ਪਟਿਆਲਾ : ਖੁਦ ਨੂੰ ਜੰਜ਼ੀਰਾਂ ਨਾਲ ਬੰਨ ਕੇ ਆੜਤੀਏ ਨੇ ਲਗਾਈ ਅੱਗ, ਪੁਲਸ ਮਾਮਲੇ ਦੀ ਜਾਂਚ ''ਚ ਜੁੱਟੀ (ਵੀਡੀਓ)

05/22/2017 4:11:20 PM

ਪਟਿਆਲਾ — ਪਟਿਆਲਾ ਦੀ ਸਨੌਰ ਸਬਜ਼ੀ ਮੰਡੀ ''ਚ ਅੱਜ ਸਵੇਰੇ ਇਕ ਸਬਜ਼ੀ ਆੜਤੀਏ ਵਲੋਂ ਆਪਣੇ ਆਪ ਨੂੰ ਅੱਗ ਲਗਾ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਉਸ ਨੇ ਆਪਣੇ ਆਪ ਨੂੰ ਜੰਜ਼ੀਰਾਂ ਨਾਲ ਬੰਨਿਆ ਕੇ ਖੁਦ ਨੂੰ ਅੱਗ ਲਗਾ ਲਈ । ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਸ ਅਤੇ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ ''ਤੇ ਪੁੱਜੀ ਪਰ ਤਦ ਤਕ ਆੜਤੀਆਂ ਤਰਨਜੀਤ ਸਿੰਘ ਚਾਵਲਾ ਅੱਗ ''ਚ ਬੁਰੀ ਤਰ੍ਹਾਂ ਝੁਲਸ ਚੁੱਕਾ ਸੀ ਤੇ ਉਸ ਦੀ ਮੌਤ ਹੋ ਗਈ। 
ਪਟਿਆਲਾ ਪੁਲਸ ਦੇ ਮੁਤਾਬਕ ਮਰਨ ਵਾਲੇ ਆੜਤੀਏ ਦਾ ਨਾਂ ਤਰਨਜੀਤ ਸਿੰਘ ਚਾਵਲਾ ਹੈ ਜਿਸ ਦੀ ਸਨੌਰ ਮੰਡੀ ''ਚ ਚਾਵਲਾ ਐਂਡ ਸਨਜ਼ ਫਰੂਟਸ ਦੇ ਨਾਂ ਤੋਂ ਦੁਕਾਨ ਹੈ। ਜਾਣਕਾਰੀ ਮੁਤਾਬਕ ਉਕਤ ਵਿਅਕਤੀ ਦਾ ਕਿਸੇ ਜਸਬੀਰ ਸਿੰਘ ਨਾਂ ਦੇ ਆੜਤੀਏ ਨਾਲ ਪੈਸਿਆਂ ਨੂੰ ਲੈ ਕੇ ਝਗੜਾ ਚਲ ਰਿਹਾ ਸੀ, ਜਿਸ ਤੋਂ ਪਰੇਸ਼ਾਨ ਹੋ ਕੇ ਅੱਜ ਸਵੇਰੇ ਤਰਨਜੀਤ ਸਿੰਘ ਨੇ ਖੁਦ ਨੂੰ ਜੰਜ਼ੀਰਾਂ ਨਾਲ ਬੰਨ ਕੇ ਅੱਗ ਲਗਾ ਲਈ , ਜਿਸ ਕਾਰਨ ਉਸ ਦੀ ਮੌਤ ਹੋ ਗਈ । ਪੁਲਸ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। 
ਉਥੇ ਹੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਹੈ ਕਿ ਤਰਨਜੀਤ ਸਿੰਘ ਸਵੇਰੇ ਘਰ ਤੋਂ ਸਹੀ ਸਲਾਮਤ ਗਿਆ ਸੀ ਉਸ ਨੂੰ ਕਿਸੇ ਨੇ ਰੰਜਿਸ਼ ਦੇ ਚਲਦੇ ਹੀ ਅੱਗ ਲਗਾ ਕੇ ਮਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੈਸੇ ਦੇ ਲੈਣ-ਦੇਣ ਨੂੰ ਲੈ ਕੇ ਕੁਝ ਲੋਕਾਂ ਨਾਲ ਝਗੜਾ ਚਲ ਰਿਹਾ ਸੀ, ਜਿਸ ਕਾਰਨ ਉਨ੍ਹਾਂ ਵਿਅਕਤੀਆਂ ਨੇ ਤਰਨਜੀਤ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ। ਪਰਿਵਾਰ ਨੇ ਪੁਲਸ ਅੱਗੇ ਇਨਸਾਫ ਦੀ ਗੁਹਾਰ ਲਗਾਈ ਹੈ।
 

Related News