ਨਸ਼ੇੜੀ ਨੇ ਕੀਤੀ ਆਤਮ-ਹੱਤਿਆ
Monday, Jul 30, 2018 - 04:57 AM (IST)

ਰਾਜਪੁਰਾ, (ਨਿਰਦੋਸ਼)- ਪਿੰਡ ਖਰਾਜਪੁਰ ਵਿਚ ਨਸ਼ੇ ਦੇ ਆਦੀ ਇਕ ਨੌਜਵਾਨ ਵੱਲੋਂ ਫਾਹ ਲੈ ਕੇ ਆਤਮ-ਹੱਤਿਆ ਕਰ ਲਈ ਗਈ। ਥਾਣਾ ਸਿਟੀ ਪੁਲਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਅਾਧਾਰ ’ਤੇ ਧਾਰਾ 174 ਦੀ ਕਾਰਵਾਈ ਕਰਦਿਆਂ ਅਗਲੇਰੀ ਕਾਰਵਾਈ ਕਰ ਦਿੱਤੀ ਹੈ।
ਜਾਣਕਾਰੀ ਦਿੰਦਿਆਂ ਚੌਕੀ ਕਸਤੂਰਬਾ ਦੇ ਇੰਚਾਰਜ ਥਾਣੇਦਾਰ ਅਵਤਾਰ ਸਿੰਘ ਥੂਹਾ ਨੇ ਦੱਸਿਆ ਕਿ ਪਿੰਡ ਖਰਾਜਪੁਰ ਵਿਚ ਇਕ ਨੌਜਵਾਨ ਵੱਲੋਂ ਆਪਣੇ ਘਰ ’ਚ ਹੀ ਛੱਤ ਨਾਲ ਫਾਹ ਲੈ ਲਿਆ ਹੈ। ਜਦੋਂ ਉਹ ਥਾਣਾ ਸਿਟੀ ਇੰਚਾਰਜ ਇੰਸਪੈਕਟਰ ਗੁਰਚਰਨ ਸਿੰਘ ਨਾਲੇ ਮੌਕੇ ’ਤੇ ਪਹੁੰਚ ਕੇ ਤਾਂ ਦੇਖਿਆ ਕਿ ਜਸਪਾਲ ਸਿੰਘ (35) ਪੁੱਤਰ ਅਵਤਾਰ ਸਿੰਘ ਦੀ ਲਾਸ਼ ਛੱਤ ਨਾਲ ਲਟਕ ਰਹੀ ਸੀ। ਉਸ ਨੇ ਗਲ ਫਾਹ ਲੈ ਕੇ ਆਤਮ-ਹੱਤਿਆ ਕਰ ਲਈ। ਥਾਣੇਦਾਰ ਅਵਤਾਰ ਸਿੰਘ ਨੇ ਦੱਸਿਆ ਕਿ ਜਸਪਾਲ ਸਿੰਘ ਦਾਰੂ ਪੀਣ ਦਾ ਆਦੀ ਸੀ। ਉਹ ਲੋਹੇ ਦੇ ਮੰਜੇ ਵੈਲਡਿੰਗ ਦਾ ਕੰਮ ਕਰਦਾ ਸੀ। ਉਸ ਨੇ ਫਾਹਾ ਲੈਣ ਤੋਂ ਪਹਿਲਾਂ ਦਾਰੂ ਪੀਤੀ ਹੋਈ ਸੀ। ਜਸਪਾਲ ਸਿੰਘ ਵਿਆਹਿਆ ਹੋਇਆ ਸੀ। ਉਸ ਦੇ 3 ਬੱਚੇ ਹਨ। ਥਾਣਾ ਸਿਟੀ ਪੁਲਸ ਨੇ ਮ੍ਰਿਤਕ ਦੇ ਪਿਤਾ ਅਵਤਾਰ ਸਿੰਘ ਦੇ ਬਿਆਨਾਂ ਦੇ ਅਾਧਾਰ ’ਤੇ ਧਾਰਾ 174 ਦੀ ਕਾਰਵਾਈ ਕਰਦਿਆਂ ਸਿਵਲ ਹਸਪਤਾਲ ਰਾਜਪੁਰਾ ਵਿਚੋਂ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।