45 ਸੈਕਿੰਡਾਂ ''ਚ ਮਹਿਲਾ ਦਾ ਹੋਇਆ ਮੌਤ ਨਾਲ ਸਾਹਮਣਾ, ਇੰਝ ਬਚਾਈ ਬੱਚੀਆਂ ਨੇ ਜਾਨ

04/18/2018 5:05:29 PM

ਜਲੰਧਰ— ਇਥੋਂ ਦੇ ਰੇਲਵੇ ਸਟੇਸ਼ਨ 'ਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇਕ ਮਹਿਲਾ ਨੇ ਘਰੇਲੂ ਕਲੇਸ਼ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਹੈਰਾਨੀ ਦੀ ਗੱਲ ਇਹ ਹੈ ਕਿ ਜਿਵੇਂ ਹੀ ਉਹ ਟਰੇਨ ਦੇ ਅੱਗੇ ਛਾਲ ਮਾਰਨ ਲੱਗੀ ਤਾਂ ਉਸ ਦੀਆਂ 3 ਮਾਸੂਮ ਬੱਚੀਆਂ ਨੇ ਉਸ ਨੂੰ ਛਾਲ ਮਾਰਨ ਤੋਂ ਬਚਾ ਲਿਆ। ਜਾਣਕਾਰੀ ਮੁਤਾਬਕ ਮੰਗਲਵਾਰ ਦੁਪਹਿਰ ਮਹਿਲਾ ਆਪਣੀਆਂ 3 ਬੇਟੀਆਂ ਸਮੇਤ ਸਟੇਸ਼ਨ 'ਤੇ ਪਹੁੰਚੀ। ਕਰੀਬ 1.33 'ਤੇ ਟਾਟਾ ਮੂਰੀ ਟਰੇਨ ਸਿਟੀ ਸਟੇਸ਼ਨ ਦੇ ਪਲੇਟਫਾਰਮ-ਨੰਬਰ 1 ਵੱਲ ਆ ਰਹੀ ਸੀ ਕਿ ਇਸੇ ਦੌਰਾਨ ਪਲੇਟਫਾਰਮ-1 'ਤੇ ਬੈਠੀ ਮਹਿਲਾ ਆਪਣੇ ਬੱੱਚੀਆਂ ਨਾਲ ਟਰੇਨ ਵੱਲ ਵੱਧਣ ਲੱਗੀ ਪਰ ਬੇਟੀਆਂ ਨੇ ਮਾਂ ਨੂੰ ਫੜ ਲਿਆ। ਸੁਸਾਈਡ ਕਰ ਰਹੀ ਮਹਿਲਾ ਬੱਚੀਆਂ ਨੂੰ ਬੋਲ ਰਹੀ ਸੀ, ''ਮੈਨੂੰ ਦੂਜੀ ਦੁਨੀਆ 'ਚ ਜਾਣ ਦਿਓ, ਤੁਸੀਂ ਏਥੇ ਹੀ ਰਹੋ।'' ਇਸ ਦੌਰਾਨ ਮਾਂ ਨੇ ਦੋ ਛੋਟੀਆਂ ਬੇਟੀਆਂ ਤੋਂ ਤਾਂ ਆਪਣੇ ਕੱਪੜੇ ਛੁੜਵਾ ਲਏ ਪਰ 10 ਸਾਲ ਦੀ ਬੇਟੀ ਨੇ ਮਾਂ ਨੂੰ ਨਹੀਂ ਛੱਡਿਆ। ਬੇਟੀ ਦੇ ਰੌਲਾ ਪਾਉਣ 'ਤੇ ਆਵਾਜ਼ ਸੁਣ ਕੇ ਨੇੜੇ ਦੇ ਲੋਕ ਉਥੇ ਇਕੱਠੇ ਹੋਏ ਅਤੇ ਮਹਿਲਾ ਨੂੰ ਜਾਨ ਦੇਣ ਤੋਂ ਬਚਾਇਆ। ਉਥੇ ਮੌਜੂਦ ਕੁਝ ਲੋਕਾਂ ਨੇ ਇਸ 45 ਸੈਕਿੰਡ ਦੀ ਘਟਨਾ ਨੂੰ ਆਪਣੇ ਕੈਮਰੇ 'ਚ ਕੈਦ ਕਰ ਲਿਆ। 

PunjabKesari
ਮਹਿਲਾ ਨੇ ਦੱਸਿਆ ਉਸ ਦੇ ਵਿਆਹ ਨੂੰ 12 ਸਾਲ ਹੋ ਚੁੱਕੇ ਹਨ। ਉਹ ਆਪਣੇ ਪਰਿਵਾਰ ਦੀ ਮਦਦ ਕਰਨਾ ਚਾਹੁੰਦੀ ਹੈ, ਜਿਸ ਕਰਕੇ ਉਹ ਨੌਕਰੀ ਕਰਦੀ ਹੈ। ਉਸ ਦੀਆਂ 4 ਬੇਟੀਆਂ ਹਨ, ਜਿਨ੍ਹਾਂ 'ਚੋਂ ਇਕ ਹੁਸ਼ਿਆਰਪੁਰ ਨਾਨੀ ਦੇ ਘਰ ਰਹਿੰਦੀ ਹੈ। ਉਸ ਨੇ ਅੱਗੇ ਦੱਸਿਆ ਕਿ ਉਸ ਦਾ ਪਤੀ ਉਸ 'ਤੇ ਸ਼ੱਕ ਕਰਦਾ ਹੈ ਅਤੇ ਉਸ ਨਾਲ ਕੁੱਟਮਾਰ ਵੀ ਕਰਦਾ ਹੈ। ਉਥੇ ਹੀ ਰੇਲਵੇ ਸਟੇਸ਼ਨ 'ਤੇ ਮਹਿਲਾ ਦੀ ਅਜਿਹੀ ਹਰਕਤ ਨੂੰ ਦੇਖ ਮੌਜੂਦੇ ਲੋਕਾਂ ਨੇ ਤੁਰੰਤ ਉਸ ਦੇ ਪਤੀ ਨੂੰ ਬੁਲਾਇਆ।

PunjabKesari

ਇਸ ਦੌਰਾਨ ਪਤੀ ਨੇ ਦੱਸਿਆ ਕਿ ਉਸ ਨੇ ਕਦੇ ਵੀ ਆਪਣੀ ਪਤਨੀ ਨੂੰ ਕੁਝ ਨਹੀਂ ਕਿਹਾ। ਸੱਸ-ਨੂੰਹ 'ਚ ਝਗੜਾ ਹੋਇਆ ਸੀ, ਸ਼ਾਇਦ ਇਸ ਲਈ ਉਸ ਦੀ ਪਤਨੀ ਨੇ ਅਜਿਹਾ ਕਦਮ ਚੁੱਕਣ ਦੀ ਕੋਸ਼ਿਸ਼ ਕੀਤੀ ਹੈ। ਮੌਜੂਦਾ ਲੋਕਾਂ ਨੇ ਮਹਿਲਾ ਸਮੇਤ ਪਤੀ ਨੂੰ ਵੀ ਸਮਝਾਇਆ ਅਤੇ ਮਹਿਲਾ ਨੇ ਕਿਹਾ ਕਿ ਉਹ ਦੋਬਾਰਾ ਇਸ ਤਰ੍ਹਾਂ ਦਾ ਕਦਮ ਨਹੀਂ ਚੁੱਕੇਗੀ। ਉਸ ਤੋਂ ਬਾਅਦ ਉਹ ਆਪਣੇ ਪਤੀ ਅਤੇ ਬੱਚੀਆਂ ਨਾਲ ਘਰ ਚਲੇ ਗਈ।


Related News