠੀ 'ਚ ਫਾਹੇ ਨਾਲ ਲਟਕਦੀ ਮਿਲੀ ਲਾਸ਼

3 ਸ਼ਿਫਟਾਂ 'ਚ ਐਸ. ਡੀ. ਓ. ਵੀ ਤਾਇਨਾਤ ਕੀਤੇ ਹੋਏ ਹਨ। ਮੀਂਹ ਦੌਰਾਨ ਇਕ ਘੰਟੇ 'ਚ ਸੁਖਨਾ 'ਚ ਪਾਣੀ ਦੇ ਪੱਧਰ ਨੂੰ ਨੋਟ ਕਰਨ ਦੇ ਨਾਲ ਹੀ ਵਿਭਾਗ ਨੂੰ ਸੂਚਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਇਸ ਸਬੰਧੀ ਪਹਿਲਾਂ ਹੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News