ਵਿਅਕਤੀ ਨੇ ਸਲਫ਼ਾਸ ਖਾ ਕੇ ਦਿੱਤੀ ਜਾਨ
Thursday, Oct 09, 2025 - 12:49 PM (IST)

ਮੋਹਾਲੀ (ਜੱਸੀ) : ਪਿੰਡ ਸੋਹਾਣਾ ’ਚ ਕਰੀਬ 36 ਸਾਲਾ ਵਿਅਕਤੀ ਨੇ ਸਲਫਾਸ ਖਾ ਕੇ ਜੀਵਨ ਲੀਲਾ ਖ਼ਤਮ ਕਰ ਲਈ। ਮ੍ਰਿਤਕ ਦੀ ਪਛਾਣ ਅਰਵਿੰਦ ਵਜੋਂ ਹੋਈ ਹੈ। ਥਾਣਾ ਸੋਹਾਣਾ ਐੱਸ. ਐੱਚ. ਓ. ਅਮਨਦੀਪ ਚੌਹਾਨ ਨੇ ਦੱਸਿਆ ਕਿ ਅਰਵਿੰਦ ਕਈ ਦਿਨਾਂ ਤੋਂ ਮਾਨਸਿਕ ਤੌਰ 'ਤੇ ਪਰੇਸ਼ਾਨ ਸੀ ਕਿਉਂਕਿ ਜਿਸ ਦੁਕਾਨਦਾਰ ਕੋਲ ਉਹ ਪਹਿਲਾਂ ਕਈ ਸਾਲ ਕੰਮ ਕਰ ਚੁੱਕਾ ਸੀ, ਉਸ ਨਾਲ ਸਲਫਾਸ ਖਾਣ ਦੀਆਂ ਗੱਲਾਂ ਕਰਦਾ ਸੀ ਅਤੇ ਦੁਕਾਨਦਾਰ ਨੇ ਇਕ ਦਿਨ ਸਲਫਾਸ ਦੀਆਂ ਗੋਲੀਆਂ ਖੋਹ ਕੇ ਸੁੱਟੀਆਂ ਵੀ ਸਨ।
ਅਰਵਿੰਦ ਦਿਨ-ਰਾਤ ਸ਼ਰਾਬ ਵੀ ਪੀਣ ਲੱਗ ਗਿਆ। ਜਦੋਂ ਸਲਫਾਸ ਖਾਧੀ ਤਾਂ ਸਿਹਤ ਵਿਗੜ ਗਈ। ਉਸ ਨੂੰ ਸੈਕਟਰ-32 ਦੇ ਸਰਕਾਰੀ ਮੈਡੀਕਲ ਹਸਪਤਾਲ ਲਿਆਂਦਾ, ਜਿੱਥੇ ਉਸ ਦੀ ਮੌਤ ਹੋ ਗਈ। ਪੁਲਸ ਨੇ ਫਿਲਹਾਲ 174 ਦੀ ਕਾਰਵਾਈ ਕਰਦਿਆਂ ਪੋਸਟਮਾਰਟਮ ਕਰਵਾ ਕੇ ਵਿਸਰਾ ਫੋਰੈਂਸਿਕ ਲੈਬ ਭੇਜਿਆ ਹੈ। ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।