ਸੁੱਖਾ ਦੁੱਨੇਕੇ ਗੈਂਗਸਟਰ ਦੇ ਨਾਂ ’ਤੇ ਮੰਗੀ 25 ਲੱਖ ਦੀ ਫਿਰੌਤੀ, ਮਾਮਲਾ ਦਰਜ

Friday, Sep 30, 2022 - 02:23 PM (IST)

ਸੁੱਖਾ ਦੁੱਨੇਕੇ ਗੈਂਗਸਟਰ ਦੇ ਨਾਂ ’ਤੇ ਮੰਗੀ 25 ਲੱਖ ਦੀ ਫਿਰੌਤੀ, ਮਾਮਲਾ ਦਰਜ

ਮੋਗਾ (ਆਜ਼ਾਦ) : ਸਮਾਲਸਰ ਨਿਵਾਸੀ ਦੁਕਾਨਦਾਰ ਪਵਨ ਕੁਮਾਰ ਮਿੱਤਲ ਨੇ ਕੈਨੇਡਾ ਰਹਿੰਦਾ ਗੈਂਗਸਟਰ ਸੁੱਖਾ ਦੁੱਨੇਕੇ ਦੇ ਨਾਂ ’ਤੇ ਉਸ ਕੋਲੋਂ 25 ਲੱਖ ਦੀ ਫਿਰੌਤੀ ਮੰਗਣ ਦਾ ਦੋਸ਼ ਲਗਾਇਆ ਹੈ। ਇਸ ਸਬੰਧ ਵਿਚ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਉਸਨੇ ਕਿਹਾ ਕਿ ਉਹ ਬੱਸ ਅੱਡਾ ਸਮਾਲਸਰ ਵਿਖੇ ਸਰੀਆ ਦੀ ਦੁਕਾਨ ਕਰਦਾ ਹੈ। ਬੀਤੀ 24 ਸਤੰਬਰ ਨੂੰ ਜਦੋਂ ਉਹ ਦੁਕਾਨ ’ਤੇ ਮੌਜੂਦ ਸੀ ਤਾਂ ਉਸ ਨੂੰ ਵਟਸਅਪ ਕਾਲ ਆਈ, ਕਾਲ ਕਰਨ ਵਾਲੇ ਨੇ ਆਪਣੇ-ਆਪ ਨੂੰ ਸੁੱਖਾ ਦੁੱਨੇਕੇ ਦੱਸ ਕੇ 5 ਲੱਖ ਰੁਪਏ ਦੀ ਮੰਗ ਕੀਤੀ ਅਤੇ ਇਸ ਉਪਰੰਤ 25 ਸਤੰਬਰ ਨੂੰ ਫਿਰ ਉਸੇ ਨੰਬਰ ਤੋਂ ਕਾਲ ਆਈ ਅਤੇ 25 ਲੱਖ ਰੁਪਏ ਦੀ ਫਿਰੌਤੀ ਦੇਣ ਦੀ ਮੰਗ ਕੀਤੀ ਅਤੇ ਪੈਸੇ ਨਾ ਦੇਣ ’ਤੇ ਉਸਦੇ ਪਰਿਵਾਰ ਨੂੰ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਦਿੱਤੀਆਂ ਗਈਆਂ।

ਦੁਕਾਨਦਾਰ ਨੇ ਕਿਹਾ ਕਿ ਬੀਤੀ 28 ਸਤੰਬਰ ਨੂੰ ਫਿਰ ਉਸੇ ਨੰਬਰ ਤੋਂ ਕਾਲ ਆਈ ਅਤੇ ਪੈਸਿਆਂ ਦੀ ਮੰਗ ਕੀਤੀ ਗਈ, ਜਿਸ ’ਤੇ ਮੈਂ ਇਸ ਦੀ ਜਾਣਕਾਰੀ ਪੁਲਸ ਨੂੰ ਦਿੱਤੀ। ਇਸ ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਸੁਰਜੀਤ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜਿਸ ਵਟਸਅਪ ਨੰਬਰ ਤੋਂ ਕਾਲ ਆਈ ਹੈ, ਉਸਦੀ ਜਾਂਚ ਕੀਤੀ ਜਾ ਰਹੀ ਹੈ, ਉਕਤ ਮਾਮਲੇ ਵਿਚ ਸੁੱਖਾ ਦੁੱਨੇਕੇ ਖ਼ਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।


author

Gurminder Singh

Content Editor

Related News